29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਚੇਅਰਮੈਨ ਨੇ ਈਸੜੂ ਤੋਂ ਕੰਮਾ ਸੜਕ 'ਤੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 24-04-2026
ਈਸੜੂ, 23 ਅਪ੍ਰੈਲ (ਬਲਵਿੰਦਰ ਸਿੰਘ)-ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਮਾਰਕੀਟ ਕਮੇਟੀ ਖੰਨਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾ. ਅਵਤਾਰ ਸਿੰਘ ਦੈਹਿੜੂ ਨੇ ਈਸੜੂ ਤੋਂ ਕੰਮਾਂ ਤੇ ਈਸੜੂ ਦੇ ਆਲੇ ਦੁਆਲੇ ਬਣ ਰਹੀ ਸੜਕ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ | ਚੇਅਰਮੈਨ ਰਤਨਹੇੜੀ ਨੇ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਚੱਲ ਰਿਹਾ ਹੈ, ਸੜਕਾਂ ਤੇ ਮੈਟੀਰੀਅਲ ਪੂਰੀ ਮਿਕਦਾਰ ਨਾਲ ਪਾਇਆ ਜਾ ਰਿਹਾ ਹੈ | ਜੇਕਰ ਕਿਸੇ ਵੀ ਠੇਕੇਦਾਰ ਵੱਲੋਂ ਸੜਕ ਬਣਾਉਣ ਸਮੇਂ ਕੋਈ ਕੁਤਾਹੀ ਵਰਤੀ ਗਈ ਤਾਂ ਅਦਾਇਗੀ ਰੋਕਣ ਦੇ ਨਾਲ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ | ਇਸ ਸਮੇਂ ਜ਼ਿਲ੍ਹਾ ਪਰਿਸ਼ਦ ਮੈਂਬਰ ਮਾ. ਅਵਤਾਰ ਸਿੰਘ ਦੈਹਿੜੂ, ਸੈਕਟਰੀ ਕਮਲਦੀਪ ਸਿੰਘ, ਸਰਪੰਚ ਜਤਿੰਦਰਜੋਤ ਸਿੰਘ ਜੋਤੀ, ਮਨਦੀਪ ਸਿੰਘ, ਗੁਰਦੀਪ ਸਿੰਘ ਫੌਜੀ, ਗੁਰਜੀਤ ਸਿੰਘ, ਯੋਗਰਾਜ ਸਿੰਘ (ਸਾਰੇ ਪੰਚ), ਚਰਨਜੀਤ ਸਿੰਘ ਚੰਨੀ, ਹਰਪ੍ਰੀਤ ਸਿੰਘ, ਤਜਿੰਦਰ ਸਿੰਘ, ਸਵਰਨ ਸਿੰਘ, ਰਛਪਾਲ ਸਿੰਘ, ਸਰਪੰਚ ਰਣਜੀਤ ਸਿੰਘ ਰਾਜੇਵਾਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੇਪਰ ਮਿਲ ਪ੍ਰਬੰਧਕਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਸੰਜੂ ਦੇ ਸੈਂਕੜੇ ਸਦਕਾ ਚੇਨਈ ਨੇ ਮੁੰਬਈ ਨੂੰ ਦਿੱਤੀ ਕਰਾਰੀ ਹਾਰ
Ad Position 24