ਮਾਛੀਵਾੜਾ ਸਾਹਿਬ, 29 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਨਗਰ ਕੌਂਸਲ ਵਲੋਂ ਮੱਛਰਾਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਗਲੀਆਂ, ਨਾਲੀਆਂ ਦੀ ਸਫ਼ਾਈ ਦੇ ਨਾਲ ਜੋ ਜੜੀ ਬੂਟੀ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ | ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਸਿੰਗਲ ਵਿੰਡੋ ਜੋ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਹੈ ਉੱਥੇ ਸ਼ਿਕਾਇਤਾਂ ਆ ਰਹੀਆਂ ਸਨ ਕਿ ਕਈ ਮੁਹੱਲਿਆਂ ਵਿਚ ਖੜ੍ਹੀ ਜੜੀ ਬੂਟੀ ਮੱਛਰ ਤੇ ਬਿਮਾਰੀਆਂ ਪੈਦਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਟੀਮ ਵਲੋਂ ਜਿਹੜੇ ਵੀ ਵਾਰਡ 'ਚ ਜ਼ਰੂਰਤ ਹੁੰਦੀ ਹੈ ਉੱਥੇ ਸਪਰੇਅ ਕੀਤਾ ਜਾਂਦਾ ਹੈ | ਪ੍ਰਧਾਨ ਕੁੰਦਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਦਾ ਸਮਾਂ ਸਰਕਾਰ ਵਲੋਂ 7.30 ਤੋਂ 1.30 ਵਜੇ ਕਰ ਦਿੱਤਾ ਹੈ | ਇਸ ਲਈ ਉਨ੍ਹਾਂ ਵਲੋਂ ਅਚਨਚੇਤ ਸਟਾਫ਼ ਦੀ ਹਾਜ਼ਰੀ ਚੈੈੱਕ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ |