ਪੱਖੋਵਾਲ/ਸਰਾਭਾ, 24 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 130ਵੇਂ ਜਨਮ ਦਿਹਾੜੇ ਮੌਕੇ ਅੱਜ ਪੰਜਾਬ ਸਰਕਾਰ ਦੀ ਸਰਪਸ੍ਰਤੀ ਵਿੱਚ ਭਾਸ਼ਾ ਵਿਭਾਗ ਪੰਜਾਬ ਵਲੋਂ ਵਿਚਾਰ ਚਰਚਾ ਤੇ ਕਵੀ ਦਰਬਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਦੇ ਆਡੋਟੋਰੀਅਮ ਹਾਲ 'ਚ ਕਰਵਾਇਆ ਗਿਆ | ਸ: ਜਸਵੰਤ ਸਿੰਘ ਜਫਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਗਦਰ ਲਹਿਰ ਤੇ ਗਦਰ ਸਾਹਿਤ ਦੀ ਸਮਾਜ ਨੂੰ ਦੇਣ ਤੇ ਵਿਚਾਰ ਚਰਚਾ ਕੀਤੀ | ਇਸ ਮੌਕੇ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਸੰਬਧਤ ਕਵਿਤਾਵਾਂ ਤੇ ਕਰਵਾਏ ਗਏ ਕਵੀ ਦਰਬਾਰ ਦੌਰਾਨ ਉਨ੍ਹਾਂ ਦੇਸ਼ ਭਗਤੀ ਦੀਆ ਕਵਿਤਾਵਾਂ ਰਾਹੀ ਉਨ੍ਹਾਂ ਦੀ ਕਰਬਾਨੀ ਦੀ ਸਿਜਦਾ ਕੀਤਾ | ਇਸ ਮੌਕੇ ਪੰਜਾਬ ਯੁਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ: ਜਸਵੀਰ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਜੋਸ਼ੀਲੇ ਤੇ ਸੂਜਵਾਨ ਦੇਸ਼ ਭਗਤਾਂ ਦੀ ਦੇਸ਼ ਨੂੰ ਹਮੇਸ਼ਾ ਹੀ ਜਰੂਰਤ ਰਹੇਗੀ | ਇਸ ਮੌਕੇ ਡਾ: ਸੁਮੇਲ ਸਿੰਘ ਸਿੱਧੁ, ਡਾ: ਸੰਦੀਪ ਸ਼ਰਮਾ, ਪ੍ਰੋ: ਜਗਮੋਹਣ ਸਿੰਘ, ਸਾਬਕਾ ਪਿ੍ੰ: ਡਾ: ਮਹਿੰਦਰ ਕੌਰ ਨੇ ਵੀ ਆਪਣੀਆ ਕਵਿਤਾਵਾਂ ਰਾਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਿਜਦਾ ਕੀਤਾ | ਇਸ ਮੌਕੇ ਮਾ: ਕਰਮਜੀਤ ਸਿੰਘ ਨੇ ਸਟੇਜ ਸੱਕਤਰ ਦੀ ਭੂਮਿਕਾ ਅਦਾ ਕੀਤੀ | ਸਮਾਗਮ ਦੌਰਾਨ ਸਾਬਕਾ ਚੇਅਰਮੈਨ ਅਵਤਾਰ ਸਿੰਘ, ਜਸਵਿੰਦਰ ਸਿੰਘ ਰਾਣਾ, ਸਾਧੂ ਸਿੰਘ, ਰਾਜਵੀਰ ਸਿੰਘ ਮੱਤਾ, ਸੀ.ਮਾਰਕੰਡਾਂ, ਤੇਜਿੰਦਰ ਮਾਰਕੰਡਾਂ, ਜਸਵੰਤ ਕੌਰ ਮਨਸੂਰਾਂ, ਨਵਜੋਤ ਸਿੰਘ ਭੁੱਲਰ, ਡਾ: ਸੁਖਦਰਸ਼ਨ ਸਿੰਘ ਚਹਿਲ, ਪਿ੍ੰ: ਪਭ੍ਰਜੋਤ ਕੌਰ, ਕੋਜ ਸਹਾਇਕ ਹਰਪ੍ਰੀਤ ਸਿੰਘ, ਅਕੁੰਸ਼ ਕੁਮਾਰ, ਅਰੁਣ ਕੁਮਾਰ ਤਰਲੋਕ ਸਿੰਘ ਨੇਗੀ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ |