28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਖੰਨਾ ਪੁਲਿਸ ਵਲੋਂ 6 ਵਿਅਕਤੀ 3 ਪਿਸਤੌਲਾਂ ਸਮੇਤ ਕਾਬੂ, ਗੈਂਗਸਟਰਾਂ 'ਤੇ ਵਾਰ ਮੁਹਿੰਮ ਜਾਰੀ- ਡੀ. ਐਸ. ਪੀ. ਮੋਹਿਤ ਸਿੰਗਲਾ

Ad Position 21
No active advertisement
ਅਜੀਤ ਡੈਸਕ 10-04-2026
ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਐਸ. ਪੀ. ਪਵਨਜੀਤ ਦੀ ਅਗਵਾਈ ਹੇਠ ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ, ਇੰਸਪੈਕਟਰ ਜਸ਼ਨਪ੍ਰੀਤ ਸਿੰਘ ਇੰਚਾਰਜ ਸੀ. ਆਈ. ਏ. ਖੰਨਾ, ਸਬ-ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ, ਸਬ-ਇੰਸਪੈਕਟਰ ਪਵਿੱਤਰ ਸਿੰਘ, ਮੁੱਖ ਅਫ਼ਸਰ, ਥਾਣਾ ਮਾਛੀਵਾੜਾ ਸਾਹਿਬ ਦੀ ਪੁਲਿਸ ਪਾਰਟੀ ਨੇ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 3 ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਫੜੇ ਗਏ ਅਸਲੇ ਵਿਚ 2 ਦੇਸੀ ਪਿਸਤੌਲ 32 ਬੋਰ, 2 ਮੈਗਜ਼ੀਨ ਅਤੇ 5 ਜਿੰਦਾ ਕਾਰਤੂਸ 32 ਬੋਰ ਜਦੋਂ ਕਿ 1 ਪਿਸਤੌਲ 30 ਬੋਰ ਸਮੇਤ 1 ਮੈਗਜ਼ੀਨ ਅਤੇ 13 ਜਿੰਦਾ ਕਾਰਤੂਸ ਫੜੇ ਗਏ ਹਨ | ਮਿਤੀ 7 ਅਪ੍ਰੈਲ 2026 ਰਾਤ ਨੂੰ ਏ. ਐਸ. ਆਈ ਡਿੰਪਲ, ਥਾਣਾ ਸਿਟੀ-2, ਖੰਨਾ ਦੀ ਪੁਲਿਸ ਪਾਰਟੀ ਨੰੂ ਪਿ੍ਸਟਾਇਨ ਮਾਲ ਜੀ. ਟੀ ਰੋਡ ਖੰਨਾ ਵਿਖੇ ਮੰਡੀ ਗੋਬਿੰਦਗੜ੍ਹ ਵੱਲੋਂ ਇੱਕ ਕਾਲੇ ਰੰਗ ਦੀ ਸਕਾਰਪਿਓ ਕਾਰ ਨੰਬਰੀ ਪੀ. ਬੀ.02- ਐਫ. ਏ. 8080 ਆਉਂਦੀ ਦਿਖਾਈ ਦਿੱਤੀ | ਜਿਸ ਵਿੱਚ ਦੋ ਸਰਦਾਰ ਅਤੇ ਦੋ ਮੋਨੇ ਨੌਜਵਾਨ ਸਵਾਰ ਸੀ | ਕਾਰ ਚਾਲਕ ਅੱਗੇ ਪੁਲਿਸ ਪਾਰਟੀ ਨੂੰ ਦੇਖ ਕਰ ਘਬਰਾ ਕਰ ਕਾਰ ਪਿੱਛੇ ਨੂੰ ਮੋੜਨ ਲੱਗੇ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਪੈਣ ਤੇ ਰੋਕ ਕੇ ਕਾਬੂ ਕਰ ਲਿਆ ਗਿਆ | ਇਹਨਾਂ ਚਾਰ ਨੌਜਵਾਨਾਂ ਨੇ ਆਪਣੇ ਨਾਮ ਜ਼ੋਰਾਵਰ ਸਿੰਘ ਵਾਸੀ ਬਲੂ ਸਿਟੀ, ਠੱਠਾ ਥਾਣਾ ਝਬਾਲ ਜਿਲ੍ਹਾ ਤਰਨਤਾਰਨ, ਜੋਬਨਜੀਤ ਸਿੰਘ ਵਾਸੀ ਪਿੰਡ ਸੇਰੋ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ, ਆਕਾਸ਼ਦੀਪ ਸਿੰਘ ਵਾਸੀ ਬਲੂ ਸਿਟੀ ਠੱਠਾ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਸ਼ੇਰੋ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਦੱਸਿਆ | ਸਕਾਰਪਿਓ ਕਾਰ ਦੀ ਤਲਾਸ਼ੀ ਲੈਣ 'ਤੇ ਨਾਜਾਇਜ਼ ਅਸਲਾ ਬਰਾਮਦ ਹੋਇਆ | ਇਨ੍ਹਾਂ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ | ਦੋਸ਼ੀ ਜ਼ੋਰਾਵਰ ਸਿੰਘ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਆ ਰੰਜਸ਼ ਦੇ ਚਲਦੇ ਆਪਣੀ ਜਾਨ ਨੂੰ ਖ਼ਤਰਾ ਹੋਣ ਕਾਰਨ ਆਪਣੇ ਪਾਸ ਨਾਜਾਇਜ਼ ਪਿਸਤੌਲ ਰੱਖੇ ਸਨ | ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ | ਦੋਸ਼ੀਆਂ ਪਾਸੋਂ ਡੰੂਘਾਈ ਨਾਲ ਪੁੱਛ-ਗਿੱਛ ਜਾਰੀ ਹੈ, ਹੋਰ ਅਹਿ ਉਮੀਦ ਹੈ | ਜਦੋਂ ਕਿ ਇਕ ਹੋਰ ਮਾਮਲੇ ਵਿਚ ਖੰਨਾ ਪੁਲਿਸ ਨੇ ਥਾਣਾ ਮਾਛੀਵਾੜਾ ਵਿਚ ਨਹਿਰ ਪੁਲ ਤਰਖਾਣਾਂ ਤੇ ਰਾਹੁਲ ਸ਼ਰਮਾ ਵਾਸੀ ਮੁਹੱਲਾ ਕਬੋਆਂ ਜੀਰਾ ਨੂੰ ੂ ਕਾਬੂ ਕਰ ਕੇ ਤਲਾਸ਼ੀ ਦੌਰਾਨ 1 ਪਿਸਤੌਲ .32 ਬੋਰ ਬਰਾਮਦ ਕੀਤਾ ਗਿਆ | ਜਦੋਂ ਕਿ ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਗੁਰਪ੍ਰੀਤ ਸਿੰਘ ਉਰਫ਼ ਗੁਮਾ ਵਾਸੀ ਜ਼ੀਰਾ ਨੂੰ ਵੀ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਗਿ੍ਫ਼ਤਾਰ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗਿੱਲ ਬੇਰ ਕਲਾਂ ਮੁੜ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਜੀ. ਟੀ. ਰੋਡ 'ਤੇ ਟੋਇਆਂ ਕਾਰਨ ਹੋਏ ਹਾਦਸੇ 'ਚ ਇਕ ਲੜਕੀ ਦੀ ਮੌਤ
Ad Position 24