28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਵੱਡੀਆਂ ਜਿੱਤਾਂ ਦਰਜ ਕਰਵਾਏਗਾ- ਆਗੂ

Ad Position 21
No active advertisement
ਅਜੀਤ ਡੈਸਕ 25-05-2026
ਦੋਰਾਹਾ, 24 ਮਈ (ਪੱਤਰ ਪ੍ਰੇਰਕ)-ਨਗਰ ਕੌਂਸਲ ਦੋਰਾਹਾ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਚੋਣ ਪ੍ਰਚਾਰ ਸਿਖ਼ਰਾਂ 'ਤੇ ਪਹੁੰਚਿਆ ਹੋਇਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਸਾਬਕਾ ਐਮ. ਐਲ. ਏ, ਰਘਵੀਰ ਸਿੰਘ ਸਹਾਰਨ ਮਾਜਰਾ ਮੈਂਬਰ ਐਸ. ਜੀ. ਪੀ. ਸੀ, ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਅਵਤਾਰ ਸਿੰਘ ਧਮੋਟ, ਜਥੇਦਾਰ ਪਿ੍ਤਪਾਲ ਸਿੰਘ ਝੱਮਟ, ਅਮਰ ਸਿੰਘ ਰੌਸ਼ੀਆਣਾ, ਰੁਪਿੰਦਰ ਸਿੰਘ ਬੇਗੋਵਾਲ ਸਰਪੰਚ, ਨਵਨੀਤ ਸਿੰਘ ਰਾਮਪੁਰ, ਬਲਕਾਰ ਸਿੰਘ ਮਾਂਗਟ, ਹਰਪਾਲ ਸਿੰਘ ਅਜਨੌਦ, ਗੁਰਬਖਸ਼ ਸਿੰਘ, ਚਰਨਜੀਤ ਸਿੰਘ ਪਾਇਲ, ਸਿੰਘ ਜੇਈ, ਸੁਖਦੇਵ ਸਿੰਘ ਲਹਿਲ, ਚਰਨ ਸਿੰਘ ਲੰਢਾ, ਜਤਿੰਦਰ ਸਿੰਘ ਨੀਟਾ ਰਾਮਪੁਰ ਆਦਿ ਨੇ ਦੋਰਾਹਾ ਨਗਰ ਕੌਂਸਲ ਦੇ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਦੇ ਹੋਏ, ਇਹ ਦਾਅਵਾ ਕੀਤਾ ਕਿ 14 ਵਾਰਡਾਂ ਵਿੱਚ ਚੋਣ ਲੜ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੀਆਂ ਵੱਡੀਆਂ ਜਿੱਤਾਂ ਦਰਜ ਕਰਾ ਕੇ, ਨਗਰ ਕੌਂਸਲ ਦੋਰਾਹਾ ਵਿੱਚ ਆਪਣੀ ਬਹੁਮਤ ਸਿੱਧ ਕਰਨਗੇ | ਇਸ ਵਾਰ ਵੋਟਰਾਂ ਦਾ ਝੁਕਾ ਕੰਮ ਕਰਨ ਵਾਲੇ ਉਮੀਦਵਾਰਾਂ ਵੱਲ ਹੈ | ਉਨ੍ਹਾਂ ਨੇ ਕਈ ਵਾਰੀ ਕਾਂਗਰਸ ਅਤੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਲਿਆ ਹੈ | ਸਥਾਨਕ ਮੁੱਦੇ ਉੱਥੇ ਦੇ ਉੱਥੇ ਹੀ ਖੜੇ ਹਨ | ਦੋਰਾਹਾ ਸ਼ਹਿਰ ਦੇ ਸੂਝਵਾਨ ਵੋਟਰ ਆਪਣੇ ਸ਼ਹਿਰ ਦਾ ਵਿਕਾਸ ਚਾਹੁੰਦੇ ਹਨ, ਨਾ ਕਿ ਲੀਡਰਾਂ ਦੀ ਚੌਧਰ | ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਵੋਟਰਾਂ ਦਾ ਹੁੰਗਾਰਾ ਬਹੁਤ ਸੀ ਤਸੱਲੀ ਬਖ਼ਸ਼ ਹੈ |
Ad Position 22
No active advertisement
ਪਿਛਲੀ ਖ਼ਬਰ ਚੋਣ ਪ੍ਰਚਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਅਗਲੀ ਖ਼ਬਰ ਡਾ. ਬੀਜਾ, ਚੇਅਰਮੈਨ ਕੂਹਲੀ, ਚੇਅਰਮੈਨ ਮਾਂਗਟ ਨੇ ਕੀਤਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ
Ad Position 24