ਪਾਇਲ, 24 ਮਈ (ਨਿਜ਼ਾਮਪੁਰ, ਰਾਜਿੰਦਰ ਸਿੰਘ)- ਨਗਰ ਕੌਂਸਲ ਪਾਇਲ ਦੀਆਂ ਹੋ ਰਹੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਉਣ ਲਈ ਆਖ਼ਰੀ ਪਲਾਂ ਦੌਰਾਨ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਕੌਮੀ ਆਗੂ ਇੰਜ: ਜਗਦੇਵ ਸਿੰਘ ਬੋਪਾਰਾਏ, ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਤੇ ਜਥੇ: ਰਘਵੀਰ ਸਿੰਘ ਸਹਾਰਨ ਮਾਜਰਾ ਨੇ ਚੋਣ ਪ੍ਰਚਾਰ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ 11 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ, ਜਿਨਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਵਿਕਾਸ ਪੱਖੀ ਨੀਤੀਆਂ ਨੂੰ ਸ਼ਹਿਰਵਾਸੀ ਜ਼ਰੂਰ ਆਪਣਾ ਫ਼ਤਵਾ ਸੁਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣਗੇ | ਇਸ ਮੌਕੇ ਜਥੇ: ਗੁਰਜੀਤ ਸਿੰਘ ਪੰਧੇਰ ਖੇੜੀ, ਜਥੇ: ਜਗਜੀਤ ਸਿੰਘ ਦੌਲਤਪੁਰ, ਜਥੇ: ਪਿ੍ਤਪਾਲ ਸਿੰਘ ਝਮਟ, ਅਵਤਾਰ ਸਿੰਘ ਮਿੰਟੂ ਧਮੋਟ, ਜੋਰਾ ਸਿੰਘ, ਗੁਰਬਖਸ ਸਿੰਘ ਮਠਾੜੂ, ਠੇਕੇਦਾਰ ਹਰਦੇਵ ਸਿੰਘ ਸਿਆੜ, ਸੁਖਦੇਵ ਸਿੰਘ ਲਹਿਲ, ਜਸਪ੍ਰੀਤ ਸਿੰਘ ਮਾਲੋ ਦੌਦ, ਸਾਬਕਾ ਸਰਪੰਚ ਗੁਰਦੇਵ ਸਿੰਘ ਧਮੋਟ, ਦਲਜਿੰਦਰ ਸਿੰਘ ਧਮੋਟ ਸਮੇਤ ਪਾਰਟੀ ਉਮੀਦਵਾਰ ਤੇ ਆਗੂ ਹਾਜ਼ਰ ਸਨ |