ਲੁਧਿਆਣਾ, 23 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਵੰਦ ਵਿਹਾਰ ਵਿਚ ਬੀਤੀ ਰਾਤ ਫ਼ੈਕਟਰੀ ਵਰਕਰ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਇਕ ਫ਼ੈਕਟਰੀ ਵਰਕਰ ਨੂੰ ਵੀ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਪੁਲਿਸ ਇਸ ਸਬੰਧੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਧਰਮਿੰਦਰ ਵਜੋਂ ਕੀਤੀ ਗਈ ਹੈ ਧਰਮਿੰਦਰ ਮੂਲ ਰੂਪ ਵਿਚ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ | ਉਸਦੀ ਉਮਰ 26 ਸਾਲ ਦੇ ਕਰੀਬ ਸੀ ਧਰਮਿੰਦਰ ਜੰਵਦ ਵਿਹਾਰ ਵਿਚ ਇਕ ਫ਼ੈਕਟਰੀ ਵਿਚ ਕੰਮ ਕਰਦਾ ਸੀ ਅਤੇ ਬੀਤੀ ਰਾਤ ਆਪਣੇ ਇਕ ਸਾਥੀ ਨਾਲ ਫ਼ੈਕਟਰੀ ਵਿਚ ਸੀ ਕਿ ਰਾਤ 2.00 ਵਜੇ ਦੇ ਕਰੀਬ ਉਸਦਾ ਆਪਣੇ ਸਾਥੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੂਤਰਾਂ ਅਨੁਸਾਰ ਸਾਥੀ ਵਲੋਂ ਧਰਮਿੰਦਰ ਦਾ ਬੜੀ ਬੇਰਹਿਮੀ ਨਾਲ ਸਟੂਲ ਮਾਰ ਕੇ ਕਤਲ ਕਰ ਦਿੱਤਾ ਗਿਆ¢ ਰੋਲ਼ੇ ਦੀ ਆਵਾਜ਼ ਸੁਣ ਕੇ ਉਥੇ ਨੇੜੇ ਰਹਿੰਦੇ ਫ਼ੈਕਟਰੀ ਦਾ ਠੇਕੇਦਾਰ ਆ ਗਿਆ, ਜਿਸਨੇ ਧਰਮਿੰਦਰ ਨੂੰ ਹਸਪਤਾਲ ਲਿਆਂਦਾ, ਪਰ ਡਾਕਟਰਾਂ ਨੇ ਉਸ ਨੰੂ ਮਿ੍ਤਕ ਕਰਾਰ ਦੇ ਦਿੱਤਾ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ ਪੁਲਿਸ ਵਲੋਂ ਇਸ ਮਾਮਲੇ ਵਿਚ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਉਤਰ ਪ੍ਰਦੇਸ਼ ਵਿਚ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਆਉਣ ਉਪਰੰਤ ਹੀ ਅਗਲੀ ਕਾਰਵਾਈ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਮਿ੍ਤਕ ਦੀ ਚਾਰ ਸਾਲ ਦੀ ਬੱਚੀ ਹੈ ਜਿਸ ਸਾਥੀ ਵਲੋਂ ਉਸਦਾ ਕਤਲ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਉਹ ਵੀ ਉਤਰ ਪ੍ਰਦੇਸ਼ ਵਿਚ ਉਸਦੇ ਪਿੰਡ ਵਿਚ ਹੀ ਰਹਿੰਦਾ ਹੈ ਅਤੇ ਇਕ ਮਹੀਨਾ ਪਹਿਲਾਂ ਧਰਮਿੰਦਰ ਹੀ ਉਸ ਨੂੰ ਕੰਮ ਲਈ ਇੱਥੇ ਲੈ ਕੇ ਆਇਆ ਸੀ | ਬੀਤੀ ਰਾਤ ਦੋਵੇਂ ਫ਼ੈਕਟਰੀ ਵਿਚ ਇਕੱਲੇ ਹੀ ਸਨ | ਪੁਲਿਸ ਵਲੋਂ ਹਾਲ ਦੀ ਘੜੀ ਧਰਮਿੰਦਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਭੇਜ ਦਿੱਤਾ ਹੈ¢