29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਅੰਡਰ-19 ਲੜਕੀਆਂ ਦੇ ਬਾਸਕਟਬਾਲ ਲੀਗ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 11-06-2026
ਦੋਰਾਹਾ, 10 ਜੂਨ (ਪੱਤਰ ਪ੍ਰੇਰਕ)-ਪਬਲਿਕ ਸਕੂਲ ਦੋਰਾਹਾ ਵਿਖੇ ਅੰਡਰ 19 ਲੜਕੀਆਂ ਦੀ ਦੋ ਰੋਜ਼ਾ ਬਾਸਕਟਬਾਲ ਲੀਗ ਮੁਕਾਬਲੇ, ਲੀਗ-ਕਮ-ਨਾਕ ਆਊਟ ਦੇ ਆਧਾਰ ਤੇ ਕਰਵਾਏ ਗਏ | ਜਿਸ ਦਾ ਉਦਘਾਟਨ ਜਸਕੀਰਤ ਸਿੰਘ ਪੰਧੇਰ ਐਮ. ਡੀ. ਰਾਜਵੰਤ ਹਸਪਤਾਲ ਦੋਰਾਹਾ ਵਲੋਂ ਕੀਤਾ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ | ਕੌਂਸਲਰ ਕੁਲਵੰਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਰਿਸ਼ੀਕੁਲ ਸਕੂਲ ਅਹਿਰ (ਪਾਣੀਪਤ) ਨੇ ਪਹਿਲਾ ਤੇ ਖਿਡਾਰਨ ਇਸ਼ੀਕਾ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦੀ ਟੂਰਨਾਮੈਂਟ ਦੇ ਖ਼ਿਤਾਬ ਹਾਸਿਲ ਕੀਤਾ | ਦੂਜਾ ਸਥਾਨ ਮਾਨਸਾ ਅਤੇ ਤੀਜਾ ਸਥਾਨ ਦੋਰਾਹਾ ਪਬਲਿਕ ਸਕੂਲ ਦੋਰਾਹਾ ਨੇ ਪ੍ਰਾਪਤ ਕੀਤਾ | ਰਾਜਵੰਤ ਹਸਪਤਾਲ ਵੱਲੋਂ ਲੀਗ ਨੂੰ ਸਪਾਂਸਰ ਕੀਤਾ ਗਿਆ ਤੇ ਹਰੇਕ ਤਰ੍ਹਾਂ ਦੀ ਵਿੱਤੀ ਸਹਾਇਤਾ ਦਿੱਤੀ ਗਈ | ਇਨਾਮਾਂ ਦੀ ਵੰਡ ਦੋਰਾਹਾ ਪਬਲਿਕ ਸਕੂਲ ਦੇ ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ ਦੁਆਰਾ ਕੀਤੀ ਗਈ | ਲੀਗ ਮੈਨੇਜਰ ਦਵਿੰਦਰ ਸਿੰਘ ਨੇ ਲੀਗ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਦੀ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ 'ਮੇਰੀ ਰਸੋਈ ਸਕੀਮ' ਤਹਿਤ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਸਰਬ ਸੇਵਾ ਸੁਸਾਇਟੀ ਵਲੋਂ ਦਾਖ਼ਲੇ ਤੋਂ ਵਾਂਝੇ ਰਹੇ ਬੱਚਿਆਂ ਵਾਸਤੇ ਪੂਰੀ ਟਿਊਸ਼ਨ ਫ਼ੀਸ ਮੁਆਫ਼ ਕਰਨ ਦਾ ਉਪਰਾਲਾ
Ad Position 24