29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਭਗਤ ਪੂਰਨ ਸਿੰਘ ਸਕੂਲ ਵਿਖੇ ਧਰਤੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-04-2026
ਖੰਨਾ, 23 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਵਿਖੇ ਨਰਸਰੀ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ 'ਸੇਵ ਅਰਥ' ਵਿਸ਼ੇ ਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਇਸ ਦਾ ਮਕਸਦ ਬੱਚਿਆਂ ਵਿੱਚ ਪਰਿਆਵਰਣ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ | ਕਲਾਸ ਰੂਮ ਅੰਦਰ ਬੱਚਿਆਂ ਨੇ ਰੰਗ-ਬਰੰਗੇ ਪੋਸਟਰ, ਸਲੋਗਨ ਅਤੇ ਰੀਸਾਈਕਲ ਸਮੱਗਰੀ ਨਾਲ ਸੁੰਦਰ ਕਲਾਕਾਰੀਆਂ ਤਿਆਰ ਕੀਤੀਆਂ | ਪਿ੍ੰਸੀਪਲ ਸ੍ਰੀਮਤੀ ਅਲਪਨਾ ਮਹਾਜਨ ਨੇ ਇੱਕ ਪੌਦਾ ਗੋਦ ਲੈਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ, ਜਿੱਥੇ ਹਰੇਕ ਜਮਾਤ ਦੇ ਵਿਦਿਆਰਥੀ ਇੱਕ ਪੌਦੇ ਦੀ ਦੇਖਭਾਲ ਕਰਨਗੇ | ਉਹਨਾਂ ਨੇ ਦੁਹਰਾਇਆ ਕਿ ਕੱਪੜੇ ਦਾ ਥੈਲਾ ਚੁੱਕਣਾ ਜਾਂ ਟੂਟੀਆਂ ਬੰਦ ਕਰਨ ਵਰਗੀਆਂ ਛੋਟੀਆਂ ਰੋਜ਼ਾਨਾ ਕਾਰਵਾਈਆਂ ਵੱਡੀ ਤਬਦੀਲੀ ਲਿਆ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸਮਾਗਮ ਸੱਚਮੁੱਚ ਧਰਤੀ ਮਾਤਾ ਲਈ ਦਿਲੋਂ ਸੱਚੇ ਜਜ਼ਬੇ ਅਤੇ ਸਖ਼ਤ ਮਿਹਨਤ ਦੀ ਭਾਵਨਾ ਨੂੰ ਦਰਸਾਉਂਦਾ ਹੈ | ਧਰਤੀ ਦਿਵਸ ਵਿੱਚ ਇੱਕ ਦਿਨ ਦਾ ਸਮਾਗਮ ਨਹੀਂ ਹੈ | ਇਹ ਯਾਦ ਦਿਵਾਉਂਦਾ ਹੈ ਕਿ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ਛੋਟੀਆਂ ਤਬਦੀਲੀਆਂ ਸਾਡੇ ਭਵਿੱਖ ਦੀ ਰੱਖਿਆ ਕਰਦੀਆਂ ਹਨ | ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਅਲਪਨਾ ਮਹਾਜਨ ਨੇ ਸਨਮਾਨਿਤ ਕੀਤਾ | ਸਕੂਲ ਦੇ ਟਰੱਸਟ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਧਰਤੀ ਦੀ ਸੰਭਾਲ ਕਰਨ ਸਾਡਾ ਨੈਤਿਕ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਵਾਤਾਵਰਨ ਦੀ ਸੰਭਾਲ ਕਰੀਏ ਅਤੇ ਬੂਟੇ ਲਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਈਏ |
Ad Position 22
No active advertisement
ਪਿਛਲੀ ਖ਼ਬਰ ਮਿਸ ਫੇਅਰਵੈੱਲ ਦਾ ਖ਼ਿਤਾਬ ਹਰਦੀਪ ਨੂੰ ਅਤੇ ਮਿਸਟਰ ਫੇਅਰਵੈੱਲ ਦਾ ਖ਼ਿਤਾਬ ਜਸਕੀਰਤ ਨੂੰ ਮਿਲਿਆ ਏ. ਐਸ. ਗਰੁੱਪ ਆਫ਼... ਅਗਲੀ ਖ਼ਬਰ ਕੁਲਾਰ ਹਸਪਤਾਲ ਬੀਜਾ ਵਿਖੇ ਪਿਛਲੇ 10 ਸਾਲਾਂ ਤੋਂ ਪੀੜ੍ਹਤ ਬਜ਼ੁਰਗਾਂ ਦੇ ਗੋਡੇ ਬਦਲ ਕੇ ਦਿੱਤੀ ਨਵੀਂ ਜ਼ਿੰਦਗੀ
Ad Position 24