06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸਮਰਾਲਾ ਨਗਰ ਕੌਂਸਲ ਚੋਣਾਂ ਵਿਚ 'ਆਪ' 8 'ਤੇ ਜੇਤੂ, ਅਕਾਲੀ ਦਲ ਨੂੰ 4, ਕਾਂਗਰਸ 2 'ਤੇ ਸਿਮਟੀ, ਭਾਜਪਾ ਦੇ 1 ਉਮੀਦਵਾਰ ਨੇ ਜਿੱਤ ਕੇ ਪਹਿਲੀ ਵਾਰ ਖਾਤਾ ਖੋਲਿ੍ਹਆ

Ad Position 21
No active advertisement
ਅਜੀਤ ਡੈਸਕ 30-05-2026
ਸਮਰਾਲਾ, 29 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਥਾਨਕ ਨਗਰ ਕੌਂਸਲ ਚੋਣਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ 'ਚ ਆਮ ਆਦਮੀ ਪਾਰਟੀ ਨੇ 8 ਉਮੀਦਵਾਰਾਂ ਦੀ ਜਿੱਤ ਨਾਲ ਨਗਰ ਕੌਂਸਲ ਵਿਚ ਪੂਰਨ ਬਹੁਮਤ ਪ੍ਰਾਪਤ ਕਰ ਲਿਆ ਹੈ | ਜਦਕਿ ਅਕਾਲੀ ਦਲ ਦੇ 4, ਕਾਂਗਰਸ ਦੇ 2 ਅਤੇ ਭਾਜਪਾ ਦੇ 1 ਉਮੀਦਵਾਰ ਜੇਤੂ ਰਹੇ ਹਨ | ਅੱਜ ਐਲਾਨਿਆਂ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 3 ਤੋਂ ਰਜਿੰਦਰ ਕੌਰ ਸੇਠੀ 187 ਲੈ ਕੇ ਅਕਾਲੀ ਦਲ ਦੀ ਮਨਦੀਪ ਕੌਰ ਢਿੱਲੋਂ ਨੂੰ 46 ਵੋਟਾਂ ਨਾਲ ਹਰਾਇਆ, ਵਾਰਡ ਨੰਬਰ 5 ਵਿਚੋਂ ਜਸਪ੍ਰੀਤ ਕੌਰ ਨੇ 138 ਵੋਟਾਂ ਲੈ ਕੇ ਭਾਜਪਾ ਦੀ ਰੌਸ਼ਨੀ ਰਾਣੀ ਨੂੰ 27 ਵੋਟਾਂ ਨਾਲ ਹਰਾਇਆ, ਵਾਰਡ ਨੰਬਰ 11 ਵਿਚੋਂ ਕੁਲਦੀਪ ਕੌਰ ਨੇ 303 ਵੋਟਾਂ ਲੈ ਕੇ ਅਕਾਲੀ ਦਲ ਦੀ ਅਮਰਜੀਤ ਕੌਰ ਨੂੰ 94 ਵੋਟਾਂ ਨਾਲ ਹਰਾਇਆ, ਵਾਰਡ ਨੰਬਰ 14 ਵਿਚੋਂ ਲਾਲਾ ਮੰਗਤ ਰਾਏ 227 ਵੋਟਾਂ ਲੈ ਕੇ ਕਾਂਗਰਸ ਦੇ ਗੁਰਵਿੰਦਰ ਸਿੰਘ ਨੂੰ 46 ਵੋਟਾਂ ਨਾਲ ਹਰਾਇਆ ਅਤੇ ਵਾਰਡ ਨੰਬਰ 15 ਵਿਚੋਂ ਰੁਪਿੰਦਰ ਕੌਰ ਨੇ 332 ਵੋਟਾਂ ਪ੍ਰਾਪਤ ਕਰ ਕੇ ਅਕਾਲੀ ਦਲ ਦੀ ਸੁਮਨਪ੍ਰੀਤ ਸਿੰਘ ਨੂੰ 162 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ | ਅਕਾਲੀ ਦਲ ਦੇ ਉਮੀਦਵਾਰ ਵਾਰਡ ਨੰਬਰ 2 ਤੋਂ ਅਮਨਦੀਪ ਸਿੰਘ ਨੇ 347 ਵੋਟਾਂ ਪ੍ਰਾਪਤ ਕਰ ਕੇ ਕਾਂਗਰਸ ਦੇ ਗਗਨਦੀਪ ਸ਼ਰਮਾ ਨੂੰ 113 ਵੋਟਾਂ ਨਾਲ ਹਰਾਇਆ, ਵਾਰਡ ਨੰਬਰ 6 ਦੇ ਪਿ੍ਤਪਾਲ ਸਿੰਘ ਨੇ 386 ਵੋਟਾਂ ਪ੍ਰਾਪਤ ਕਰ ਕੇ ਆਪ ਦੇ ਤੇਜਿੰਦਰ ਸਿੰਘ ਗਰੇਵਾਲ ਨੂੰ 113 ਵੋਟਾਂ ਨਾਲ ਹਰਾਇਆ, ਵਾਰਡ ਨੰਬਰ 10 ਦੇ ਸਤਵਿੰਦਰ ਸਿੰਘ 220 ਵੋਟਾਂ ਲੈ ਕੇ ਕਾਂਗਰਸ ਦੇ ਤਰਸੇਮ ਲਾਲ ਨੂੰ 19 ਵੋਟਾਂ ਨਾਲ ਹਰਾਇਆ ਅਤੇ ਵਾਰਡ ਨੰਬਰ 13 ਤੋਂ ਤਜਿੰਦਰ ਕੌਰ ਢਿੱਲੋਂ ਨੇ 324 ਵੋਟਾਂ ਪ੍ਰਾਪਤ ਕਰ ਕੇ ਆਮ ਆਦਮੀ ਪਾਰਟੀ ਦੀ ਅਰਸ਼ਦੀਪ ਕੌਰ ਪਨੇਸਰ ਅਤੇ ਭਾਜਪਾ ਦੀ ਪ੍ਰਵੀਨ ਬਾਲਾ ਨੂੰ 108 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ | ਕਾਂਗਰਸ ਪਾਰਟੀ ਦੇ ਵਾਰਡ ਨੰਬਰ 7 ਤੋਂ ਰਿਚਾ ਦੂਆ ਨੇ 373 ਵੋਟਾਂ ਪ੍ਰਾਪਤ ਕਰ ਕੇ ਆਮ ਆਦਮੀ ਪਾਰਟੀ ਦੀ ਦਲਜੀਤ ਕੌਰ ਨੂੰ 85 ਵੋਟਾਂ ਨਾਲ ਹਰਾਇਆ ਅਤੇ ਵਾਰਡ ਨੰਬਰ 9 ਤੋਂ ਕਾਂਗਰਸ ਦੀ ਭਾਵਨਾ ਖੁੱਲਰ ਨੇ 399 ਵੋਟਾਂ ਪ੍ਰਾਪਤ ਕਰ ਕੇ ਅਕਾਲੀ ਦਲ ਦੀ ਜਸਪ੍ਰੀਤ ਕੌਰ ਨੂੰ 78 ਵੋਟਾਂ ਨਾਲ ਹਰਾਇਆ ਹੈ | ਅਕਾਲੀ ਦਲ ਤੋਂ ਅਲੱਗ ਹੋ ਕੇ ਚੋਣਾਂ ਲੜਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰਬਰ 8 ਦੇ ਉਮੀਦਵਾਰ ਦੀਪਕ ਕੁਮਾਰ ਨੇ 182 ਵੋਟਾਂ ਪ੍ਰਾਪਤ ਕਰ ਕੇ ਅਕਾਲੀ ਦਲ ਦੇ ਸੁਰਿੰਦਰ ਸਿੰਘ ਬਿੱਟੂ ਬੇਦੀ ਨੂੰ 19 ਵੋਟਾਂ ਨਾਲ ਹਰਾ ਕੇ ਪਹਿਲੀ ਵਾਰ ਭਾਜਪਾ ਦਾ ਨਗਰ ਕੌਂਸਲ 'ਚ ਖਾਤਾ ਖ਼ੋਲ ਦਿੱਤਾ ਹੈ | ਵਾਰਡ ਨੰਬਰ 1 ਤੋਂ ਅੰਮਿ੍ਤਾ ਪੁਰੀ, ਵਾਰਡ ਨੰਬਰ 4 ਤੋਂ ਡਾ. ਸਿਕੰਦਰ ਸਿੰਘ ਅਤੇ ਵਾਰਡ ਨੰਬਰ 12 ਤੋਂ ਇੰਦਰਜੀਤ ਸਿੰਘ ਪਹਿਲਾਂ ਹੀ ਸਾਰੀਆਂ ਪਾਰਟੀਆਂ ਦੇ ਸਾਰੇ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਬਿਨਾਂ ਮੁਕਾਬਲਾ ਜੇਤੂ ਰਹੇ ਹਨ | ਇਹ ਵੀ ਇਤਫ਼ਾਕ ਹੀ ਹੈ ਕਿ ਅਕਾਲੀ ਦਲ ਨੇ ਵਾਰਡ ਨੰਬਰ 2 ਅਤੇ ਵਾਰਡ ਨੰਬਰ 6 ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ 113 ਵੋਟਾਂ ਨਾਲ ਹਰਾਇਆ ਹੈ | ਸਭ ਤੋਂ ਘੱਟ ਕਾਂਗਰਸ ਦੇ ਤਰਸੇਮ ਲਾਲ ਨੂੰ ਸਿਰਫ਼ 19 ਵੋਟਾਂ ਨਾਲ ਅਕਾਲੀ ਦਲ ਤੋਂ ਹਾਰੇ ਹਨ | ਇਸੇ ਤਰ੍ਹਾਂ ਭਾਜਪਾ ਦੇ ਦੀਪਕ ਕੁਮਾਰ ਨੇ ਅਕਾਲੀ ਦਲ ਨੂੰ 19 ਵੋਟਾਂ ਨਾਲ ਹੀ ਹਰਾਇਆ ਹੈ | ਅਕਾਲੀ ਦਲ ਨੂੰ ਸਭ ਤੋਂ ਵੱਧ ਨਮੋਸ਼ੀ ਵਾਰਡ ਨੰਬਰ 5 ਵਿਚ ਝੱਲਣੀ ਪਈ ਹੈ, ਜਿੱਥੇ ਉਸ ਦੀ ਸਾਬਕਾ ਕੌਂਸਲਰ ਉਮੀਦਵਾਰ ਮਹੰਤ ਸੁਰਿੰਦਰ ਕੌਰ ਕੌਫ਼ੀ ਨੂੰ ਸਿਰਫ਼ 54 ਵੋਟਾਂ ਹੀ ਪਈਆਂ ਹਨ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ ਆਪ ਭਾਵੇਂ ਤੀਜੀ ਵਾਰ ਸਿਰਫ਼ ਜਿੱਤੇ ਹਨ, ਪਰ ਉਨ੍ਹਾਂ ਦੀ ਪਤਨੀ ਨੇ ਪਹਿਲੀ ਵਾਰ ਹੀ ਸਾਰੇ ਸ਼ਹਿਰ ਦੇ ਵਾਰਡਾਂ ਵਿਚੋਂ ਸਭ ਤੋਂ ਵੱਧ 162 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਕੇ ਇਤਿਹਾਸ ਰਚ ਦਿੱਤਾ ਹੈ | ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੇ ਭਾਵੇਂ ਚਾਰ ਉਮੀਦਵਾਰਾਂ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ | ਪਰ ਕੁਲ ਪੋਲ ਹੋਈਆਂ ਵੋਟਾਂ ਵਿਚੋਂ 2665 ਵੋਟਾਂ ਪ੍ਰਾਪਤ ਕਰ ਕੇ 29.19 ਫੀਸਦੀ, ਆਮ ਆਦਮੀ ਪਾਰਟੀ ਨੇ 2474 ਵੋਟਾਂ ਪ੍ਰਾਪਤ ਕਰ ਕੇ 27.10 ਫੀਸਦੀ, ਕਾਂਗਰਸ ਨੇ 2083 ਵੋਟਾਂ ਕਰ ਕੇ ਪ੍ਰਾਪਤ ਕਰ ਕੇ 22.82 ਫੀਸਦੀ ਅਤੇ ਭਾਜਪਾ ਨੇ 1561 ਵੋਟਾਂ ਪ੍ਰਾਪਤ ਕਰ ਕੇ 17.10 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ | ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 2 ਵਿਚ ਅਤੇ ਕਾਂਗਰਸ ਦਾ ਵਾਰਡ ਨੰਬਰ 13 ਵਿਚ ਉਮੀਦਵਾਰ ਨਾ ਹੋਣ ਕਾਰਨ ਇਹ ਵੋਟ ਪ੍ਰਤੀਸ਼ਤ ਕੁੱਝ ਹੋਰ ਹੀ ਸਕਦਾ ਸੀ | ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਨਿਸ਼ੂ ਚਹਿਲਾਂ, ਅਜੀਤ ਗੁਪਤਾ, ਬਲਰਾਮ ਸ਼ਰਮਾ, ਰਣਜੀਤ ਸਿੰਘ ਜੀਤਾ ਗਹਿਲੇਵਾਲ, ਡਾ. ਅਸ਼ੋਕ ਸਲਵਾਨ ਅਤੇ ਆਸ਼ੂ ਚਹਿਲਾਂ ਦੀ ਅਗਵਾਈ ਵਿਚ ਕਾਂਗਰਸ ਦੀਆਂ ਵੋਟਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ | ਪਰ ਕਾਂਗਰਸ ਦੀਆਂ ਦੋਨੋਂ ਮਹਿਲਾ ਉਮੀਦਵਾਰਾਂ ਨੇ ਚਾਰ ਕੋਨੇ ਮੁਕਾਬਲੇ ਵਿਚ ਵੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਵੋਟਰਾਂ ਨੇ ਰਿਚਾ ਦੂਆ ਦੇ ਪਤੀ ਤੇ ਤਿੰਨ ਵਾਰ ਜੇਤੂ ਕੌਂਸਲਰ ਸਵਰਗਵਾਸੀ ਸਨੀ ਦੂਆ ਦੀ ਸਮਾਜ ਸੇਵਾ ਨੂੰ ਦੇਖਦੇ ਹੋਏ ਸ਼ਰਧਾਂਜਲੀ ਵਜੋਂ ਕਾਂਗਰਸ ਨੂੰ ਵੱਡੇ ਫ਼ਰਕ ਨਾਲ 2 ਨੂੰ ਜੇਤੂ ਬਣਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਨਗਰ ਕੌਂਸਲ ਚੋਣਾਂ ਵਿਚ 'ਆਪ' ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਖੰਨਾ ਨਗਰ ਕੌਂਸਲ ਚੋਣਾਂ ਵਿਚ 'ਆਪ' ਦੀ ਚੱਲੀ ਹਨੇਰੀ 33 'ਚੋਂ 25 ਸੀਟਾਂ ਜਿੱਤੀਆਂ
Ad Position 24
No active advertisement