29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਹੌਲੀ ਦੀਆਂ ਨੰਨ੍ਹੀਆਂ ਫੁੱਟਬਾਲ ਖਿਡਾਰਨਾਂ ਨੇ ਵਧੀਆ ਖੇਡ ਦਾ ਕੀਤਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 25-05-2026
ਗੁਰੂਸਰ ਸੁਧਾਰ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸਹੌਲੀ ਦੀਆਂ ਨੰਨ੍ਹੀਆਂ ਫੁੱਟਬਾਲ ਖਿਡਾਰਨਾਂ ਨੇ ਆਪਣੇ ਹੁਨਰ, ਮਿਹਨਤ ਤੇ ਖੇਡ ਪ੍ਰਤੀ ਜਜ਼ਬੇ ਨਾਲ ਵਿਦੇਸ਼ੀ ਮਹਿਮਾਨਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਮਹਿਮਾਨ ਉਨ੍ਹਾਂ ਦੀ ਤਾਰੀਫ਼ ਕੀਤੇ ਬਿਨ੍ਹਾਂ ਨਹੀਂ ਰਹਿ ਸਕੇ | ਪੰਜਾਬ ਐਫ.ਸੀ. ਨਾਲ ਜੁੜੇ ਗ੍ਰੀਸ ਦੇ ਫੁੱਟਬਾਲ ਕੋਚ ਪੈਨਾਜੀਓਟਿਸ ਦਿਲਮ ਪੇਰਿਸ ਵਲੋਂ ਪਿੰਡ ਸਹੌਲੀ ਦਾ ਵਿਸ਼ੇਸ਼ ਦੌਰਾ ਕੀਤਾ ਜਿਥੇ ਪਿੰਡ ਵਾਸੀਆਂ ਅਤੇ ਨੰਨ੍ਹੇ ਖਿਡਾਰੀਆਂ ਨੇ ਉਨ੍ਹਾਂ ਦਾ ਰਵਾਇਤੀ ਅਤੇ ਨਿੱਘੇ ਅੰਦਾਜ਼ ਵਿਚ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਪ੍ਰਧਾਨ ਗੈਰੀ ਗਰੇਵਾਲ, ਸਰਪੰਚ ਪਲਵਿੰਦਰ ਸਿੰਘ ਲਿੱਟ ਅਤੇ ਹੋਰ ਪਿੰਡ ਵਾਸੀਆਂ ਨੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ ਤੇ ਸਵਾਗਤ ਕੀਤਾ | ਮਹਿਮਾਨਾਂ ਨੇ ਪਿੰਡ ਦੇ ਲੋਕਾਂ ਵਲੋਂ ਦਿੱਤੇ ਪਿਆਰ ਅਤੇ ਸਤਿਕਾਰ ਦੀ ਖ਼ੂਬ ਪ੍ਰਸੰਸਾ ਕੀਤੀ | ਆਪਣੇ ਇਸ ਦੌਰੇ ਦੌਰਾਨ ਕੋਚ ਪੈਨਾਜੀਓਟਿਸ ਦਿਲਮਪੇਰਿਸ ਨੇ ਨੰਨ੍ਹੀਆਂ ਖਿਡਾਰਨਾਂ ਨਾਲ ਰੂਬ-ਰੂ ਹੋ ਕੇ ਉਨ੍ਹਾਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਦੀਆਂ ਖੇਡ ਗਤੀਵਿਧੀਆਂ ਨੂੰ ਬਹੁਤ ਨੇੜੇ ਤੋਂ ਦੇਖਿਆ | ਖਿਡਾਰਨਾਂ ਵਲੋਂ ਫੁੱਟਬਾਲ ਖੇਡ ਦੌਰਾਨ ਦਿਖਾਈ ਗਈ ਚੁਸਤੀ, ਤਕਨੀਕੀ ਹੁਨਰ ਅਤੇ ਟੀਮ ਭਾਵਨਾ ਨੇ ਕੋਚ ਨੂੰ ਕਾਫ਼ੀ ਪ੍ਰਭਾਵਿਤ ਕੀਤਾ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਬੇਅੰਤ ਪ੍ਰਤਿਭਾ ਮੌਜੂਦ ਹੈ ਅਤੇ ਜੇਕਰ ਇਨ੍ਹਾਂ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਅਤੇ ਮੌਕੇ ਦਿੱਤੇ ਜਾਣ ਤਾਂ ਇਹ ਖਿਡਾਰੀ ਕੌਮਾਂਤਰੀ ਪੱਧਰ 'ਤੇ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ | ਇਸ ਮੌਕੇ ਕੌਮਾਂਤਰੀ ਫੁੱਟਬਾਲ ਖਿਡਾਰੀ ਆਰਿਆਮਨ ਨੇ ਵੀ ਨਵੇਂ ਖਿਡਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਖਿਡਾਰੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਕੋਈ ਵੀ ਸਫ਼ਲਤਾ ਇਕ ਦਿਨ ਵਿਚ ਨਹੀਂ ਮਿਲਦੀ ਸਗੋਂ ਲਗਾਤਾਰ ਮਿਹਨਤ ਅਤੇ ਦਿ੍ੜ ਇਰਾਦੇ ਨਾਲ ਹੀ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ | ਸਰਪੰਚ ਪਲਵਿੰਦਰ ਸਿੰਘ ਲਿੱਟ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੀਆਂ ਧੀਆਂ ਖੇਡਾਂ ਦੇ ਖੇਤਰ ਵਿਚ ਨਵੀਆਂ ਉਚਾਈਆਂ ਛੂਹ ਰਹੀਆਂ ਹਨ ਜੋਂ ਪਿੰਡ ਅਤੇ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਵਿਦੇਸ਼ੀ ਅਤੇ ਕੌਮਾਂਤਰੀ ਕੋਚਾਂ ਦੀ ਅਗਵਾਈ ਇਨ੍ਹਾਂ ਖਿਡਾਰਨਾਂ ਲਈ ਸੁਨਹਿਰੀ ਮੌਕਾ ਹੈ | ਖੇਡ ਕਲੱਬ ਦੇ ਪ੍ਰਧਾਨ ਗੈਰੀ ਗਰੇਵਾਲ ਨੇ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰਵੰਤ ਸਿੰਘ (ਕੋਆਰਡੀਨੇਟਰ ਅਤੇ ਅੰਤਰਰਾਸ਼ਟਰੀ ਖਿਡਾਰੀ), ਸਰਪੰਚ ਪਲਵਿੰਦਰ ਸਿੰਘ ਲਿੱਟ, ਕੋਚ ਅਮਰੀਕ ਪੱਖੋਵਾਲ, ਤਰਸੇਮ ਸਿੰਘ, ਗੁਰਮੀਤ ਸਿੰਘ, ਤੇਜਪਾਲ ਸਿੰਘ ਪੰਚ , ਜਗਪਾਲ ਸੰਘੇੜਾ, ਮਨਮੋਹਣ ਲਿੱਟ, ਜਸਵੰਤ ਸਿੰਘ, ਅਰਸ਼ ਗਰੇਵਾਲ, ਨਿੱਕਾ, ਜੱਸੀ, ਪਿ੍ਤਪਾਲ ਜੱਸਾ, ਜੋਤਾ ਤੇ ਗੁਰਜੀਤ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਸ਼ਹਿਰ ਦੇ ਵਿਕਾਸ ਲਈ ਲੋਕ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ- ਸੰਧੂ/ਖ਼ਾਲਸਾ/ਡੱਲਾ
Ad Position 24