29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਰਕਾਰੀ ਕਾਲਜ ਰਾੜਾ ਸਾਹਿਬ ਵਿਖੇ ਫਾਈਨਲ ਵਾਲੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

Ad Position 21
No active advertisement
ਅਜੀਤ ਡੈਸਕ 24-04-2026
ਰਾੜਾ ਸਾਹਿਬ, 23 ਅਪ੍ਰੈਲ (ਪ੍ਰੀਤਮ ਸਿੰਘ ਮੁਕੰਦਪੁਰੀ)-ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਪਿ੍ੰਸੀਪਲ ਡਾ. ਮੁਹੰਮਦ ਇਰਫਾਨ ਦੀ ਅਗਵਾਈ ਹੇਠ ਕਾਲਜ ਵਿੱਚ ਬੀ. ਏ. ਤੀਜਾ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਜਿਸ ਦੌਰਾਨ ਕਾਲਜ ਸੱਭਿਆਚਾਰ ਕਮੇਟੀ ਦੀ ਦੇਖ ਰੇਖ ਸਭਿਆਚਾਰਕ ਸਮਾਗਮ ਆਯੋਜਿਤ ਕੀਤਾ ਗਿਆ | ਸਮਾਗਮ ਦਾ ਆਗਾਜ਼ ਅੰਮਿ੍ਤਪਾਲ ਕੌਰ ਗਾਇਨ ਕੀਤੇ ਸ਼ਬਦ ਨਾਲ ਹੋਇਆ | ਇਸ ਉਪਰੰਤ ਵਿਦਿਆਰਥੀਆਂ ਨੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਬਾਖ਼ੂਬੀ ਕੀਤੀ | ਜੱਜਾਂ ਦੀ ਭੂਮਿਕਾ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਕੁਲਵਿੰਦਰ ਸਿੰਘ, ਪ੍ਰਦੀਪ ਸਿੰਘ ਅਤੇ ਮਿਸ ਹਰਲੀਨ ਕੌਰ ਨੇ ਨਿਭਾਈ | ਇਸ ਸਮੇਂ ਨਿਤਿਸ਼ ਕੁਮਾਰ ਬੀ. ਏ ਭਾਗ ਤੀਜਾ ਮਿਸਟਰ ਫੇਅਰਵੈੱਲ ਅਤੇ ਜਸਪ੍ਰੀਤ ਕੌਰ ਬੀ. ਏ ਤੀਜਾ ਮਿਸ ਫੇਅਰਵੈੱਲ ਚੁਣੇ ਗਏ | ਹਰਮਨਪ੍ਰੀਤ ਸਿੰਘ ਮਿਸਟਰ ਸਮਾਰਟ ਅਤੇ ਸੁਖਪ੍ਰੀਤ ਕੌਰ ਮਿਸ ਬਿਊਟੀਫੁੱਲ ਜਦੋਂ ਕਿ ਜਸ਼ਨਪ੍ਰੀਤ ਸਿੰਘ ਬੈੱਸਟ ਡਰੈੱਸ ਲੜਕਾ ਅਤੇ ਤਕਦੀਰ ਬੈੱਸਟ ਡਰੈੱਸ ਲੜਕੀ ਦੇ ਰੂਪ ਵਿੱਚ ਚੁਣੇ ਗਏ | ਪ੍ਰੋਫੈਸਰ ਪਰਦੀਪ ਸਿੰਘ, ਸਾਇੰਸ ਵਿਭਾਗ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਸਖ਼ਤ ਮਿਹਨਤ ਅਤੇ ਲਗਨ ਨਾਲ ਜ਼ਿੰਦਗੀ ਨੂੰ ਤਰਾਸ਼ਣ ਲਈ ਪ੍ਰੇਰਿਆ | ਮੰਚ ਦੀ ਭੂਮਿਕਾ ਬੀ. ਏ. ਦੂਜਾ ਦੇ ਵਿਦਿਆਰਥੀਆਂ ਨੇ ਬਾਖੂਬੀ ਨਿਭਾਈ | ਅੰਤ ਵਿੱਚ ਪ੍ਰੋਫੈਸਰ ਰੁਪਿੰਦਰ ਕੌਰ ਵੱਲੋਂ ਸਾਰੇ ਸਟਾਫ਼, ਵਿਦਿਆਰਥੀਆਂ ਅਤੇ ਜੱਜਾਂ ਦਾ ਧੰਨਵਾਦ ਕੀਤਾ ਗਿਆ | ਇਸ ਪਾਰਟੀ ਵਿੱਚ ਕਾਲਜ ਦਾ ਸਾਰਾ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾਊਾਡੇਸ਼ਨ ਵਲੋਂ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਫ਼ੈਕਟਰੀ ਵਰਕਰ ਦਾ ਬੇਰਹਿਮੀ ਨਾਲ ਕਤਲ <br/>
Ad Position 24