29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ਼ਰਾਰਤੀ ਅਨਸਰਾਂ ਖ਼ਿਲਾਫ਼ ਥਾਣਾ ਮੁਖੀ ਦੀ ਮੁਹਿੰਮ ਹੋਰ ਤੇਜ਼, ਕਿਸੇ ਕੀਮਤ 'ਤੇ ਅਸ਼ਾਂਤੀ ਸਵੀਕਾਰ ਨਹੀਂ

Ad Position 21
No active advertisement
ਅਜੀਤ ਡੈਸਕ 24-04-2026
ਮਾਛੀਵਾੜਾ ਸਾਹਿਬ, 23 ਅਪ੍ਰੈਲ (ਮਨੋਜ ਕੁਮਾਰ)-ਪਿਛਲੇ ਦਿਨਾਂ ਦੌਰਾਨ ਸਥਾਨਕ ਮਾਛੀਵਾੜਾ ਪੁਲਿਸ ਦੀ ਕਾਰਵਾਈ 'ਤੇ ਨਜ਼ਰ ਮਾਰੀਏ ਤਾਂ ਇੱਕ ਗੱਲ ਤਾਂ ਸਾਫ਼ ਝਲਕ ਰਹੀ ਹੈ ਕਿ ਇਸ ਵਾਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਵੱਡਾ ਹੁੰਗਾਰਾ ਮਿਲ ਰਿਹਾ ਹੈ | ਜਿਸ ਬਾਰੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਥਾਣੇ ਵਿਚ ਕਰੀਬ 120 ਦਿਨਾਂ ਦੇ ਕਾਰਜਕਾਲ ਵਿਚ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਿਸ ਦਿਨ ਕੋਈ ਨਾ ਕੋਈ ਨਸ਼ਾ ਵੇਚਦਾ ਅੜਿੱਕੇ ਨਾ ਆਇਆ ਹੋਵੇ | ਅਸਲ ਵਿਚ ਪੁਲਿਸ ਦੀ ਮੁਸਤੈਦ ਟੀਮ ਦਿਨ ਰਾਤ ਨਾਕਿਆਂ 'ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾ ਰਹੀ ਹੈ ਤੇ ਸ਼ਰਾਰਤੀ ਅਨਸਰਾਂ ਦੀ ਗੰਦੀ ਸੋਚ ਨੰੂ ਕਿਸੇ ਕੀਮਤ 'ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ | ਸਮਾਜ ਵਿਚ ਅਸ਼ਾਂਤੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਥਾਣਾ ਮੁਖੀ ਨੇ ਦੱਸਿਆ ਕਿ ਅੱਜ ਲਗਭਗ ਹਰ ਰੋਜ਼ ਕੋਈ ਨਾ ਕੋਈ ਨਸ਼ਾ ਵੇਚਣ ਵਾਲਾ ਪੁਲਿਸ ਦੇ ਅੜਿੱਕੇ ਆ ਰਿਹਾ ਹੈ ਤੇ ਜਿਸ ਦੀ ਇੱਕ ਵੱਡੀ ਉਦਾਹਰਨ ਪਿੰਡ ਤੱਖਰਾਂ ਦੀ ਹੈ, ਜਿੱਥੋਂ ਦੋ ਨੌਜਵਾਨਾਂ ਕੋਲੋਂ ਅਫ਼ੀਮ ਦੀ ਵੱਡੀ ਖੇਪ ਬਰਾਮਦ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਲਿਫ਼ਟਿੰਗ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਮੰਡੀਆਂ ਵਿਚ ਲੱਗੇ ਬੋਰੀਆਂ ਦੇ ਅੰਬਾਰ ਅਗਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੇਪਰ ਮਿਲ ਪ੍ਰਬੰਧਕਾਂ ਦਾ ਕੀਤਾ ਸਨਮਾਨ
Ad Position 24