ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਨਰੋਤਮ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ, ਖੰਨਾ ਦੀ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਲਕ ਨੇ 98.33 ਫ਼ੀਸਦੀ ਨਾਲ ਸਕੂਲ ਵਿਚ ਪਹਿਲਾ ਅਤੇ ਮੈਰਿਟ ਲਿਸਟ ਵਿਚ 10ਵਾਂ ਸਥਾਨ, ਅਲੀਨਾ ਧਾਲੀਵਾਲ ਨੇ 96.5 ਫ਼ੀਸਦੀ ਨਾਲ ਦੂਜਾ ਸਥਾਨ, ਗੁਰਸਹਿਜ ਕੌਰ 95.5 ਫ਼ੀਸਦੀ ਅਤੇ ਸਿਮਰ ਧੀਮਾਨ ਨੇ ਵੀ 95.5 ਨਾਲ ਤੀਜਾ ਸਥਾਨ, ਅਵਨੀਤ ਕੌਰ 94.5 ਫ਼ੀਸਦੀ ਨਾਲ ਚੌਥਾ ਸਥਾਨ, ਫਰਾਹ ਪਰਵੀਨ 94.33 ਫ਼ੀਸਦੀ ਨਾਲ ਪੰਜਵਾਂ, ਵੀਰਪਾਲ ਕੌਰ 93.16 ਫ਼ੀਸਦੀ ਨਾਲ ਛੇਵਾਂ ਸਥਾਨ, ਜਸ਼ਨਪ੍ਰੀਤ ਕੌਰ 92.83 ਫ਼ੀਸਦੀ ਨਾਲ ਸੱਤਵਾਂ ਸਥਾਨ, ਸੇਜਲਪ੍ਰੀਤ ਕੌਰ 91.66 ਫ਼ੀਸਦੀ ਨਾਲ ਅੱਠਵਾਂ ਸਥਾਨ, ਪਵਨਪ੍ਰੀਤ ਕੌਰ 89.16 ਫ਼ੀਸਦੀ ਨਾਲ ਨੌਵਾਂ ਸਥਾਨ, ਸਾਨੀਆ 88.5 ਫ਼ੀਸਦੀ ਨਾਲ ਦਸਵਾਂ ਸਥਾਨ, ਮਾਨਵੀ ਅੰਕ 87.33 ਫ਼ੀਸਦੀ ਨਾਲ ਗਿਆਰ੍ਹਵਾਂ ਸਥਾਨ ਅਤੇ ਜਸਕੀਰਤ ਸਿੰਘ ਅੰਕ 87.33 ਫ਼ੀਸਦੀ ਨਾਲ ਸਕੂਲ ਵਿਚ ਬਾਰ੍ਹਵਾਂ ਸਥਾਨ ਹਾਸਲ ਕੀਤਾ | ਸਕੂਲ ਵਿਚ 8ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | 90 ਫ਼ੀਸਦੀ ਤੋਂ ਉੱਪਰ 9 ਵਿਦਿਆਰਥੀਆਂ ਨੇ ਅੰਕ ਹਾਸਲ ਕੀਤੇ, 17 ਵਿਦਿਆਰਥੀਆਂ ਦੇ 80 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ ਅਤੇ 19 ਵਿਦਿਆਰਥੀਆਂ ਨੇ 8ਵੀਂ ਦੀ ਬੋਰਡ ਪ੍ਰੀਖਿਆ ਵਿਚੋਂ 70 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ | ਇਸ ਖ਼ੁਸ਼ੀ ਦੇ ਮੌਕੇ ਤੇ ਸਕੂਲ ਮੁਖੀ ਆਦਰਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਨੰੂ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਡਾਇਰੈਕਟਰ ਪ੍ਰਭਦੀਪ ਕੌਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਇਸੇ ਤਰਾਂ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਦਾ ਵਾਈਸ ਪਿ੍ੰਸੀਪਲ ਕੰਚਨ ਸ਼ਰਮਾ, ਐਡਮਿਸਟ੍ਰੇਟਰ ਗੌਰਵ ਪਾਂਧੀ, ਮੁਸਕਾਨ ਸ਼ਾਹੀ, ਰੁਪਿੰਦਰ, ਮਨਪ੍ਰੀਤ, ਸੁਖਵਿੰਦਰ, ਗੁਰਪ੍ਰੀਤ, ਗੁਰਚਰਨ ਸਿੰਘ ਆਦਿ ਹਾਜ਼ਰ ਸਨ |