29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਲਾਕ ਸੰਮਤੀ ਖੰਨਾ ਦੀ ਮੀਟਿੰਗ 'ਚ ਹੰਗਾਮਾ

Ad Position 21
No active advertisement
ਅਜੀਤ ਡੈਸਕ 11-06-2026
ਖੰਨਾ, 10 ਜੂਨ (ਹਰਜਿੰਦਰ ਸਿੰਘ ਲਾਲ)-ਬਲਾਕ ਸੰਮਤੀ ਖੰਨਾ ਦੀ ਅਹਿਮ ਮੀਟਿੰਗ ਦੌਰਾਨ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਵਿਰੋਧੀ ਧਿਰਾਂ (ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ) ਦੇ ਮੈਂਬਰਾਂ ਨੇ ਮੌਜੂਦਾ ਚੇਅਰਮੈਨ ਦੀ ਚੋਣ ਅਤੇ ਵਿਕਾਸ ਕਾਰਜਾਂ ਦੇ ਮੁੱਦੇ 'ਤੇ ਸਖ਼ਤ ਰੋਸ ਜਤਾਉਂਦਿਆਂ ਮੀਟਿੰਗ 'ਚੋਂ ਵਾਕਆਊਟ ਕਰ ਦਿੱਤਾ | ਮੀਟਿੰਗ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਹਰਜਿੰਦਰ ਸਿੰਘ ਇਕੋਲਾਹਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਲਗਭਗ ਸਾਰੇ ਮੈਂਬਰ ਪਹੁੰਚੇ ਹੋਏ ਸਨ | ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਅਰਸੇ ਦੌਰਾਨ ਮੌਜੂਦਾ ਪ੍ਰਸ਼ਾਸਨ ਅਤੇ ਚੇਅਰਮੈਨ ਵਲੋਂ ਕਿਸੇ ਵੀ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ, ਜਿਸ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ | ਇਕੋਲਾਹਾ ਨੇ ਕਿਹਾ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਅਤੇ ਮੈਂਬਰਾਂ ਨੂੰ ਗੁਮਰਾਹ ਕਰਨ ਲਈ ਅੱਜ ਬੀ. ਡੀ. ਪੀ. ਓ. ਖੰਨਾ ਨੇ ਮੀਟਿੰਗ ਵਿੱਚ ਲਿਸਟਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਕਿ ਹਰੇਕ ਪਿੰਡ ਨੂੰ 5 ਲੱਖ, 7 ਲੱਖ ਜਾਂ 10 ਲੱਖ ਰੁਪਏ ਦਿੱਤੇ ਜਾ ਰਹੇ ਹਨ | ਅਸੀਂ ਮੌਕੇ 'ਤੇ ਹੀ ਇਸ ਦਾ ਤਿੱਖਾ ਵਿਰੋਧ ਕੀਤਾ ਅਤੇ ਸਵਾਲ ਕੀਤਾ ਕਿ ਜੇਕਰ ਸਾਢੇ ਚਾਰ ਸਾਲਾਂ ਵਿੱਚ ਕੋਈ ਧੇਲਾ ਨਹੀਂ ਦਿੱਤਾ ਗਿਆ, ਤਾਂ ਹੁਣ ਚੋਣਾਂ ਦੇ ਦਿਨਾਂ 'ਚ ਇਹ ਫੋਕੇ ਦਾਅਵੇ ਕਰਕੇ ਕਿਸ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਬੁੱਧਵਾਰ ਨੂੰ ਬਲਾਕ ਸੰਮਤੀ ਖੰਨਾ ਦੀ ਮੀਟਿੰਗ ਦਾ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰਾਂ ਵਲੋਂ ਵਾਕਆਊਟ ਕਰ ਦਿੱਤਾ | ਵਿਰੋਧੀ ਧਿਰ ਦੇ ਮੈਂਬਰਾਂ ਨੇ ਸਪਸ਼ਟ ਕੀਤਾ ਕਿ ਲੋਕਤੰਤਰ ਦੇ ਘਾਣ ਦੇ ਵਿਰੋਧ 'ਚ ਅੱਜ ਕਾਂਗਰਸ ਅਤੇ ਅਕਾਲੀ ਦਲ ਦੇ ਸਮੂਹ ਮੈਂਬਰਾਂ ਨੇ ਇੱਕਜੁੱਟ ਹੋ ਕੇ ਇਸ ਜ਼ਬਰਦਸਤੀ ਚੁਣੇ ਗਏ ਚੇਅਰਮੈਨ ਅਤੇ ਵਿਭਾਗੀ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ | ਮੈਂਬਰਾਂ ਨੇ ਬੈਠਕ 'ਚ ਸਿਰਫ਼ ਆਪਣੀ ਹਾਜ਼ਰੀ ਲਗਵਾਈ ਅਤੇ ਬੈਠਕ ਦਾ ਵਾਕਆਊਟ ਕਰ ਦਿੱਤਾ | ਮੈਂਬਰਾਂ ਨੇ ਮੰਗ ਕੀਤੀ ਹੈ ਕਿ ਚੇਅਰਮੈਨ ਦੀ ਚੋਣ ਦੁਬਾਰਾ ਪੂਰੀ ਤਰ੍ਹਾਂ ਸੰਵਿਧਾਨਕ ਅਤੇ ਲੋਕਤੰਤਰਿਕ ਨਿਯਮਾਂ ਦੇ ਤਹਿਤ ਕਰਵਾਈ ਜਾਵੇ | ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰ ਬਾਬਾ ਮਲਕੀਤ ਸਿੰਘ ਤੇ ਪਰਵਿੰਦਰ ਸਿੰਘ ਸੋਨੂੰ ਨਾਗਰਾ ਨੇ ਦੱਸਿਆ ਕਿ ਇਸ ਬੈਠਕ 'ਚ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਲਗਭਗ ਸਾਰੇ ਮੈਂਬਰ ਪਹੁੰਚੇ ਸਨ | ਸਰਕਾਰ ਦੀ ਸ਼ਹਿ 'ਤੇ ਚੇਅਰਮੈਨ ਦੀ ਚੋਣ ਧੱਕੇ ਨਾਲ ਕੀਤੀ ਗਈ ਸੀ, ਜਿਸ ਕਰਕੇ ਬਲਾਕ ਸੰਮਤੀ ਦੀ ਬੈਠਕ ਦਾ ਬਾਈਕਾਟ ਕੀਤਾ ਗਿਆ | ਚੇਅਰਮੈਨ ਦੀ ਅਗਵਾਈ ਵਿਚ ਕਿਸੇ ਮੀਟਿੰਗ ਨਾਲ ਸੰਵਿਧਾਨਿਕ ਨਹੀਂ ਮੰਨਿਆ ਜਾਵੇਗਾ | ਇਕੋਲਾਹਾ ਨੇ ਚੇਅਰਮੈਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੌਜੂਦਾ ਚੇਅਰਮੈਨ ਲੋਕਤੰਤਰਿਕ ਤਰੀਕੇ ਨਾਲ ਨਹੀਂ, ਸਗੋਂ ਜ਼ਬਰਦਸਤੀ ਕੁਰਸੀ 'ਤੇ ਕਾਬਜ਼ ਹੋਇਆ ਹੈ | ਨਿਯਮਾਂ ਮੁਤਾਬਿਕ ਮੀਟਿੰਗ ਜਾਂ ਚੋਣ ਦਾ ਨੋਟਿਸ ਘੱਟੋ-ਘੱਟ 24 ਘੰਟੇ ਪਹਿਲਾਂ ਮਿਲਣਾ ਚਾਹੀਦਾ ਹੈ, ਪਰ ਮੈਂਬਰਾਂ ਨੂੰ ਮਹਿਜ਼ ਦੋ-ਦੋ, ਢਾਈ-ਢਾਈ ਘੰਟੇ ਪਹਿਲਾਂ ਨੋਟਿਸ ਦੇ ਕੇ ਜ਼ਬਰਦਸਤੀ ਗੈਰ-ਸੰਵਿਧਾਨਿਕ ਤਰੀਕੇ ਨਾਲ ਇਹ ਚੋਣ ਧੱਕੇਸ਼ਾਹੀ ਨਾਲ ਕੀਤੀ ਗਈ ਸੀ | ਇਸ ਮੌਕੇ ਅਕਾਲੀ ਦਲ ਦੇ ਹਰਜਿੰਦਰ ਸਿੰਘ ਗੋਹ, ਬਲਵਿੰਦਰ ਕੌਰ ਕੋਟ ਸੇਖੋਂ, ਜਸਵਿੰਦਰ ਕੌਰ ਜਟਾਣਾ, ਗੁਰਵਿੰਦਰ ਕੌਰ, ਪਵਨਦੀਪ ਭੱਮਦੀ, ਕਮਲਦੀਪ ਕੌਰ ਹੋਲ, ਕਰਮ ਸਿੰਘ ਲਲਹੇੜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ਇੱਕ ਹੋਰ ਵੱਡਾ ਇਤਿਹਾਸਕ ਰਿਕਾਰਡ ਦਰਜ-ਮੀਲੂ ਅਗਲੀ ਖ਼ਬਰ ਖੰਨਾ 'ਚ ਪਿੱਪਲ ਦੇ ਰੁੱਖ ਨੂੰ ਕੱਟਣ ਦੀ ਕੋਸ਼ਿਸ਼ ਦਾ ਵਿਰੋਧ, ਜੰਗਲਾਤ ਵਿਭਾਗ ਨੇ ਰੁਕਵਾਈ ਕਟਾਈ
Ad Position 24