29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਿਸ ਫੇਅਰਵੈੱਲ ਦਾ ਖ਼ਿਤਾਬ ਹਰਦੀਪ ਨੂੰ ਅਤੇ ਮਿਸਟਰ ਫੇਅਰਵੈੱਲ ਦਾ ਖ਼ਿਤਾਬ ਜਸਕੀਰਤ ਨੂੰ ਮਿਲਿਆ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ 'ਚ ਫੇਅਰਵੈੱਲ ਫਿਸਟਾ-2026

Ad Position 21
No active advertisement
ਅਜੀਤ ਡੈਸਕ 24-04-2026
ਖੰਨਾ, 23 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿੱਚ ਫਾਈਨਲ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਐਮਬੀਏ, ਬੀਬੀਏ ਅਤੇ ਬੀ.ਕਾਮ ਆਖ਼ਰੀ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਫੇਅਰਵੈੱਲ ਫਿਸਟਾ-2026 ਦਿੱਤੀ ਗਈ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਤੁਹਾਨੂੰ ਚੁਨੌਤੀਆਂ ਦਾ ਸਾਹਮਣਾ ਕਰਦੇ ਹੋਏ ਬੁਲੰਦੀਆਂ ਨੂੰ ਛੂਹਣਾ ਹੈ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨਾ ਹੈ | ਇਸ ਦੌਰਾਨ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਕੰਪਲੀਮੈਂਟਸ ਦੇ ਕੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਬਿਤਾਏ ਸੁਹਾਵਨੇ ਪਲਾਂ ਦੀ ਯਾਦ ਦਿਵਾਈ | ਪ੍ਰੋਗਰਾਮ ਦੌਰਾਨ ਵੱਖ-ਵੱਖ ਟਾਈਟਲ ਵੀ ਦਿੱਤੇ ਗਏ | ਮਿਸ ਫੇਅਰਵੈੱਲ ਦਾ ਖ਼ਿਤਾਬ ਹਰਦੀਪ ਨੂੰ ਮਿਲਿਆ, ਜਦਕਿ ਮਿਸਟਰ ਫੇਅਰਵੈੱਲ ਦਾ ਖ਼ਿਤਾਬ ਜਸਕੀਰਤ ਗੁਰੂ ਨੂੰ ਦਿੱਤਾ ਗਿਆ | ਮਿਸਟਰ ਸਿੰਪਲਿਸਿਟੀ ਦਾ ਖ਼ਿਤਾਬ ਮਾਨਿਕ ਸਹਿਗਲ, ਮਿਸਟਰ ਫ਼ੈਸ਼ਨ ਆਈਕਾਨ ਸਾਹਿਬ ਪੁਰੀ, ਮਿਸਟਰ ਟੈਲੇਂਟਡ ਏਕਮਜੋਤ ਸਿੰਘ ਰਾਏ, ਮਿਸਟਰ ਬੈਸਟ ਆਉਟਫਿਟ ਮਨਜੋਤ ਸਿੰਘ, ਮਿਸਟਰ ਐਲੀਗੈਂਟ ਸਾਹਿਲ ਮਤਾਨੀਆ ਅਤੇ ਮਿਸਟਰ ਬੈਸਟ ਡਰੈੱਸ ਜਤਿਨ ਗੁਪਤਾ ਨੂੰ ਪ੍ਰਦਾਨ ਕੀਤੇ ਗਏ | ਇਸੇ ਤਰ੍ਹਾਂ ਮਿਸ ਚਾਰਮਿੰਗ ਕੀਰਤਜੋਤ ਕੌਰ, ਮਿਸ ਹੇਅਰ ਸਟਾਈਲ ਅਮਨਦੀਪ ਕੌਰ, ਮਿਸ ਬੈੱਸਟ ਡਰੈੱਸ ਦਲਜੀਤ ਕੌਰ, ਮਿਸ ਪਰਫਾਰਮਰ ਗੁਰਜੋਤ ਕੌਰ ਅਤੇ ਸੋਹਣੀ ਮੁਟਿਆਰ ਮਨਵੀਰ ਕੌਰ ਅਤੇ ਮਿਸ ਮੋਸਟ ਕਾਨਫੀਡੈਂਟ ਪ੍ਰੀਆ ਨੂੰ ਚੁਣਿਆ ਗਿਆ | ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਕਾਲਜ ਵਿੱਚ ਬਿਤਾਏ ਦਿਨਾਂ ਨੂੰ ਯਾਦ ਕਰਦਿਆਂ ਕਾਲਜ ਡਾਇਰੈਕਟਰ ਅਤੇ ਅਧਿਆਪਕਾਂ ਦਾ ਪੜ੍ਹਾਈ ਦੇ ਸਫ਼ਰ ਦੌਰਾਨ ਪ੍ਰੇਰਿਤ ਕਰਨ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮੰਤਰੀ ਮੁੰਡੀਆਂ ਨੇ ਅਨਾਜ ਮੰਡੀ ਸਾਹਨੇਵਾਲ ਵਿਖੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਵਿਖੇ ਧਰਤੀ ਦਿਵਸ ਮਨਾਇਆ
Ad Position 24