ਖੰਨਾ ਨਗਰ ਕੌਂਸਲ ਚੋਣਾਂ ਵਿਚ 'ਆਪ' ਦੀ ਚੱਲੀ ਹਨੇਰੀ 33 'ਚੋਂ 25 ਸੀਟਾਂ ਜਿੱਤੀਆਂ
ਅਜੀਤ ਡੈਸਕ
30-05-2026
ਖੰਨਾ, 29 ਮਈ-ਅੱਜ ਖੰਨਾ ਨਗਰ ਕੌਂਸਲ ਦੇ ਨਤੀਜਿਆਂ ਵਿਚ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਹਨੇਰੀ ਹੀ ਚੱਲ ਪਈ ਹੈ | ਖੰਨਾ ਦੇ 33 ਵਾਰਡਾਂ 'ਚੋਂ 25 ਵਾਰਡਾਂ ਵਿਚ ਆਮ ਆਦਮੀ ਪਾਰਟੀ ਜੇਤੂ ਰਹੀ ਜਦੋਂ ਕਿ ਕਾਂਗਰਸ ਸਿਰਫ਼ 4, ਅਕਾਲੀ ਦਲ 2, ਭਾਜਪਾ 1 ਅਤੇ ਆਜ਼ਾਦ 1 ਉਮੀਦਵਾਰ ਹੀ ਜਿੱਤਿਆ | ਇਸ ਮੌਕੇ ਖੰਨਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਖੰਨਾ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਵਿਧਾਨ ਸਭਾ ਵਿਚ ਜਿਤਾਇਆ ਸੀ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਹੈ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀਆਂ ਆਸਾਂ 'ਤੇ ਪੂਰਾ ਉੱਤਰਾਂਗੇ | ਖੰਨਾ ਦੇ ਨਤੀਜੇ ਲੇਟ ਹੋਣ ਦਾ ਮੁੱਖ ਕਾਰਨ 4-5 ਵਾਰਡਾਂ ਦੀ ਗਿਣਤੀ ਵਾਰ ਵਾਰ ਕਰਵਾਉਣਾ ਸੀ | ਇਸ ਦਰਮਿਆਨ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ ਨਾਗਪਾਲ ਨੇ ਵਾਰ ਵਾਰ ਗਿਣਤੀ ਕਰਵਾਉਣ ਦਾ ਵਿਰੋਧ ਕਰਦਿਆਂ ਹੋਇਆ ਜੀ. ਟੀ. ਰੋਡ ਤੇ ਮਲੇਰਕੋਟਲਾ ਚੌਕ ਵਿਚ ਧਰਨਾ ਦਿੱਤਾ | ਜਿਸ ਨੂੰ ਪੁਲਿਸ ਨੇ ਸਖ਼ਤੀ ਨਾਲ ਹਟਾਇਆ ਅਤੇ 22 ਵਿਅਕਤੀਆਂ ਨੂੰ ੂ ਹਿਰਾਸਤ 'ਚ ਲੈ ਲਿਆ | ਖ਼ਬਰ ਲਿਖੇ ਜਾਣ ਤੱਕ ਨਾਗਪਾਲ ਸਮੇਤ ਇਹ ਸਾਰੇ ਵਿਅਕਤੀ ਹਿਰਾਸਤ ਵਿਚ ਸਨ | ਅੱਜ ਵਾਰਡ ਨੰ. 1 ਤੋਂ 'ਆਪ' ਦੇ ਉਮੀਦਵਾਰ ਸਰਬਜੀਤ ਕੌਰ ਨੇ 84 ਵੋਟਾਂ ਦੇ ਫ਼ਰਕ ਨਾਲ 617 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ, ਆਜ਼ਾਦ ਉਮੀਦਵਾਰ ਸਨਦੀਪ ਕੌਰ ਨੇ 533 ਵੋਟਾਂ ਅਤੇ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਭੱਟੀ ਨੇ 291 ਵੋਟਾਂ ਲਈਆਂ | ਵਾਰਡ ਨੰ. 2 ਤੋਂ 'ਆਪ' ਦੇ ਉਮੀਦਵਾਰ ਪ੍ਰਦੀਪ ਕੁਮਾਰ ਰਤਾ ਨੇ 312 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਨੂੰ ਹਰਾਇਆ ਰਤਾ ਨੂੰ 951 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਨੂੰ 659 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਦੀਪ ਸਿੰਘ ਨੂੰ 75 ਵੋਟਾਂ ਪਈਆਂ | ਵਾਰਡ ਨੰ. 3 ਤੋਂ 'ਆਪ' ਦੀ ਉਮੀਦਵਾਰ ਚਰਨਪ੍ਰੀਤ ਕੌਰ ਨੇ 994 ਵੋਟਾਂ ਲੈ ਕੇ 142 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਅੰਜਨਜੀਤ ਕੌਰ ਨੂੰ 852 ਵੋਟਾਂ ਅਤੇ ਸ਼੍ਰੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਨੰਦਿਨੀ ਵਰਮਾ ਨੂੰ 266 ਵੋਟਾਂ ਪਈਆਂ | ਵਾਰਡ ਨੰ. 4 ਤੋਂ 'ਆਪ' ਦੇ ਉਮੀਦਵਾਰ ਸੁਨੀਲ ਕੁਮਾਰ 1056 ਵੋਟਾਂ ਲੈ ਕੇ ਨੇ 815 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦੋਂ ਕਿ ਕਾਂਗਰਸੀ ਉਮੀਦਵਾਰ ਰਾਜਵੀਰ ਸ਼ਰਮਾ ਨੂੰ 241 ਵੋਟਾਂ ਅਤੇ ਬੀ. ਜੇ. ਪੀ. ਉਮੀਦਵਾਰ ਲਵਦੀਪ ਸਿੰਘ ਨੂੰ 60 ਵੋਟਾਂ ਪਈਆਂ | ਵਾਰਡ ਨੰ. 5 ਤੋਂ 'ਆਪ' ਦੇ ਉਮੀਦਵਾਰ ਨਤਾਸ਼ਾ ਸ਼ਰਮਾ 854 ਵੋਟਾਂ ਲੈ ਕੇ 145 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਦੋਂ ਕਿ ਕਾਂਗਰਸੀ ਉਮੀਦਵਾਰ ਨੀਰੂ ਰਾਣੀ ਨੂੰ ੂ 709 ਵੋਟਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਕੌਰ ਨੂੰ 397 ਵੋਟਾਂ ਪਈਆਂ | ਵਾਰਡ ਨੰ. 6 ਤੋਂ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ 910 ਵੋਟਾਂ ਲੈ ਕੇ 417 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ ਕਾਂਗਰਸੀ ਉਮੀਦਵਾਰ ਸ਼ਿਫਾਲੀ ਸ਼ਰਮਾ ਨੇ 493 ਵੋਟਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸ਼ੇਰ ਸਿੰਘ ਨੂੰ 101 ਵੋਟਾਂ ਪਈਆਂ | ਵਾਰਡ ਨੰ. 7 ਤੋਂ 'ਆਪ' ਉਮੀਦਵਾਰ ਪ੍ਰਭਜੋਤ ਕੌਰ 991 ਵੋਟਾਂ ਲੈ ਕ468 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ ਬੀ. ਜੇ. ਪੀ. ਉਮੀਦਵਾਰ ਨੀਟਾ ਧਮੀਜਾ ਨੂੰ 523 ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸਰੋਜ ਬਾਲਾ ਨੂੰ 298 ਵੋਟਾਂ ਪਈਆਂ |
ਵਾਰਡ ਨੰ. 8 ਤੋਂ 'ਆਪ' ਉਮੀਦਵਾਰ ਰਾਜ ਕੁਮਾਰ 857 ਵੋਟਾਂ ਲੈ ਕੇ 256 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਕਾਂਗਰਸੀ ਉਮੀਦਵਾਰ ਅਮਿਤ ਤਿਵਾੜੀ ਨੂੰ 601 ਵੋਟਾਂ ਪਈਆਂ | ਵਾਰਡ ਨੰ. 9 ਤੋਂ ਕਾਂਗਰਸੀ ਉਮੀਦਵਾਰ ਕਿਰਨ ਬਾਲਾ ਨਾਗਪਾਲ 794 ਵੋਟਾਂ ਲੈ ਕੇ 44 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦੋਂ ਕਿ ਕਾਂਗਰਸੀ ਉਮੀਦਵਾਰ ਮਨਦੀਪ ਕੌਰ ਨੂੰ 750 ਵੋਟਾਂ ਪਈਆਂ | ਵਾਰਡ ਨੰ. 10 ਤੋਂ 'ਆਪ' ਉਮੀਦਵਾਰ ਸੁਰਿੰਦਰ ਕੁਮਾਰ 707 ਵੋਟਾਂ ਲੈ ਕੇ 149 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਘ ਨੂੰ 558 ਵੋਟਾਂ ਪਈਆਂ | ਵਾਰਡ ਨੰ. 11 ਤੋਂ 'ਆਪ' ਦੇ ਉਮੀਦਵਾਰ ਉਪਮਾ ਅਰੋੜਾ 969 ਵੋਟਾਂ ਲੈ ਕੇ 775 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ ਕਾਂਗਰਸੀ ਉਮੀਦਵਾਰ ਨੀਸ਼ਾ ਨੇਗੀ ਨੂੰ 194 ਵੋਟਾਂ ਪਈਆਂ |
ਵਾਰਡ ਨੰ. 13 ਤੋਂ 'ਆਪ' ਉਮੀਦਵਾਰ ਨਰਿੰਦਰ ਕੌਰ 517 ਵੋਟਾਂ ਲੈ ਕੇ 109 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ ਕਾਂਗਰਸੀ ਉਮੀਦਵਾਰ ਬਿਕਰਮਜੀਤ ਕੌਰ ਨੂੰ 408 ਵੋਟਾਂ ਪਈਆਂ | ਵਾਰਡ ਨੰ. 14 ਤੋਂ 'ਆਪ' ਉਮੀਦਵਾਰ ਪਰਮਜੀਤ ਕੌਰ 968 ਵੋਟਾਂ ਲੈ ਕੇ 803 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਪਾਲ ਸਿੰਘ ਕੰਗ ਨੂੰ 165 ਵੋਟਾਂ ਪਈਆਂ | ਵਾਰਡ ਨੰ. 15 ਤੋਂ 'ਆਪ' ਉਮੀਦਵਾਰ ਮੰਜੂ ਮਲਹੋਤਰਾ 969 ਵੋਟਾਂ ਲੈ ਕੇ ਨੇ 144 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ ਕਾਂਗਰਸੀ ਉਮੀਦਵਾਰ ਰੀਨਾ ਵਿਜਨ ਨੂੰ 825 ਵੋਟਾਂ ਪਈਆਂ | ਵਾਰਡ ਨੰ. 16 ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਸਿੰਘ 1186 ਵੋਟਾਂ ਲੈ ਕੇ 225 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ 'ਆਪ' ਦੇ ਉਮੀਦਵਾਰ ਬਲਰਾਮ ਕੁਮਾਰ ਨੂੰ ੂ 961 ਵੋਟਾਂ ਪਈਆਂ | ਵਾਰਡ ਨੰ. 17 ਤੋਂ 'ਆਪ' ਉਮੀਦਵਾਰ ਰੂਬੀ ਭਾਟੀਆ 563 ਵੋਟਾਂ ਲੈ ਕੇ 42 ਵੋਟਾਂ ਦੇ ਫ਼ਰਕ ਨਾਲ ਜਿੱਤੇ ਜਦੋਂ ਕਿ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ ਨੂੰ 521 ਵੋਟਾਂ ਪਈਆਂ | ਵਾਰਡ ਨੰ. 18 ਤੋਂ ਕਾਂਗਰਸ ਦੇ ਉਮੀਦਵਾਰ ਹਰਦੀਪ ਸਿੰਘ ਨੂੰ 439, 'ਆਪ' ਦੇ ਉਮੀਦਵਾਰ ਸੁਖਮਨਜੀਤ ਸਿੰਘ ਨੂੰ 370 ਅਕਾਲੀ ਦਲ ਦੇ ਉਮੀਦਵਾਰ ਸਾਹਿਲ ਨੂੰ 167 ਵੋਟਾਂ ਪਈਆਂ, ਉਹ 275 ਫ਼ਰਕ ਨਾਲ ਜਿੱਤੇ | ਵਾਰਡ ਨੰ. 19 ਤੋਂ 'ਆਪ' ਦੀ ਉਮੀਦਵਾਰ ਮੀਨਾਕਸ਼ੀ ਨੂੰ 439, ਅਕਾਲੀ ਦਲ ਦੀ ਉਮੀਦਵਾਰ 298 ਅਤੇ ਕਾਂਗਰਸ ਦੀ ਉਮੀਦਵਾਰ ਯੋਗਿਤਾ ਮਹਿਤਾ ਨੂੰ 285 ਵੋਟਾਂ ਪਈਆਂ ਅਤੇ ਉਹ 141 ਫ਼ਰਕ ਨਾਲ ਜਿੱਤੇ | ਵਾਰਡ ਨੰ. 20 ਤੋਂ 'ਆਪ' ਦੇ ਉਮੀਦਵਾਰ ਹਰਦੀਪ ਸਿੰਘ ਨੂੰ 482, ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਨੂੰ 274 ਅਤੇ ਕਾਂਗਰਸ ਦੇ ਉਮੀਦਵਾਰ ਕ੍ਰਿਸ਼ਨ ਸਿੰਘ ਨੂੰ 187 ਵੋਟਾਂ ਪਈਆਂ, ਉਹ 208 ਫ਼ਰਕ ਨਾਲ ਜਿੱਤੇ | ਵਾਰਡ ਨੰ. 21 ਤੋਂ 'ਆਪ' ਦੀ ਉਮੀਦਵਾਰ ਸੋਮਾ ਰਾਣੀ ਨੂੰ 781, ਅਕਾਲੀ ਦਲ ਦੀ ਉਮੀਦਵਾਰ ਮਨਪ੍ਰੀਤ ਕੌਰ ਮਾਵੀ ਨੂੰ 414 ਅਤੇ ਕਾਂਗਰਸ ਦੀ ਉਮੀਦਵਾਰ ਕਮਲ ਨੂੰ 282 ਵੋਟਾਂ ਪਈਆਂ, ਉਹ 367 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 22 ਤੋਂ 'ਆਪ' ਦੇ ਉਮੀਦਵਾਰ ਅਮਨ ਕਟਾਰੀਆ ਨੂੰ 848, ਕਾਂਗਰਸ ਦੇ ਰਣਵੀਰ ਸਿੰਘ ਨੂੰ 757 ਅਤੇ ਭਾਜਪਾ ਦੀ ਰਜਨੀ ਬਾਲ ਨੂੰ 746 ਵੋਟਾਂ ਪਈਆਂ ਉਹ 91 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 23 ਤੋਂ ਭਾਜਪਾ ਦੀ ਉਮੀਦਵਾਰ ਅੰਸ਼ੂ ਨੂੰ 785, 'ਆਪ' ਦੀ ਉਮੀਦਵਾਰ ਨਿਧੀ ਗਰਗ ਨੂੰ 698 ਅਤੇ ਕਾਂਗਰਸ ਦੀ ਉਮੀਦਵਾਰ ਸ਼ਲਾਕਾ ਮਹਿਤਾ ਨੂੰ 339 ਵੋਟਾਂ ਪਈਆਂ, ਉਹ 87 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 24 ਤੋਂ 'ਆਪ' ਦੇ ਉਮੀਦਵਾਰ ਰਾਜਿੰਦਰ ਸਿੰਘ ਨੂੰ 1358, ਕਾਂਗਰਸ ਦੇ ਉਮੀਦਵਾਰ ਸ਼ਮਿੰਦਰ ਸਿੰਘ ਨੂੰ 498 ਵੋਟਾਂ ਪਈਆਂ, ਉਹ 860 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 25 ਤੋਂ ਕਾਂਗਰਸ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 1103, 'ਆਪ' ਦੀ ਉਮੀਦਵਾਰ ਕਿਰਨਦੀਪ ਕੌਰ ਨੂੰ 481 ਅਤੇ ਅਕਾਲੀ ਦਲ ਦੀ ਉਮੀਦਵਾਰ ਕੁਲਜੀਤ ਕੌਰ ਨੂੰ 278 ਵੋਟਾਂ ਪਈਆਂ, ਉਹ 622 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 26 ਤੋਂ 'ਆਪ' ਦੇ ਉਮੀਦਵਾਰ ਨਰੇਸ਼ ਕਪਿਲਾ ਨੂੰ 814, ਅਕਾਲੀ ਦਲ ਦੇ ਰਵਿੰਦਰ ਕੁਮਾਰ ਨੂੰ 579 ਅਤੇ ਭਾਜਪਾ ਦੇ ਸੋਹਣ ਲਾਲ ਨੂੰ 95 ਵੋਟਾਂ ਪਈਆਂ, ਉਹ 235 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 27 ਤੋਂ 'ਆਪ' ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 676, ਅਕਾਲੀ ਦਲ ਦੀ ਵਰਖਾ ਨੂੰ 577 ਅਤੇ ਕਾਂਗਰਸ ਦੀ ਪਾਸ਼ੀ ਦੇਵੀ ਨੂੰ 318 ਵੋਟਾਂ ਪਈਆਂ, ਉਹ 99 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 28 ਤੋਂ 'ਆਪ' ਦੇ ਉਮੀਦਵਾਰ ਜਤਿੰਦਰ ਪਾਠਕ ਨੂੰ 1048, ਕਾਂਗਰਸ ਦੇ ਸੁਭਾਸ਼ ਚੰਦ ਨੂੰ 438 ਅਤੇ ਅਕਾਲੀ ਦਲ ਦੇ ਰਾਜਪਾਲ ਸਿੰਘ ਸੰਧੂ ਨੂੰ 156 ਵੋਟਾਂ ਪਈਆਂ, ਉਹ 610 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 30 ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਰੋਸ਼ਾ ਨੂੰ 999, ਕਾਂਗਰਸ ਦੇ ਵਿਕਾਸ ਮਹਿਤਾ ਨੂੰ 575 ਅਤੇ 'ਆਪ' ਦੇ ਉਮੀਦਵਾਰ ਪ੍ਰਦੀਪ ਕੁਮਾਰ ਨੂੰ 159 ਵੋਟਾਂ ਪਈਆਂ, ਉਹ 424 ਦੇ ਫ਼ਰਕ ਨਾਲ ਜਿੱਤੇ | ਵਾਰਡ ਨੰ. 29 ਤੋਂ ਆਜ਼ਾਦ ਉਮੀਦਵਾਰ ਕਾਂਤਾ ਰਾਣੀ ਨੇ 'ਆਪ' ਦੀ ਅਨੂ ਨੂੰ 54 ਵੋਟਾਂ ਨਾਲ ਹਰਾਇਆ | ਵਾਰਡ ਨੰ. 31 ਤੋਂ 'ਆਪ' ਦੀ ਉਮੀਦਵਾਰ ਰਿਚਾ ਮਨੋਚਾ ਨੇ ਅਕਾਲੀ ਦਲ ਦੀ ਤਲਵਿੰਦਰ ਕੌਰ ਰੋਸ਼ਾ ਨੂੰ 154 ਵੋਟਾਂ ਨਾਲ ਹਰਾਇਆ | ਵਾਰਡ ਨੰ. 32 ਤੋਂ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਕਾਲੀਰਾਓ ਨੇ 'ਆਪ' ਦੇ ਅਮਿਤ ਭਾਟੀਆ ਨੂੰ 272 ਵੋਟਾਂ ਨਾਲ ਹਰਾਇਆ | ਜਦਕਿ ਵਾਰਡ ਨੰ. 33 ਤੋਂ 'ਆਪ' ਦੇ ਉਮੀਦਵਾਰ ਕਰਮਜੀਤ ਸਿੰਘ ਸਿਫਤੀ ਨੇ ਕਾਂਗਰਸ ਦੇ ਕੁਲਦੀਪ ਕੁਮਾਰ ਨੂੰ 478 ਵੋਟਾਂ ਨਾਲ ਹਰਾਇਆ |