29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਤਾਕਤ ਦੇਣ ਲਈ ਇਸਤਰੀ ਵਿੰਗ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ-ਬੀਬੀ ਹਰਗੋਬਿੰਦ ਕੌਰ

Ad Position 21
No active advertisement
ਗੁ. ਨਿੰਮਸਰ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਬੀਬੀ ਹਰਗੋਬਿੰਦ ਕੌਰ ਨੂੰ ਸਨਮਾਨਿਤ ਕਰਦੇ ਹੋਏ ਇੰਜੀ. ਬੋਪਾਰਾਏ, ਜਥੇ. ਮਦਨੀਪੁਰ, ਪ੍ਰਧਾਨ ਕਰਮਜੀਤ ਕੌਰ ਕੱਦੋਂ ਤੇ ਸਾਬਕਾ ਪ੍ਰਧਾਨ ਜਸਪ੍ਰੀਤ ਕੌਰ ਅੜੈ੍ਹਚਾਂ ਅਤੇ ਵੱਖ-ਵੱਖ ਸੀਨੀ. ਅਕਾਲੀ ਆਗੂ | ਤਸਵੀਰ : ਚਣਕੋਈਆਂ <br/> 11-06-2026
ਰਾੜਾ ਸਾਹਿਬ, 10 ਜੂਨ (ਸੁਖਵੀਰ ਸਿੰਘ ਚਣਕੋਈਆਂ)-ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਗੁ. ਨਿੰਮਸਰ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਅਹੁਦੇਦਾਰਾਂ ਅਤੇ ਸੀਨੀਅਰ ਅਕਾਲੀ ਆਗੂਆਂ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਹੇਠ ਬੁਲਾਈ ਗਈ | ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਮਹਿਲਾਵਾਂ ਦੀ ਸਰਗਰਮ ਭੂਮਿਕਾ ਨਾਲ ਹੀ ਜਥੇਬੰਦੀ ਨੂੰ ਨਵੀਂ ਮਜ਼ਬੂਤੀ ਮਿਲੇਗੀ | ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਇਸਤਰੀ ਵਿੰਗ ਨੂੰ ਪਿੰਡ ਅਤੇ ਬੂਥ ਪੱਧਰ ਤੱਕ ਜਥੇਬੰਦੀ ਬਣਾ ਕੇ ਮਜ਼ਬੂਤ ਕੀਤਾ ਜਾਵੇਗਾ | ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ, ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਥ ਦੀਆਂ ਭਾਵਨਾਵਾਂ ਦਾ ਪ੍ਰਤੀਨਿਧ ਰਿਹਾ ਹੈ | ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਮਹਿਲਾਵਾਂ ਦੀ ਸਰਗਰਮ ਸ਼ਮੂਲੀਅਤ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਮਿਲੇਗੀ | ਮੀਟਿੰਗ ਵਿੱਚ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਮੈਂਬਰ ਐਸ. ਜੀ. ਪੀ ਸੀ, ਜਥੇਦਾਰ ਅਵਤਾਰ ਸਿੰਘ ਧਮੋਟ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਜਥੇਦਾਰ ਮਨਜੀਤ ਸਿੰਘ ਘੁਡਾਣੀ ਖੁਰਦ ਅਤੇ ਜਥੇਦਾਰ ਸ਼ਿਵਰਾਜ ਸਿੰਘ ਜੱਲ੍ਹਾ, ਪ੍ਰਧਾਨ ਬੀਬੀ ਕਰਮਜੀਤ ਕੌਰ ਕੱਦੋਂ, ਨੀਤੂ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ | ਮੀਟਿੰਗ ਦੇ ਅੰਤ 'ਚ ਇਸਤਰੀ ਵਿੰਗ ਦੇ ਸਾਬਕਾ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਅੜੈ੍ਹਚਾਂ ਤੇ ਇਸਤਰੀ ਵਿੰਗ ਹਲਕਾ ਪਾਇਲ ਦੇ ਨਵੇਂ ਬਣੇ ਪ੍ਰਧਾਨ ਬੀਬੀ ਕਰਮਜੀਤ ਕੌਰ ਕੱਦੋਂ ਦੀ ਅਗਵਾਈ ਵਿੱਚ ਬੀਬੀ ਹਰਗੋਬਿੰਦ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ਤਪਾਲ ਸਿੰਘ ਝੱਮਟ, ਜਗਜੀਤ ਸਿੰਘ ਦੋਲਤਪੁਰ, ਮਨਜੀਤ ਕੌਰ ਪੰਧੇਰਖੇੜੀ, ਨਵਨੀਤ ਸਿੰਘ ਮਾਂਗਟ ਰਾਮਪੁਰ, ਅਰੁਣ ਜੋਸ਼ੀ ਪਾਇਲ, ਸੰਮਤੀ ਮੈਂਬਰ ਰਾਜਵੀਰ ਸਿੰਘ ਬਾਬਰਪੁਰ, ਗੁਰਪ੍ਰੀਤ ਸਿੰਘ ਕੌਂਸਲਰ ਪਾਇਲ, ਬਲਵਿੰਦਰ ਕੌਰ ਕੌਂਸਲਰ ਪਾਇਲ, ਸਰਪੰਚ ਹਰਜੀਵਨ ਸਿੰਘ, ਬੇਅੰਤ ਸਿੰਘ ਪੰਧੇਰਖੇੜੀ, ਪ੍ਰਧਾਨ ਨਿਰਮਲ ਸਿੰਘ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਜਤਿੰਦਰ ਸਿੰਘ ਨੀਟਾ, ਚੇਅਰਮੈਂਨ ਹਰਜੀਤ ਸਿੰਘ, ਬਲਦੇਵ ਸਿੰਘ ਦੋਬੁਰਜੀ, ਮਨਪ੍ਰੀਤ ਸਿੰਘ ਘੁਡਾਣੀ, ਵਿਜੇ ਕੁਮਾਰ ਨੇਤਾ ਪਾਇਲ, ਬਿੱਲਾ ਘੁਡਾਣੀ, ਡਾਇਰੈਕਟਰ ਕਰਮਜੀਤ ਕੌਰ ਝੱਮਟ, ਸਰਪੰਚ ਮਨਪ੍ਰੀਤ ਕੌਰ ਝੱਮਟ, ਪਿੰ੍ਰਸੀਪਲ ਬਲਵੀਰ ਸਿੰਘ ਜੰਡਾਲੀ, ਜਸਵੰਤ ਸਿੰਘ ਅਲੂਣਾ, ਰਿੰਾਕਾ ਦੁਧਾਲ, ਸੁਖਦੇਵ ਸਿੰਘ ਲਹਿਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਅਹੁਦੇਦਾਰ ਅਤੇ ਅਕਾਲੀ ਆਗੂ ਸਨ |
Ad Position 22
No active advertisement
ਪਿਛਲੀ ਖ਼ਬਰ ਘਨੌਰ ਵਿਖੇ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜਨ ਲਈ ਮੁਫ਼ਤ ਕਬੱਡੀ ਟ੍ਰੇਨਿੰਗ ਕੈਂਪ ਸ਼ੁਰੂ ਅਗਲੀ ਖ਼ਬਰ ਇਆਲੀ ਦੀ ਅਗਵਾਈ 'ਚ ਹਲਕਾ ਪਾਇਲ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਟਰਸਾਈਕਲ ਮਾਰਚ 15 ਨੂੰ-ਰੁਪਾਲੋਂ
Ad Position 24