03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 11-05-2026
ਖੰਨਾ, 10 ਮਈ (ਹਰਜਿੰਦਰ ਸਿੰਘ ਲਾਲ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਪ੍ਰਧਾਨ ਕੈਪਟਨ ਨੰਦ ਲਾਲ ਮਾਜਰੀ ਦੀ ਅਗਵਾਈ ਹੇਠ ਹੋਈ | ਜਿਸ ਵਿਚ ਜਥੇਬੰਦੀ ਦੇ ਸੰਸਥਾਪਕ ਕੈਪਟਨ ਜਰਨੈਲ ਸਿੰਘ ਜਲਾਜਣ ਦੀ ਮੌਤ 'ਤੇ ਸਮੂਹ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਕੈਪਟਨ ਨੰਦ ਲਾਲ ਮਾਜਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਸਾਬਕਾ ਸੈਨਿਕਾਂ ਨਾਲ ਅਨੇਕਾਂ ਬਣਦੇ ਹੱਕ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਭਾਜਪਾ ਸਰਕਾਰ ਸੈਨਿਕਾਂ ਦੇ ਬਣਦੇ ਹੱਕ ਨਹੀਂ ਦੇ ਰਹੀ | ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਕਰੀਬ 13 ਸਾਲ ਪਹਿਲਾਂ 2013 'ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਮੁੱਕਰ ਚੁੱਕੀ ਹੈ | ਕੋਈ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ | ਜਨਵਰੀ 2026 ਤੋਂ ਲਾਗੂ 8ਵਾਂ ਪੇਅ ਕਮਿਸ਼ਨ ਲਾਗੂ ਜੋ ਜਾਣਾ ਚਾਹੀਦਾ ਸੀ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ | ਕੈਪਟਨ ਮੁਕੰਦ ਸਿੰਘ ਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਬਹੁਤ ਮਹਿੰਗੀ ਪਵੇਗੀ | ਸੈਨਿਕ ਆਪਣੇ ਹੱਕ ਲੈਣ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਗੇ, ਜੇਕਰ ਸੈਨਿਕਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਸਕਦੇ ਹਨ ਤਾਂ ਆਪਣੇ ਹੱਕਾਂ ਲਈ ਵੀ ਆਪਣੀਆਂ ਜਾਨਾਂ ਦੇ ਸਕਦੇ ਹਨ | ਕੈਪਟਨ ਮੇਹਰ ਸਿੰਘ ਇਕੋਲਾਹੀ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ਦੇ ਲੋਕ ਨਫ਼ਰਤ ਕਰਦੇ ਹਨ ਪਰ ਉਹ ਏਵੀਐੱਮ ਮਸ਼ੀਨਾਂ ਰਾਹੀਂ ਵੋਟਿੰਗ ਕਰਵਾ ਕਰਕੇ ਸੱਤਾ 'ਤੇ ਲਗਾਤਾਰ ਕਾਬਜ਼ ਹਨ | ਅਮਰੀਕਾ, ਕੈਨੇਡਾ ਤੇ ਹੋਰ ਵਿਦੇਸ਼ੀ ਮੁਲਕਾਂ ਵੱਲੋਂ ਏ. ਵੀ. ਐੱਮ ਮਸ਼ੀਨਾਂ 'ਚ ਗੜਬੜੀ ਹੁੰਦੀ ਹੋਣ ਕਰਕੇ ਹੀ ਮਸ਼ੀਨਾਂ ਰਾਹੀਂ ਵੋਟਿੰਗ ਨਹੀਂ ਕਰਵਾਈ ਜਾਂਦੀ | ਭਾਰਤ 'ਚ ਵੀ ਏਵੀਐੱਮ ਬੰਦ ਹੋਣੀ ਚਾਹੀਦੀ ਹੈ, ਬੈਲਟ ਪੇਪਰਾਂ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਹਨ ਤਾਂ ਜੋ ਦੇਸ਼ ਦੇ ਵੋਟਰ ਨੂੰ ਪਤਾ ਲੱਗ ਸਕੇ ਕਿ ਉਸਦੀ ਦੀ ਵੋਟ ਸਹੀਂ ਪਈ ਹੈ | ਇਸ ਮੌਕੇ ਸੂਬੇਦਾਰ ਮੇਜਰ ਕਿ੍ਸ਼ਨ ਲਾਲ, ਸੂਬੇਦਾਰ ਮੇਵਾ ਸਿੰਘ, ਨਾਇਕ ਬੰਤ ਸਿੰਘ, ਹਵਲਦਾਰ ਕਰਨੈਲ ਸਿੰਘ, ਨਾਇਕ ਗੁਰਚਰਨ ਸਿੰਘ, ਹਵਲਦਾਰ ਰਾਮ ਮੋਹਨ, ਹਵਲਦਾਰ ਹਰਨੇਕ ਸਿੰਘ, ਸਿਪਾਹੀ ਸੁਰਜੀਤ ਸਿੰਘ, ਨਾਇਕ ਮੀਤ ਸਿੰਘ, ਦਲਜੀਤ ਕੌਰ ਪਤਨੀ ਸਵ. ਨਾਇਕ ਰਾਮ ਸਿੰਘ ਆਦਿ ਹਾਜ਼ਰ ਸਨ | ੰ
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇੱਕ ਚੰਗੀ ਭੂਮਿਕਾ ਅਦਾ ਕਰਕੇ ਆਪਣਾ ਫ਼ਰਜ਼ ਨਿਭਾਇਆ- ਖ਼ਾਲਸਾ ਅਗਲੀ ਖ਼ਬਰ ਅਕਾਲੀ ਦਲ ਨੇ ਨਗਰ ਕੌਂ ਸਲ ਚੋਣਾਂ ਦਾ ਵਜਾਇਆ ਬਿਗੁਲ, ਵਾਰਡ ਨੰਬਰ 1 ਦੀ ਜ਼ਿੰਮੇਵਾਰੀ ਕੁਲਜੀਤ ਕੌਰ ਨੂੰ ਸੰਭਾਲੀ-ਅਨੇਕਾਂ...
Ad Position 24