29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੇਪਰ ਮਿਲ ਪ੍ਰਬੰਧਕਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 24-04-2026
ਅਹਿਮਦਗੜ੍ਹ, 23 ਅਪ੍ਰੈਲ (ਰਵਿੰਦਰ ਪੁਰੀ)-ਗੁਰਦੁਆਰਾ ਸਿੰਘ ਸਭਾ ਅਹਿਮਦਗੜ ਦੀ ਪ੍ਰਬੰਧਕ ਕਮੇਟੀ ਦੇ ਆਗੂਆਂ ਵਲੋਂ ਅੱਜ ਸਥਾਨਕ ਸ਼੍ਰੀਆਂਸ ਗਰੁੱਪ ਇੰਡਸਟਰੀ ਲਿਮਟਿਡ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਕਰ ਕੇ ਸਨਮਾਨ ਕੀਤਾ ਗਿਆ | ਦੱਸਿਆ ਗਿਆ ਕਿ ਸ਼੍ਰੀਆਂਸ ਗਰੁੱਪ ਵਲੋਂ ਗੁਰਦੁਆਰਾ ਸਿੰਘ ਸਭਾ ਅਹਿਮਦਗੜ ਦੀ ਨਵੀਂ ਬਣੀ ਪਾਰਕਿੰਗ ਨੂੰ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਗਿਆ ਸੀ | ਜਿਸ ਪਾਰਕਿੰਗ ਨੂੰ ਬਣਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਯਤਨ ਕਰ ਰਹੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਵੱਡੀ ਸਹੂਲਤ ਸੀ ਜੋ ਪਿਛਲੇ ਸਮੇਂ ਇਹ ਸ਼ਾਨਦਾਰ ਪਾਰਕਿੰਗ ਲੋਕਾਂ ਦੀ ਸਹੂਲਤ ਲਈ ਬਣਾ ਦਿੱਤੀ ਗਈ ਸੀ | ਇਸੇ ਸਬੰਧੀ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਕਮਲਜੀਤ ਸਿੰਘ ਉੱਭੀ ਚੇਅਰਮੈਨ ਮਾਰਕੀਟ ਕਮੇਟੀ, ਜਗਜੀਤ ਸਿੰਘ ਜੱਜੀ, ਐਡਵੋਕੇਟ ਜਸਪ੍ਰੀਤ ਸਿੰਘ ਘਲੋਟੀ, ਮਨਿੰਦਰਪਾਲ ਸਿੰਘ ਥਿੰਦ ਆਦਿ ਨੇ ਪੇਪਰ ਮਿਲ ਪਹੁੰਚ ਕੇ ਸ਼੍ਰੀਆਂਸ ਗਰੁੱਪ ਦੇ ਸੀ. ਐੱਮ. ਡੀ. ਰਜਨੀਸ਼ ਓਸਵਾਲ ਅਤੇ ਅਰਸ਼ੀਆ ਓਸਵਾਲ ਦਾ ਵਿਸ਼ੇਸ਼ ਕਰ ਕੇ ਧੰਨਵਾਦ ਕੀਤਾ ਅਤੇ ਉਨਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ 'ਤੇ ਮਿਲ ਦੇ ਅਧਿਕਾਰੀ ਅਮਿਤ ਅਰੋੜਾ ਤੇ ਇੰਦਰਪਾਲ ਵਾਲੀਆ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਥਾਣਾ ਮੁਖੀ ਦੀ ਮੁਹਿੰਮ ਹੋਰ ਤੇਜ਼, ਕਿਸੇ ਕੀਮਤ 'ਤੇ ਅਸ਼ਾਂਤੀ ਸਵੀਕਾਰ ਨਹੀਂ ਅਗਲੀ ਖ਼ਬਰ ਚੇਅਰਮੈਨ ਨੇ ਈਸੜੂ ਤੋਂ ਕੰਮਾ ਸੜਕ 'ਤੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ
Ad Position 24