06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਅਨਾਜ ਮੰਡੀ ਮਾਛੀਵਾੜਾ 'ਚ ਮੱਕੀ ਦੀ ਆਮਦ ਸ਼ੁਰੂ, 2031 ਰੁਪਏ ਪ੍ਰਤੀ ਕੁਇੰਟਲ ਵਿਕੀ

Ad Position 21
No active advertisement
ਅਜੀਤ ਡੈਸਕ 30-05-2026
ਮਾਛੀਵਾੜਾ ਸਾਹਿਬ, 29 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਮੱਕੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਅੱਜ ਪਿੰਡ ਗੜ੍ਹੀ ਤਰਖਾਣਾ ਦੇ ਕਿਸਾਨ ਇਕਬਾਲ ਸਿੰਘ ਨੇ ਰਾਮ ਜੀ ਦਾਸ ਸਤਪਾਲ ਹੇਡੋਂ ਵਾਲਿਆਂ ਦੀ ਆੜ੍ਹਤ 'ਤੇ ਆਪਣੀ ਫ਼ਸਲ ਵੇਚਣ ਲਈ ਲੈ ਕੇ ਆਏ | ਪ੍ਰਾਈਵੇਟ ਵਪਾਰੀਆਂ ਵਲੋਂ ਅੱਜ ਇਸ ਮੱਕੀ ਫ਼ਸਲ ਦੀ ਖੁੱਲ੍ਹੀ ਬੋਲੀ ਲਗਾਈ ਗਈ ਜੋ ਕਿ 1900 ਤੋਂ ਸ਼ੁਰੂ ਹੋਈ ਅਤੇ 2031 ਵਿਚ ਚਿਰਾਗ਼ ਟਰੇਡਿੰਗ ਕੰਪਨੀ ਵਲੋਂ ਖਰੀਦੀ ਗਈ | ਇਸ ਮੌਕੇ ਸੁਰਿੰਦਰ ਅਗਰਵਾਲ, ਸੁਸ਼ੀਲ ਕੁਮਾਰ ਲੂਥਰਾ, ਗੁਰਨਾਮ ਸਿੰਘ ਨਾਗਰਾ, ਰਾਜੀਵ ਕੌਸ਼ਲ, ਪਰਮਿੰਦਰ ਗੁਲਿਆਣੀ, ਹੈਪੀ ਬਾਂਸਲ, ਪੁਨੀਤ ਜੈਨ, ਅੰਕੁਰ ਲੂਥਰਾ, ਸੰਜੀਵ ਮਲਹੋਤਰਾ, ਸ਼ਸ਼ੀ ਭਾਟੀਆ, ਚਿਰਾਗ਼ ਬਾਂਸਲ, ਬਲਵਿੰਦਰ ਸਿੰਘ, ਪ੍ਰਵੀਨ ਖੋਸਲਾ, ਵਿਨੀ ਅਗਰਵਾਲ, ਪਾਵਸ ਭਾਟੀਆ, ਮਿੰਟੂ ਰਾਮਗੜ੍ਹ, ਸ਼ਿਵ ਕੁਮਾਰ ਬਾਂਸਲ ਮੌਜੂਦ ਸਨ | ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੱਕੀ ਦੀ ਕਾਸ਼ਤ ਕਰਦਾ ਆ ਰਿਹਾ ਹੈ ਪਰ ਇਸ ਵਾਰ ਜ਼ਿਆਦਾ ਗਰਮੀ ਪੈਣ ਕਾਰਨ ਮੱਕੀ ਦਾ ਝਾੜ ਘੱਟ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੱਕੀ ਦੀ ਫ਼ਸਲ ਅÏਸਤਨ 2200 ਤੋਂ 2300 ਰੁਪਏ ਪ੍ਰਤੀ ਕੁਇੰਟਲ ਵਿਕੀ ਸੀ ਪਰ ਇਸ ਵਾਰ ਘੱਟ ਭਾਅ 'ਤੇ ਵਿਕ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ | ਕਿਸਾਨ ਨੇ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵਲੋਂ ਮੱਕੀ ਫ਼ਸਲ ਦਾ ਸਮਰਥਨ ਮੁੱਲ 2410 ਰੁਪਏ ਨਿਰਧਾਰਿਤ ਕੀਤਾ ਹੈ ਪਰ ਸਰਕਾਰਾਂ ਵਲੋਂ ਇਸ ਫ਼ਸਲ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਹੋਣ ਕਾਰਨ ਇਹ ਸਮਰਥਨ ਮੁੱਲ 'ਤੇ ਨਹੀਂ ਵਿਕ ਰਹੀ ਜਿਸ ਦਾ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਮਰਥਨ ਮੁੱਲ ਤੋਂ ਘੱਟ ਵਿਕਣ ਕਾਰਨ ਮੱਕੀ ਦੀ ਫ਼ਸਲ 'ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਬੋਨਸ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਟਹਿਲ ਸਿੰਘ ਅਤੇ ਸੂਬਾ ਸਕੱਤਰ ਅਰਵਿੰਦਰਪਾਲ ਸਿੰਘ ਵਿੱਕੀ ਨੇ ਦੱਸਿਆ ਕਿ ਮਾਛੀਵਾੜਾ ਅਨਾਜ ਮੰਡੀ ਮੱਕੀ ਦੀ ਫ਼ਸਲ ਦਾ ਵੱਡਾ ਖ਼ਰੀਦ ਕੇਂਦਰ ਹੈ | ਉਨ੍ਹਾਂ ਕਿਹਾ ਕਿ ਬਾਕੀ ਆਸਪਾਸ ਦੀਆਂ ਮੰਡੀਆਂ ਨਾਲੋਂ ਮਾਛੀਵਾੜਾ ਵਿਚ ਮੱਕੀ ਜ਼ਿਆਦਾ ਭਾਅ 'ਤੇ ਵਿਕਦੀ ਹੈ ਕਿਉਂਕਿ ਇੱਥੇ ਪ੍ਰਾਈਵੇਟ ਵਪਾਰੀ ਜ਼ਿਆਦਾ ਹਨ | ਆੜ੍ਹਤੀਆਂ ਨੇ ਇਹ ਚਿੰਤਾ ਵੀ ਪ੍ਰਗਟਾਈ ਕਿ ਸਮਰਥਨ ਮੁੱਲ 'ਤੇ ਮੱਕੀ ਫ਼ਸਲ ਨਾ ਵਿਕਣ ਕਾਰਨ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਸਾਬਤ ਹੋ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਵਿਰੋਧੀ ਦਿਵਸ 'ਤੇ ਸੈਂਟੀਨਲ ਸਕੂਲ ਸਮਰਾਲਾ 'ਚ ਜਾਗਰੂਕਤਾ ਰੈਲੀ ਤੇ ਭਾਸ਼ਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸ਼ਹਿਰ 'ਚ ਜੜ੍ਹੀ ਬੂਟੀ ਦੇ ਖ਼ਾਤਮੇ ਲਈ ਸਪਰੇਅ ਕਰਵਾਈ
Ad Position 24
No active advertisement