29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਖੰਨਾ 'ਚ ਪਿੱਪਲ ਦੇ ਰੁੱਖ ਨੂੰ ਕੱਟਣ ਦੀ ਕੋਸ਼ਿਸ਼ ਦਾ ਵਿਰੋਧ, ਜੰਗਲਾਤ ਵਿਭਾਗ ਨੇ ਰੁਕਵਾਈ ਕਟਾਈ

Ad Position 21
No active advertisement
ਅਜੀਤ ਡੈਸਕ 11-06-2026
ਖੰਨਾ 10 ਜੂਨ (ਹਰਜਿੰਦਰ ਸਿੰਘ ਲਾਲ)-ਵਾਤਾਵਰਨ ਸੰਭਾਲ ਦੇ ਦਾਅਵਿਆਂ ਵਿਚਕਾਰ ਖੰਨਾ 'ਚ ਕਰੀਬ 100 ਸਾਲ ਪੁਰਾਣੇ ਪਿੱਪਲ ਦੇ ਰੁੱਖ 'ਤੇ ਆਰੀ ਚਲਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ | ਲਲਹੇੜੀ ਚੌਕ ਨੇੜੇ ਸੰਤ ਮਾਰਕੀਟ ਦੇ ਬਾਹਰ ਖੜ੍ਹੇ ਪਿੱਪਲ ਦੇ ਰੁੱਖ ਨੂੰ ਕੱਟਣ ਦੀ ਕੋਸ਼ਿਸ਼ ਦਾ ਚਰਚਾ ਹੈ | ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਰੁੱਖ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ, ਉਹ ਨਾ ਸਿਰਫ਼ ਇਲਾਕੇ ਦੀ ਪਛਾਣ ਹੈ, ਸਗੋਂ ਨੇੜੇ ਸਥਿਤ ਪ੍ਰਾਚੀਨ ਮੰਦਰ ਕਾਰਨ ਧਾਰਮਿਕ ਆਸਥਾ ਦਾ ਕੇਂਦਰ ਵੀ ਮੰਨਿਆ ਜਾਂਦਾ ਹੈ | ਸੂਤਰਾਂ ਅਨੁਸਾਰ ਰੁੱਖ ਦੀ ਕਟਾਈ ਸ਼ੁਰੂ ਕਰਨ ਤੋਂ ਪਹਿਲਾਂ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰਵਾਈ ਗਈ | ਭਿਆਨਕ ਗਰਮੀ ਦੌਰਾਨ ਕਈ ਘੰਟੇ ਬਿਜਲੀ ਪ੍ਰਭਾਵਿਤ ਰਹਿਣ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਾਣਕਾਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵੱਡੇ ਅਤੇ ਪੁਰਾਣੇ ਰੁੱਖ ਦੀ ਕਟਾਈ ਲਈ ਨਿਰਧਾਰਿਤ ਪ੍ਰਕਿਰਿਆ ਤਹਿਤ ਸਬੰਧਿਤ ਵਿਭਾਗਾਂ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਜੰਗਲਾਤ ਵਿਭਾਗ ਦੀ ਗਾਰਡ ਮੌਕੇ 'ਤੇ ਪਹੁੰਚੀ ਅਤੇ ਤੁਰੰਤ ਕਟਾਈ ਦਾ ਕੰਮ ਰੁਕਵਾ ਦਿੱਤਾ | ਇਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਜੰਗਲਾਤ ਵਿਭਾਗ ਦੇ ਅਧਿਕਾਰੀ ਦਵਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਵਿਭਾਗ ਤੋਂ ਅਜਿਹੀ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਖੰਨਾ ਦੀ ਮੀਟਿੰਗ 'ਚ ਹੰਗਾਮਾ ਅਗਲੀ ਖ਼ਬਰ ਜ਼ਮੀਨੀ ਵਿਵਾਦ ਦੇ ਫ਼ੈਸਲੇ 'ਚ ਗਏ ਬਜ਼ੁਰਗ ਦੀ ਕੁੱਟਮਾਰ, ਮੌਤ
Ad Position 24