ਅਹਿਮਦਗੜ੍ਹ, 23 ਅਪ੍ਰੈਲ (ਰਵਿੰਦਰ ਪੁਰੀ)-ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਾਂਗਰਸੀ ਆਗੂ ਬੀਬੀ ਅਮਨਦੀਪ ਕੌਰ ਖੰਗੁੜਾ ਵਲੋਂ ਅਹਿਮਦਗੜ ਅਤੇ ਆਸ ਪਾਸ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ | ਅਹਿਮਦਗੜ ਵਿਖੇ ਉਨਾਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੇ ਨਾਲ ਕਣਕ ਦੀ ਖ਼ਰੀਦ, ਲਿਫ਼ਟਿੰਗ, ਬਾਰਦਾਨੇ ਸਮੇਤ ਆ ਰਹੀ ਸਮੱਸਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਖ਼ਰੀਦ ਸਬੰਧੀ ਆ ਰਹੀ ਕਿਸੇ ਵੀ ਕਿਸਮ ਦੀ ਦਿੱਕਤ ਨੂੰ ਪਹਿਲ ਦੇ ਆਧਾਰ 'ਤੇ ਦੂਰ ਕੀਤਾ ਜਾਵੇਗਾ | ਹਾਜ਼ਰੀਨ ਵਲੋਂ ਬਾਥਰੂਮਾਂ ਦੀ ਸਾਫ਼ ਸਫ਼ਾਈ ਦੀ ਤਰਸਯੋਗ ਹਾਲਤ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਪੂਰਨ ਚੰਦ ਹੈਪੀ, ਭੁਪਿੰਦਰ ਕੁਮਾਰ ਬੰਟੀ, ਰਵਿੰਦਰ ਸਿੰਘ ਲਤਾਲਾ ਆੜਤੀ, ਕੁਲਦੀਪ ਸਿੰਘ ਛੰਨਾ ਆੜਤੀ, ਪਰਮਜੀਤ ਕੌਰ ਜੋਸ਼ੀ, ਸੁਖਦੀਪ ਕੌਰ, ਪ੍ਰੀਤ ਕੌਰ, ਹਰਪ੍ਰੀਤ ਸਿੰਘ ਸਮਰਾ, ਸ਼੍ਰੇਆਂਸ਼ ਗੋਇਲ, ਸੰਜੀਵ ਕੁਮਾਰ, ਜਗਜੀਤ ਸਿੰਘ ਰੋੜੀਆਂ, ਬਿੰਦਰ ਡੇਹਲੋਂ, ਰੋਹਿਤ ਗੁਪਤਾ, ਸੰਦੀਪ ਕੁਮਾਰ, ਚਰਨੀ ਮਿੰਨੀ ਛਪਾਰ ਆਦਿ ਮੌਜੂਦ ਸਨ |