03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਕਾਲੀ ਦਲ ਨੇ ਨਗਰ ਕੌਂ ਸਲ ਚੋਣਾਂ ਦਾ ਵਜਾਇਆ ਬਿਗੁਲ, ਵਾਰਡ ਨੰਬਰ 1 ਦੀ ਜ਼ਿੰਮੇਵਾਰੀ ਕੁਲਜੀਤ ਕੌਰ ਨੂੰ ਸੰਭਾਲੀ-ਅਨੇਕਾਂ ਨੌਜਵਾਨ ਅਕਾਲੀ ਦਲ ਵਿਚ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 11-05-2026
ਸਮਰਾਲਾ, 10 ਮਈ (ਗੋਪਾਲ ਸੋਫਤ)-ਅਕਾਲੀ ਦਲ ਨੇ ਸਮਰਾਲਾ ਸ਼ਹਿਰ ਦੇ ਆਮ ਲੋਕ ਜੋ ਸਮਾਜ ਸੇਵਾ ਦਾ ਜਜ਼ਬਾ ਰੱਖਦੇ ਹਨ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ 'ਆਪਣਾ ਸ਼ਹਿਰ, ਤੁਹਾਡਾ ਸਾਥ, ਸਭ ਦਾ ਵਿਕਾਸ' ਦੇ ਸਲੋਗਨ ਹੇਠ ਆ ਰਹੀਆਂ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ | ਜਿਸ ਨੂੰ ਮੁੱਖ ਰੱਖਦੇ ਹੋਏ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਦਲ ਨੇ ਸਾਰੀਆਂ ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਸ਼ੁਰੂਆਤ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਾਰਡ ਨੰਬਰ 1 ਵਿਚ ਵਾਰਡ ਦੇ ਵਸਨੀਕਾਂ ਦੀ ਭਰਵੀਂ ਇਕੱਤਰਤਾ ਕੀਤੀ ਗਈ ਅਤੇ ਜਿਸ ਵਿੱਚ ਕਈ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ | ਇਸ ਮੌਕੇ ਢਿੱਲੋਂ ਨੇ ਵਾਰਡ ਦੇ ਵਸਨੀਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਮਰਾਲਾ ਸ਼ਹਿਰ ਜੋ ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਹੈ, ਜਦੋਂ ਕਿ ਇਸ ਨੰੂ ਅੱਜ ਦੇ ਸਮੇਂ ਵਿਚ ਜ਼ਿਲ੍ਹਾ ਹੋਣਾ ਚਾਹੀਦਾ ਸੀ, ਪ੍ਰੰਤੂ ਸਮਰਾਲਾ ਨੂੰ ਮਿਲੇ ਆਗੂਆਂ ਦੀ ਸੌੜੀ ਸੋਚ ਕਾਰਨ ਨਾ ਤਹਿਸੀਲ ਦਾ ਵਿਸਥਾਰ ਹੋਇਆ ਨਾ ਸਮਰਾਲਾ ਸ਼ਹਿਰ ਦਾ ਵਿਕਾਸ ਹੋਇਆ | ਜਿਸ ਕਾਰਨ ਸਮਰਾਲਾ ਸ਼ਹਿਰ ਨਿਵਾਸੀਆਂ ਨੂੰ ਵੀ ਅਹਿਸਾਸ ਹੋ ਚੁੱਕਾ ਹੈ, ਜੋ ਗ਼ਲਤੀ 2022 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੀ ਸਰਕਾਰ ਚੁਣ ਕੇ ਕੀਤੀ ਹੈ, ਉਸ ਨੂੰ ਨਹੀਂ ਦੁਹਰਾਉਣਗੇ | ਹੁਣ ਸਮਰਾਲਾ ਸ਼ਹਿਰ ਨਿਵਾਸੀ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਆਪ ਮੁਹਾਰੇ ਜੁੜਨ ਲੱਗੇ ਹਨ | ਅੱਜ ਵਾਰਡ ਨੰਬਰ 1 ਤੋਂ ਵਾਰਡ ਦੀ ਪੂਰੀ ਜ਼ਿੰਮੇਵਾਰੀ ਕੁਲਜੀਤ ਕੌਰ ਪਤਨੀ ਅਰਸ਼ਦੀਪ ਸਿੰਘ ਰਾਏ ਨੂੰ ਸੌਂਪੀ ਗਈ ਹੈ, ਜੋ ਵਾਰਡ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖ ਤਕਲੀਫ਼ਾਂ ਨੂੰ ਹੱਲ ਕਰਨਗੇ ਅਤੇ ਵੱਡੀਆਂ ਮੁਸ਼ਕਲਾਂ ਸਾਡੇ ਧਿਆਨ ਵਿਚ ਲਿਆਉਣਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਈ ਨੌਜਵਾਨ ਜਿਨ੍ਹਾਂ ਵਿਚ ਸੁਰੇਸ਼ ਕੁਮਾਰ, ਟੋਨੀ, ਰਾਮਦੀਪ ਸਿੰਘ, ਇੰਦਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਨੀ ਬੈਂਸ, ਇਆਨ ਬੈਂਸ, ਰਾਮ ਬੈਂਸ, ਜਤਿੰਦਰ ਗਿੱਲ, ਰੋਹਿਤ ਬੈਂਸ, ਵਿਨੋਦ ਬੈਂਸ, ਸ਼ਿਵ ਬੈਂਸ, ਸ਼ਿਆਮ ਲਾਲ ਬੈਂਸ ਅਕਾਲੀ ਦਲ ਵਿਚ ਸ਼ਾਮਲ ਹੋਏ | ਇਸ ਮੌਕੇ ਕਮਲਜੀਤ ਕੌਰ ਨੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਵਾਰਡ ਨੰਬਰ 1 ਦੀ ਸਾਰੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਵਾਰਡ ਨੂੰ ਇੱਕ ਵਧੀਆ ਵਾਰਡ ਬਣਾਉਣ ਦਾ ਪੂਰਾ ਯਤਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਅਗਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਮੌਕੇ ਤਿੰਨ ਰੋਜ਼ਾ ਸਮਾਗਮ 15 ਤੋਂ
Ad Position 24