29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਨੀ ਜੈਅੰਤੀ ਦੇ ਮੌਕੇ 'ਤੇ ਭਜਨ ਕੀਰਤਨ ਕਰਵਾਉਣ ਸੰਬੰਧੀ ਪੋਸਟਰ ਕੀਤਾ ਜਾਰੀ

Ad Position 21
No active advertisement
ਅਜੀਤ ਡੈਸਕ 15-05-2026
ਸਾਹਨੇਵਾਲ, 14 ਮਈ (ਹਨੀ ਚਾਠਲੀ)-ਅੱਜ ਸ਼ਨੀ ਧਾਮ ਮੰਦਰ ਪੁਰਾਣਾ ਬਾਜ਼ਾਰ ਸਾਹਨੇਵਾਲ ਵਿਖੇ ਸ਼ਨੀ ਧਾਮ ਮੰਦਰ ਕਮੇਟੀ ਤੇ ਇਲਾਕਾ ਵਾਸੀਆਂ ਦੀ ਸ਼ਨੀ ਜਯੰਤੀ ਦੇ ਸ਼ੁੱਭ ਮੌਕੇ 'ਤੇ ਭਜਨ ਕੀਰਤਨ ਕਰਵਾਉਣ ਸਬੰਧੀ ਮੰਦਰ ਦੇ ਪੁਜਾਰੀ ਪੰਡਿਤ ਸੰਜੀਵ ਕੁਮਾਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਸ਼ਨੀ ਧਾਮ ਮੰਦਿਰ ਕਮੇਟੀ ਦੇ ਮੈਂਬਰਾਂ ਤੇ ਇਲਾਕਾ ਵਾਸੀਆਂ ਨੇ ਹਿੱਸਾ ਲਿਆ | ਪੰਡਿਤ ਸੰਜੀਵ ਕੁਮਾਰ ਨੇ ਦੱਸਿਆ ਕਿ 16 ਮਈ ਨੂੰ ਸ਼ਨੀ ਜਯੰਤੀ ਦੇ ਸ਼ੁੱਭ ਮੌਕੇ 'ਤੇ ਭਜਨ ਕੀਰਤਨ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਸੰਤ ਗੁਲਾਬ ਦਾਸ ਹਰਨਾਮਪੁਰ ਵਾਲੇ ਪਹੰੁਚਣਗੇ ਅਤੇ ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨ ਪੂਜਾ ਭਾਟੀਆ ਵਲੋਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਜਾਵੇਗੀ | ਇਸ ਮੌਕੇ ਸ਼ਨੀ ਜਯੰਤੀ ਦੇ ਸ਼ੁੱਭ ਮੌਕੇ ਤੇ ਭਜਨ ਕੀਰਤਨ ਕਰਵਾਉਣ ਦੇ ਸੰਬੰਧ 'ਚ ਕਾਰਡ ਵੀ ਸ਼ਨੀ ਧਾਮ ਮੰਦਿਰ ਪੁਰਾਣਾ ਬਾਜ਼ਾਰ ਸਾਹਨੇਵਾਲ ਦੇ ਮੈਂਬਰਾਂ ਤੇ ਇਲਾਕਾ ਵਾਸੀਆਂ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਪੰਡਤ ਸੰਜੀਵ ਕੁਮਾਰ, ਪੰਡਿਤ ਮੋਹਿਤ ਸ਼ਾਸਤਰੀ, ਰੋਹਿਤ ਕੁਮਾਰ, ਜੋਗਿੰਦਰ ਸਿੰਘ, ਰਾਹੁਲ ਸ਼ਰਮਾ, ਦਲਵੀਰ ਸੰਧੂ, ਹਾਰਦਿਕ ਰਾਏ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ - ਖੰਨਾ ਨਗਰ ਕੌਂਸਲ ਚੋਣਾਂ- ਵਾਰਡ ਨੰ. 20 ਤੋਂ ਰਾਮ ਸਿੰਘ ਅਤੇ ਅਮਰਜੀਤ ਸਿੰਘ ਨੇ ਭਰੇ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼... ਅਗਲੀ ਖ਼ਬਰ ਕਾਂਗਰਸ ਵਲੋਂ ਨਗਰ ਕੌਂਸਲ ਪਾਇਲ ਦੀ ਚੋਣ ਲਈ 9 ਉਮੀਦਵਾਰਾਂ ਦਾ ਐਲਾਨ
Ad Position 24