17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਰਸਾਤੀ ਮੌਸਮ ਆਉਣ ਦੀ ਉਡੀਕ ਕਰਦਾ ਨਗਰ ਨਿਗਮ <br/>

Ad Position 21
No active advertisement
ਅਜੀਤ ਡੈਸਕ 25-04-2026
ਲੁਧਿਆਣਾ, 24 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਸਫ਼ਾਈ ਪ੍ਰਬੰਧ ਸੁਧਾਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਕੀਕਤ ਵਿਚ ਕਈ ਇਲਾਕਿਆਂ ਵਿਚ ਕੂੜੇ ਦੀ ਸਮੱਸਿਆ ਅਜੇ ਵੀ ਬਰਕਰਾਰ ਦਿਖਾਈ ਦੇ ਰਹੀ ਹੈ | ਸਥਾਨਕ ਵਸਨੀਕਾਂ ਅਨੁਸਾਰ ਕੂੜੇ ਦੀ ਨਿਯਮਿਤ ਲਿਫਟਿੰਗ ਨਾ ਹੋਣ ਕਾਰਨ ਗੰਦਗੀ ਵੱਧ ਰਹੀ ਹੈ, ਜਿਸ ਨਾਲ ਮੱਛਰਾਂ ਅਤੇ ਮੱਖੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸ ਸਥਿਤੀ ਦੇ ਬਾਵਜੂਦ ਨਗਰ ਨਿਗਮ ਵਲੋਂ ਅਜੇ ਤੱਕ ਵੱਖ ਵੱਖ ਵਾਰਡਾਂ ਵਿਚ ਫੋਗਿੰਗ ਮਸ਼ੀਨਾਂ ਦੀ ਤੈਨਾਤੀ ਜਾਂ ਵਰਤੋਂ ਦਿਖਾਈ ਨਹੀਂ ਦੇ ਰਹੀ ਹੈ | ਜਾਣਕਾਰੀ ਮੁਤਾਬਿਕ ਨਿਗਮ ਵਲੋਂ ਕੀਟਨਾਸ਼ਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਪਰ ਮੈਦਾਨੀ ਪੱਧਰ 'ਤੇ ਫੋਗਿੰਗ ਦੀ ਕਾਰਵਾਈ ਨਾ ਹੋਣ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ | ਸਿਹਤ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਬਦਲਣ ਤੋਂ ਪਹਿਲਾਂ ਹੀ ਜੇ ਮੱਛਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਤਾਂ ਡੇਗੂੰ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ | ਅਜਿਹੇ ਵਿਚ ਰੋਕਥਾਮੀ ਕਦਮਾਂ ਦੀ ਤੁਰੰਤ ਲੋੜ ਹੈ, ਜਿਸ ਵਿਚ ਫੋਗਿੰਗ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਬਰਸਾਤੀ ਮੌਸਮ ਦੀ ਉਡੀਕ ਕਰਨ ਦੀ ਬਜਾਏ ਨਗਰ ਨਿਗਮ ਨੰੂ ਪਹਿਲਾਂ ਹੀ ਸਾਰੇ ਵਾਰਡਾਂ ਵਿਚ ਫੋਗਿੰਗ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਮੱਛਰਾਂ ਦੇ ਵਾਧੇ ਨੰੂ ਕਾਬੂ ਕੀਤਾ ਜਾ ਸਕੇ | ਸਮਾਰਟ ਸਿਟੀ ਦੇ ਦਾਅਵਿਆਂ ਦੇ ਬਾਵਜੂਦ ਜੇ ਮੂਲ ਸਿਹਤ ਅਤੇ ਸਫ਼ਾਈ ਸਹੂਲਤਾਂ 'ਤੇ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਲੋਕਾਂ ਨੇ ਨਿਗਮ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਦਮ ਚੁੱਕਦੇ ਹੋਏ ਫੋਗਿੰਗ ਮਸ਼ੀਨਾਂ ਨੰੂ ਮੈਦਾਨ ਵਿਚ ਉਤਾਰਿਆ ਜਾਵੇ ਅਤੇ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਸ਼ਾ ਕਰਦੇ ਅਤੇ ਵੇਚਦੇ ਕਾਬੂ <br/> ਅਗਲੀ ਖ਼ਬਰ ਕਾਰੋਬਾਰੀ ਨਾਲ ਤਿੰਨ ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਕੰਪਨੀ ਡਾਇਰੈਕਟਰ ਖ਼ਿਲਾਫ਼ ਕੇਸ ਦਰਜ
Ad Position 24