29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਇਆਲੀ ਦੀ ਅਗਵਾਈ 'ਚ ਹਲਕਾ ਪਾਇਲ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਟਰਸਾਈਕਲ ਮਾਰਚ 15 ਨੂੰ-ਰੁਪਾਲੋਂ

Ad Position 21
No active advertisement
ਅਜੀਤ ਡੈਸਕ 11-06-2026
ਪਾਇਲ, 10 ਜੂਨ (ਨਿਜ਼ਾਮਪੁਰ, ਰਜਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਅਕਾਲੀ ਦਲ ਵਾਰਿਸ ਪੰਜਾਬ 'ਚ ਸ਼ਾਮਿਲ ਹੋਣ 'ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਬੁਲਾਰੇ ਅਤੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਸਵਾਗਤ ਕੀਤਾ ਹੈ | ਰੁਪਾਲੋਂ ਨੇ ਦੱਸਿਆ ਕਿ ਭਾਈ ਅੰਮਿ੍ਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ 15 ਜੂਨ ਨੂੰ ਹਲਕਾ ਪਾਇਲ ਵਿਚ ਮੋਟਰਸਾਈਕਲ ਮਾਰਚ ਪਾਇਲ ਤੋਂ ਮਲੌਦ ਤੱਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਮਾਰਚ ਦਾਣਾ ਮੰਡੀ ਪਾਇਲ ਤੋਂ 9 ਵਜੇ ਸ਼ੁਰੂ ਹੋ ਕੇ ਧਮੋਟ ਕਲਾਂ, ਜੰਡਾਲੀ, ਨਿਜ਼ਾਮਪੁਰ, ਸਿਹੌੜਾ, ਬੇਰ ਖੁਰਦ, ਬੇਰ ਕਲਾਂ, ਗੋਸਲਾਂ, ਮਲੌਦ, ਚੋਮੋ, ਮਦਨੀਪੁਰ, ਬਾਬਰਪੁਰ ਵਿਖੇ 12 ਵਜੇ ਸਮਾਪਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਤਾਕਤ ਦੇਣ ਲਈ ਇਸਤਰੀ ਵਿੰਗ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ-ਬੀਬੀ ਹਰਗੋਬਿੰ... ਅਗਲੀ ਖ਼ਬਰ ਸੁਕਿ੍ਤ ਟਰੱਸਟ ਵਲੋਂ ਨਨਕਾਣਾ ਸਾਹਿਬ ਸਕੂਲ ਈਸੜੂ ਦੇ 11 ਹੋਣਹਾਰ ਵਿਦਿਆਰਥੀ ਸਨਮਾਨਿਤ
Ad Position 24