29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜੀ. ਟੀ. ਰੋਡ 'ਤੇ ਟੋਇਆਂ ਕਾਰਨ ਹੋਏ ਹਾਦਸੇ 'ਚ ਇਕ ਲੜਕੀ ਦੀ ਮੌਤ

Ad Position 21
No active advertisement
ਅਜੀਤ ਡੈਸਕ 10-04-2026
ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਗੋਬਿੰਦਗੜ੍ਹ ਤੋਂ ਦੋਰਾਹਾ ਅਤੇ ਦੋਰਾਹਾ ਤੋਂ ਗੋਬਿੰਦਗੜ੍ਹ ਤੱਕ ਜੀ. ਟੀ. ਰੋਡ 'ਤੇ ਵੱਖ-ਵੱਖ ਥਾਵਾਂ 'ਤੇ ਡੂੰਘੇ ਟੋਏ ਦਿਖਾਈ ਦੇ ਰਹੇ ਹਨ | ਪ੍ਰਸ਼ਾਸਨ ਨੂੰ ਜਗਾਉਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ ਹੈ, ਅਤੇ ਲੋਕ ਆਪਣੀਆਂ ਜਾਨਾਂ ਦੇ ਕੇ ਇਸਦੀ ਕੀਮਤ ਚੁਕਾ ਰਹੇ ਹਨ | ਅੱਜ ਖੰਨਾ ਦੇ ਫਿਰ ਖੰਨਾ ਜੀ. ਟੀ. ਰੋਡ 'ਤੇ ਅੱਜ ਇੱਕ ਹੋਰ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਅਤੇ ਦੋ ਅÏਰਤਾਂ ਗੰਭੀਰ ਜ਼ਖਮੀ ਹੋ ਗਈਆਂ | ਮਿ੍ਤਕਾ ਦੀ ਪਛਾਣ ਨਵਦੀਪ ਕੌਰ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਵਿਚ ਸ਼ਰਨਜੀਤ ਕੌਰ ਅਤੇ ਡਿੰਪਲ ਸ਼ਾਮਿਲ ਹਨ | ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਇੱਕ ਕਾਰ ਦਾ ਟਾਇਰ ਇੱਕ ਟੋਏ ਵਿਚੋਂ ਲੰਘਦੇ ਸਮੇਂ ਪੰਕਚਰ ਹੋ ਗਿਆ | ਜਿਵੇਂ ਹੀ ਡਰਾਈਵਰ ਨੇ ਕਾਰ ਖੜੀ ਕੀਤੀ ਅਤੇ ਟਾਇਰ ਬਦਲਣਾ ਸ਼ੁਰੂ ਕੀਤਾ, ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪਲਟ ਗਈ | ਰਾਹਗੀਰ ਸੇਵਾ ਸਿੰਘ ਨੇ ਦੱਸਿਆ ਕਿ ਸੜਕ ਡੂੰਘੇ ਟੋਇਆਂ ਨਾਲ ਭਰੀ ਹੋਈ ਹੈ, ਜਿਸ ਕਾਰਨ ਰੋਜ਼ਾਨਾ ਹਾਦਸੇ ਹੁੰਦੇ ਰਹਿੰਦੇ ਹਨ | ਅੱਜ ਵੀ ਇਹ ਹਾਦਸਾ ਟੋਏ ਕਾਰਨ ਹੀ ਹੋਇਆ |ਮਿ੍ਤਕਾ ਦੇ ਚਾਚਾ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ•ਾਂ ਦਾ ਪਰਿਵਾਰ ਲੁਧਿਆਣਾ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ ਵਾਪਸ ਆ ਰਿਹਾ ਸੀ | ਖੰਨਾ ਵਿੱਚ ਸੜਕ ਦੀ ਮਾੜੀ ਹਾਲਤ ਕਾਰਨ ਹੋਏ ਹਾਦਸੇ ਵਿੱਚ ਉਨਾਂ ਦੀ ਭਤੀਜੀ ਦੀ ਮੌਤ ਹੋ ਗਈ, ਜਦੋਂ ਕਿ ਪੂਰਾ ਪਰਿਵਾਰ ਜ਼ਖਮੀ ਹੋ ਗਿਆ | ਖੰਨਾ ਦੇ ਪ੍ਰਮੱੁਖ ਹਸਪਤਾਲ ਖੰਨਾ ਨਰਸਿੰਗ ਹੋਮ ਦੇ ਡਾਕਟਰ ਮੀਨਾਲ ਖੰਨਾ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਇੱਕ ਅÏਰਤ ਦੀ ਹਾਲਤ ਅਜੇ ਵੀ ਗੰਭੀਰ ਹੈ | ਕਿਉਂਕਿ ਜ਼ਖਮੀ ਪਰਿਵਾਰ ਪਟਿਆਲਾ ਦਾ ਰਹਿਣ ਵਾਲਾ ਸੀ, ਇਸ ਲਈ ਉਨਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਖੰਨਾ ਪੁਲਿਸ ਵਲੋਂ 6 ਵਿਅਕਤੀ 3 ਪਿਸਤੌਲਾਂ ਸਮੇਤ ਕਾਬੂ, ਗੈਂਗਸਟਰਾਂ 'ਤੇ ਵਾਰ ਮੁਹਿੰਮ ਜਾਰੀ- ਡੀ. ਐਸ. ਪੀ. ਮੋਹਿਤ ਸਿੰ... ਅਗਲੀ ਖ਼ਬਰ ਅੱਜ ਦੇ ਸੂਬਾ ਪੱਧਰੀ ਸੈਮੀਨਾਰ 'ਚ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ-ਮੇਹਲੋਂ/ਜੰਡਿਆਲੀ/ਗਰੇਵਾਲ
Ad Position 24