29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 11-06-2026
ਖੰਨਾ, 10 ਜੂਨ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਖੰਨਾ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਇਕ ਮੀਟਿੰਗ ਕੀਤੀ ਗਈ | ਇਸ ਦੀ ਪ੍ਰਧਾਨਗੀ ਗੁਰਸੇਵਕ ਸਿੰਘ ਮੋਹੀ ਮੰਡਲ ਪ੍ਰਧਾਨ ਨੇ ਕੀਤੀ | ਪ੍ਰੈੱਸ ਸਕੱਤਰ ਵਿਧੀ ਚੰਦ ਅਤੇ ਸਕੱਤਰ ਮੋਹਨ ਸਿੰਘ ਸੰਭੂ ਨੇ ਦੱਸਿਆ ਕਿ ਫ਼ੈਸਲਾ ਕੀਤਾ ਗਿਆ ਕਿ ਸ਼ਾਂਤੀ ਪੂਰਬਿਕ ਤਰੀਕੇ ਨਾਲ ਸੰਘਰਸ਼ ਕਰਦੇ ਬੇਰੁਜ਼ਗਾਰ ਅਪ੍ਰੈਟਸ਼ਸਿਪ ਲਾਈਨਮੈਨਾਂ ਅਤੇ ਸੇਵਾ ਕੇਂਦਰਾਂ ਦੇ ਠੇਕਾ ਕਾਮਿਆਂ ਉਤੇ ਪੰਜਾਬ ਪੁਲੀਸ ਵਲੋਂ ਅਣਮਨੁੱਖੀ ਤਰੀਕੇ ਨਾਲ ਕੀਤਾ ਗਿਆ ਹੈ | ਅਸੀਂ ਇਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਉਨ੍ਹਾਂ ਦੇ ਹਰ ਸੰਘਰਸ਼ ਦੀ ਪੂਰਨ ਰੂਪ ਵਿੱਚ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ | ਪੈਨਸ਼ਨਰ ਮੁਲਾਜ਼ਮ ਸਾਂਝਾ ਫ਼ਰੰਟ ਪੰਜਾਬ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅਤੇ ਠੇਕੇ ਤੇ ਕੰਮ ਕਰਦੇ ਕਾਮਿਆਂ ਦੀਆਂ ਮੰਗਾਂ ਨੂੰ ਸਰਕਾਰਾਂ ਅਤੇ ਮੈਨੇਜਮੈਂਟਾਂ ਤੋਂ ਮਨਾਉਣ ਲਈ ਐਲਾਨ ਕੀਤੇ ਗਏ ਸਾਂਝੇ ਸੰਘਰਸ਼ ਪੋ੍ਰਗਰਾਮ ਜਿਵੇਂ ਕਿ ਸਾਝੀ ਕਨਵੈੱਨਸ਼ਨਾਂ, ਜ਼ੋਨਲ ਪੱਧਰ ਦੇ ਧਰਨੇ ਆਦਿ ਸਾਰੇ ਸੰਘਰਸ਼ ਪ੍ਰੋਗਰਾਮਾਂ ਵਿੱਚ ਵੱਧ ਚੜ੍ਹਕੇ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ | ਮੀਟਿੰਗ ਵਿਚ ਹਰਜਿੰਦਰ ਸਿੰਘ, ਸੁਰਿੰਦਰ ਕੌਂਸਲ, ਵਰਿਆਮ ਸਿੰਘ, ਰੁਲਦਾ ਸਿੰਘ, ਜਗਦੇਵ ਸਿੰਘ, ਦਲਵਾਰ ਸਿੰਘ, ਨਛੱਤਰ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬ ਸੇਵਾ ਸੁਸਾਇਟੀ ਵਲੋਂ ਦਾਖ਼ਲੇ ਤੋਂ ਵਾਂਝੇ ਰਹੇ ਬੱਚਿਆਂ ਵਾਸਤੇ ਪੂਰੀ ਟਿਊਸ਼ਨ ਫ਼ੀਸ ਮੁਆਫ਼ ਕਰਨ ਦਾ ਉਪਰਾਲਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਖੰਨਾ ਦੇ ਸੀਨੀਅਰ ਆਗੂ ਮਲਕੀਤ ਸਿੰਘ ਮੀਤਾ ਫਿਰ ਬਲਾਕ ਪ੍ਰਧਾਨ ਬਣੇ
Ad Position 24