ਬੀਜਾ, 23 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ ਖੰਨਾ ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਦੀ ਅਗਵਾਈ ਵਿਚ ਕਈ ਦਹਾਕਿਆਂ ਤੋਂ ਸਫਲਤਾਪੂਰਵਕ ਨਾਲ ਚੱਲ ਰਹੇ ਅਰਥੋ ਵਿਭਾਗ ਦੇ ਮੁਖੀ ਡਾਕਟਰ ਦੀਪਕ ਮਹਿਤਾ ਨੇ ਦਸਿਆ ਕਿ 67 ਸਾਲਾਂ ਮਰੀਜ਼ ਗੁਰਚਰਨ ਸਿੰਘ ਵਾਸੀ ਭੱਠਲਾਂ ਪਿਛਲੇ 10 ਸਾਲਾਂ ਤੋਂ ਗੋਡਿਆਂ ਦੇ ਦਰਦ ਤੋਂ ਪੀੜਤ ਸੀ, ਦੇ ਗੋਡੇ ਬਦਲ ਕੇ ਰੋਜਮਰਾਂ ਦੀ ਜ਼ਿੰਦਗੀ ਨੂੰ ਸੁਖਾਲਾ ਕੀਤਾ | ਅਪ੍ਰੇਸ਼ਨ ਕਰਵਾ ਚੁੱਕੇ ਮਰੀਜ਼ ਜਸਵੀਰ ਕੌਰ ਵਾਸੀ ਬਸੀਆਂ ਵੀ ਪਿਛਲੇ 8 ਸਾਲਾਂ ਤੋਂ ਗੋਡਿਆਂ ਦੇ ਦਰਦ ਤੋਂ ਬਹੁਤ ਹੀ ਤੰਗ ਸੀ | ਦੋਨੋਂ ਮਰੀਜ਼ਾਂ ਨੇ ਦਸਿਆ ਕਿ ਉਹ ਜ਼ਿੰਦਗੀ ਦੀ ਗੱਡੀ ਨੂੰ ਧੱਕੇ ਨਾਲ ਹੀ ਪਹਾੜ ਜਿੱਡੀਆਂ ਮੁਸੀਬਤਾਂ ਨਾਲ ਸਮਾਂ ਗੁਜ਼ਾਰ ਰਹੇ ਸਨ | ਹੁਣ ਅਪ੍ਰੇਸ਼ਨ ਤੋਂ ਬਾਅਦ ਕੋਈ ਤਕਲੀਫ਼ ਨਹੀਂ ਤੇ ਤੀਸਰੇ ਦਿਨ ਹੀ ਤੁਰਨ ਫਿਰਨ ਲੱਗ ਗਏ ਸੀ | ਡਾਕਟਰ ਦੀਪਕ ਮਹਿਤਾ ਨੇ ਦਸਿਆ ਕਿ ਮਾਤਾ ਦੇ ਆਧੁਨਿਕ ਤਕਨੀਕ ਨਾਲ ਛੋਟੇ ਚੀਰੇ ਦੇ ਅਪਰੇਸ਼ਨ ਕਰਕੇ ਦੋਨੋਂ ਗੋਡੇ ਪਾ ਦਿੱਤੇ ਹਨ | ਇਸ ਮੌਕੇ ਅਰਬੇ ਵਿਭਾਗ ਦੇ ਮੁਖੀ ਤੇ ਆਸਟਰੇਲੀਆ ਤੋਂ ਸਿੱਖਿਅਤ ਡਾਕਟਰ ਦੀਪਕ ਮਹਿਤਾ ਨੇ ਆਖਿਆ ਮਰੀਜ਼ ਨੂੰ ਜਦੋਂ ਸ਼ੁਰੂ ਵਿਚ ਹੀ ਚੂੁੱਲੇ੍ਹ ਜਾਂ ਗੋਡਿਆਂ ਦੀ ਤਕਲੀਫ਼ ਹੋਵੇ ਤਾਂ ਚੰਗੇ ਮਾਹਿਰ ਸਰਜਨਾਂ ਦੀ ਸਲਾਹ ਲੈਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਹਸਪਤਾਲ ਵਿਚ ਵਿਦੇਸ਼ੀ ਤਰਜ਼ ਉਤੇ ਮਰੀਜ਼ਾਂ ਦਾ ਇਲਾਜ ਅਤੇ ਅਮਰੀਕਨ ਕੰਪਨੀ ਦੇ ਹੀ ਗੋਡੇ ਚੂਲ੍ਹੇ ਪਾਏ ਜਾਂਦੇ ਹਨ ਜੋ ਕਾਫੀ ਲੰਬਾ ਸਮਾਂ ਚੱਲਣ ਦੀ ਸਮਰੱਥਾ ਰੱਖਦੇ ਹਨ | ਇਸ ਮੌਕੇ ਡਾਕਟਰ ਦੀਪਕ ਮਹਿਤਾ ਨੇ ਹਸਪਤਾਲ ਦੇ ਡਾਇ. ਕੁਲਦੀਪਕ ਸਿੰਘ ਕੁਲਾਰ ਦੀ ਹਾਜਰੀ ਵਿਚ ਦੱਸਿਆ ਕਿ ਪਹਿਲਾਂ ਮਰੀਜ਼ ਦਾ ਪੂਰਾ ਗੋਡਾ ਹੀ ਬਦਲਿਆ ਜਾਂਦਾ ਸੀ ਹੁਣ ਜੇਕਰ ਮਰੀਜ਼ ਦਾ ਦੁਰਘਟਨਾ, ਕੁਦਰਤੀ ਕਾਰਨਾਂ ਕਰਕੇ ਅੱਧਾ/ਅੱਧੇ ਤੋਂ ਘੱਟ ਗੋਡਾ ਖ਼ਰਾਬ ਹੋਵੇ ਉਹੀ ਹਿੱਸਾ ਪਾਇਆ ਜਾ ਸਕਦਾ ਹੈ | ਇਸ ਨਾਲ ਮਰੀਜ਼ ਨੂੰ ਕੁਦਰਤੀ ਗੋਡੇ ਵਾਂਗ ਮਹਿਸੂਸ ਹੁੰਦਾ ਹੈ | ਉਨ੍ਹਾਂ ਨੇ ਇੱਕ ਹੋਰ ਤਕਨੀਕ ਬਾਰੇ ਦੱਸਿਆ ਕਿ ਜੇਕਰ ਮਰੀਜ਼ ਦਾ ਹੱਦ ਤੋਂ ਵੱਧ ਗੋਡਾ ਖ਼ਰਾਬ ਨਹੀਂ ਹੈ ਤਾਂ ਖ਼ਰਾਬ ਨਹੋਏ ਹਿੱਸੇ ਨੂੰ ਮਰੀਜ਼ ਦੇ ਸਰੀਰ ਤੋਂ ਸੈੱਲ ਕੱਢ ਕੇ ਇਲਾਜ ਕੀਤਾ ਜਾ ਰਿਹਾ ਹੈ | ਇਸ ਮੌਕੇ ਦੂਰਬੀਨ ਸਰਜਰੀ ਦੇ ਮਾਹਿਰ ਸਰਜਨ ਡਾਕਟਰ ਨਵੀਨ ਮਨਚੰਦਾ, ਡਾ. ਬਰਜਿੰਦਰ ਸਿੰਘ ਆਦਿ ਸਮੂਹ ਸਟਾਫ਼ ਹਾਜ਼ਰ ਸੀ | ਵਰਨਣਯੋਗ ਹੈ | ਇਸ ਹਸਪਤਾਲ ਵਿਚ ਮੋਟਾਪੇ ਦੇ ਅਪ੍ਰੇਸ਼ਨ, ਗੁਰਦੇ ਦੀ ਪਥਰੀ ਨੂੰ ਸਾਬਿਤ ਬਹਾਰ ਕੱਢਣਾ, ਪਿੱਤੇ ਦੀਆਂ ਪੱਥਰੀਆਂ, ਗੁਰਦੇ ਦੀ ਪੱਥਰੀ ਦਾ ਅਪ੍ਰੇਸ਼ਨ, ਬਵਾਸੀਰ, ਹਰਨੀਆਂ, ਬੱਚੇਦਾਨੀ ਨੂੰ ਸਾਬਤ ਬਹਾਰ ਕੱਢਣਾ, ਬੱਚੇਦਾਨੀ ਦੀਆਂ ਰਸੌਲੀਆਂ ਆਦਿ ਅਪ੍ਰੇਸ਼ਨ ਵੀ ਸਫਲਤਾਪੂਰਵਕ ਨਾਲ ਕੀਤੇ ਜਾ ਰਹੇ ਹਨ |