29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਰਬ ਸੇਵਾ ਸੁਸਾਇਟੀ ਵਲੋਂ ਦਾਖ਼ਲੇ ਤੋਂ ਵਾਂਝੇ ਰਹੇ ਬੱਚਿਆਂ ਵਾਸਤੇ ਪੂਰੀ ਟਿਊਸ਼ਨ ਫ਼ੀਸ ਮੁਆਫ਼ ਕਰਨ ਦਾ ਉਪਰਾਲਾ

Ad Position 21
No active advertisement
ਅਜੀਤ ਡੈਸਕ 11-06-2026
ਖੰਨਾ, 10 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਵਿਖੇ ਸਰਬ ਸੇਵਾ ਸੋਸਾਇਟੀ ਵਲੋਂ ਲੋੜਵੰਦ ਬੱਚਿਆਂ ਨੂੰ ਜੋ ਮੈਡੀਕਲ, ਪੈਰਾ ਮੈਡੀਕਲ, ਟੈਕਨੀਕਲ ਅਤੇ ਕਿਸੇ ਵਿਸ਼ੇਸ਼ ਪੜ੍ਹਾਈ ਲਈ ਕਾਲਜ ਜਾਂ ਯੂਨੀਵਰਸਿਟੀ 'ਚ ਦਾਖਲ ਹੋਣ ਤੋਂ ਵਾਂਝੇ ਰਹਿ ਜਾਂਦੇ ਹਨ, ਵਾਸਤੇ ਪੂਰੀ ਟਿਊਸ਼ਨ ਫ਼ੀਸ ਮੁਆਫ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਸਰਬ ਸੇਵਾ ਸੋਸਾਇਟੀ ਵੱਲੋਂ ਖੰਨਾ ਅਤੇ ਨਾਲ ਲਗਦੇ ਪਿੰਡਾਂ ਅਤੇ ਸ਼ਹਿਰਾਂ ਦੇ ਨਵੇਂ ਸਮੈਸਟਰਾਂ ਵਿਚ ਦਾਖਲਾ ਲੈਣ ਵੀ ਸਹਾਇਤਾ ਕਾਰਵਾਈ ਜਾਵੇਗੀ | ਐਨ. ਜੀ. ਓ. ਦੇ ਇਸ ਉਪਰਾਲੇ ਨਾਲ ਓ. ਬੀ. ਸੀ, ਬੀ. ਸੀ. ਅਤੇ ਜਰਨਲ ਕੈਟਾਗਰੀਜ਼ ਦੇ ਵਿਦਿਆਰਥੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ | ਇਸ ਮੌਕੇ ਸੁਖਵਿੰਦਰ ਸੁੱਖੀ ਵੱਲੋਂ ਐਨ. ਜੀ. ਓਜ਼ ਵੱਲੋਂ ਕਰਵਾਏ ਜਾ ਰਹੇ ਸਕਾਲਰਸ਼ਿਪ ਪ੍ਰੋਗਰਾਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿੱਟਾਂ ਸੋਹਨ ਵਰਮਾ ਨੂੰ ਸੌਂਪੀਆਂ ਗਈਆਂ | ਇਸ ਮੌਕੇ ਵਿਕਰਮ ਸਿੰਘ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਐਚ. ਆਰ. ਡਿਪਾਰਟਮੈਂਟ, ਜਸ਼ਨਪ੍ਰੀਤ ਸਿੰਘ ਸੇਵਾਦਾਰ ਅਤੇ ਮੈਟਰੋ ਪਲੇਸਮੈਂਟ ਤੋਂ ਸੋਹਨ ਵਰਮਾ ਅਤੇ ਸਟਾਫ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਅੰਡਰ-19 ਲੜਕੀਆਂ ਦੇ ਬਾਸਕਟਬਾਲ ਲੀਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
Ad Position 24