ਪਾਇਲ, 24 ਮਈ (ਨਿਜ਼ਾਮਪੁਰ ਰਜਿੰਦਰ ਸਿੰਘ)- ਨਗਰ ਕੌਂਸਲ ਪਾਇਲ ਦੀਆਂ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਦੇ ਹੱਕ ਵਿਚ ਹਲਕਾ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਭਰਵਾਂ ਚੋਣ ਜਲਸਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਾਇਲ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਦੇ 11 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਨੂੰ ਸ਼ਹਿਰ ਵਾਸੀ ਆਪਣਾ ਇੱਕ - ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਉਣ ਤਾਂ ਜੋ ਸਾਡੀ ਜ਼ਿੰਮੇਵਾਰੀ ਵਿੱਚ ਹੋਰ ਵਾਧਾ ਹੋ ਸਕੇ | ਕਿਉਂਕਿ ਪਾਇਲ ਨਗਰ ਕੌਂਸਲ ਉੱਪਰ ਲੰਮਾ ਸਮਾਂ ਕਾਂਗਰਸ ਪਾਰਟੀ ਤੇ ਅਕਾਲੀ ਦਲ ਨੇ ਵਾਰੋ-ਵਾਰੀ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ | ਪਰ ਇਸ ਵਾਰ ਸ਼ਹਿਰ ਵਾਸੀ ਇੱਕ ਮੌਕਾ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਜਿਤਾ ਕੇ ਦੇਣ ਤਾਂ ਜੋ ਸ਼ਹਿਰ ਨੂੰ ਨਮੂਨੇ ਦੇ ਸ਼ਹਿਰ ਮਨਾਉਣ ਵਜੋਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪਿੰਡਾਂ ਅੰਦਰ ਸੜਕਾਂ, ਗਲੀਆਂ ਪੱਕੀਆਂ, ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪਾਂ, ਖੇਡ ਮੈਦਾਨ, ਨਹਿਰੀ ਪਾਣੀ ਸਮੇਤ ਅਨੇਕਾਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਉਸੇ ਤਰ੍ਹਾਂ ਸ਼ਹਿਰਾਂ ਵਿੱਚ ਵੀ ਅੱਜ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਜਾਪ ਰਹੇ ਹਨ ਜਿਨ੍ਹਾਂ ਦੀ ਪੂਰਤੀ ਲਈ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਕਰਵਾਈ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਟਰੀਟ ਲਾਈਟਾਂ ਗਲੀਆਂ ਦੀ ਦਸਾ ਸੁਧਾਰਨੀ ਪੀਣ ਵਾਲੇ ਪਾਣੀ ਦੇ ਪ੍ਰਬੰਧ ਅਤੇ ਗੰਦੇ ਪਾਣੀ ਲਈ ਵਧੀਆ ਸੀਵਰੇਜ ਸਿਸਟਮ ਪਹਿਲ ਦੇ ਅਧਾਰ 'ਤੇ ਹੋਣਗੇ | ਚੋਣ ਜਲਸੇ ਦੌਰਾਨ ਵਾਰਡ ਨੰਬਰ 1 ਤੋਂ ਉਮੀਦਵਾਰ ਪ੍ਰੀਤੋ, ਵਾਰਡ ਨੰਬਰ 2 ਤੋਂ ਨਛੱਤਰ ਸਿੰਘ, ਵਾਰਡ ਨੰਬਰ 3 ਤੋਂ ਪਰਮਜੀਤ ਕੌਰ, ਵਾਰਡ ਨੰਬਰ 4 ਤੋਂ ਮਨਜੀਤ ਸਿੰਘ, ਵਾਰਡ ਨੰਬਰ 5 ਤੋਂ ਨੇਹਾ, ਵਾਰਡ ਨੰਬਰ 6 ਤੋਂ ਪਰਮਿੰਦਰ ਸਿੰਘ, ਵਾਰਡ ਨੰਬਰ 7 ਤੋਂ ਅਮਰਜੀਤ ਕੌਰ, ਵਾਰਡ ਨੰਬਰ 8 ਤੋਂ ਸੁਖਪ੍ਰੀਤ ਸਿੰਘ ਸੋਹੀ, ਵਾਰਡ ਨੰਬਰ 9 ਤੋਂ ਜਸਬੀਰ ਸਿੰਘ, ਵਾਰਡ ਨੰਬਰ 10 ਤੋਂ ਬੂਟਾ ਸਿੰਘ ਗਿੱਲ ਤੇ ਵਾਰਡ ਨੰਬਰ 11 ਤੋਂ ਜਗਰੂਪ ਕੌਰ ਸਾਮਲ ਸਨ | ਇਸ ਮੌਕੇ ਅਵਿਨਾਸ਼ ਪ੍ਰੀਤ ਸਿੰਘ ਜੱਲ੍ਹਾ, ਰਛਪਾਲ ਸਿੰਘ ਪਾਲਾ, ਅਭੈ ਸਿੰਘ ਬੈਂਸ, ਸਰਪੰਚ ਊਧਮ ਸਿੰਘ ਜੰਡਾਲੀ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਕਰਮਜੀਤ ਸਿੰਘ ਟਿਵਾਣਾ, ਸਰਪੰਚ ਪਲਵਿੰਦਰ ਸਿੰਘ ਸੇਖਾ, ਬਲਵੀਰ ਸਿੰਘ ਗਿੱਲ, ਗੁਰਮਨਦੀਪ ਸਿੰਘ, ਗੁਰਪਿੰਦਰ ਸਿੰਘ ਬੱਬੂ, ਲਖਵੀਰ ਸਿੰਘ ਰਾਜੂ, ਬਲਵਿੰਦਰ ਸਿੰਘ, ਗੁਰਮੁੱਖ ਸਿੰਘ, ਮਨਜੀਤ ਸਿੰਘ ਰੋੜੀਆਂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਲੰਟੀਅਰ ਹਾਜ਼ਰ ਸਨ |