29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

-ਖਹਿਰਾ ਭਰਾਵਾਂ ਨੇ ਕੀਤੀ ਪ੍ਰੇਰਨਾਦਾਇਕ ਮਿਸਾਲ ਕਾਇਮ-

Ad Position 21
No active advertisement
ਅਜੀਤ ਡੈਸਕ 11-06-2026
ਜਗਰਾਉਂ, 10 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗਰੀਨ ਪੰਜਾਬ ਮਿਸ਼ਨ ਦੇ ਮੁੱਖ ਸੰਸਥਾਪਕ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਹੇਠ ਪਿੰਡ ਦੇਹੜਕਾ ਵਿਖੇ ਖਹਿਰਾ ਪਰਿਵਾਰ ਵਲੋਂ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਕਰਦਿਆਂ ਇਕ ਕਨਾਲ ਜ਼ਮੀਨ ਵਾਤਾਵਰਨ ਦੇ ਹਵਾਲੇ ਕਰਕੇ ਉਸ ਵਿਚ ਰਵਾਇਤੀ ਬੂਟਿਆਂ ਦਾ ਜੰਗਲ ਲਾਇਆ ਗਿਆ | ਸ਼ਹੀਦ ਬਾਬਾ ਰੂੜ ਸਿੰਘ ਖਹਿਰਾ ਦੀ ਯਾਦ 'ਚ ਕੀਤੇ ਇਸ ਉਪਰਾਲੇ ਰਾਹੀਂ ਖਹਿਰਾ ਭਰਾਵਾਂ ਨੇ ਸਮਾਜ ਅੱਗੇ ਇੱਕ ਨਵੀਂ ਅਤੇ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ | ਨਾਵਲਕਾਰ ਜਸਵਿੰਦਰ ਸਿੰਘ ਛਿੰਦਾ, ਬਲਵਿੰਦਰ ਸਿੰਘ ਖਹਿਰਾ, ਜਰਨੈਲ ਸਿੰਘ ਖਹਿਰਾ ਅਤੇ ਕਰਨੈਲ ਸਿੰਘ ਖਹਿਰਾ ਦੇ ਖੇਤ 'ਚ ਕਰੀਬ 100 ਫ਼ਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਾ ਕੇ ਇਕ ਛੋਟੇ ਜੰਗਲ ਦੀ ਨੀਂਹ ਰੱਖੀ ਗਈ | ਇਸ ਮੁਹਿੰਮ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ, ਬਲਾਕ ਸੰਮਤੀ ਮੈਂਬਰ ਜਥੇਦਾਰ ਸੁਖਦੇਵ ਸਿੰਘ ਖਹਿਰਾ, ਸਰਪੰਚ ਜਸਵੀਰ ਸਿੰਘ ਸਿੱਧੂ, ਅਕਾਲੀ ਆਗੂ ਜਗਰਾਜ ਸਿੰਘ ਰਾਜਾ ਮਾਣੂੰਕੇ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਖਹਿਰਾ ਅਤੇ ਸਮਾਜ ਸੇਵਿਕਾ ਬੀਬੀ ਮਨਜੀਤ ਕੌਰ ਦੇਹੜਕਾ ਨੇ ਬੂਟੇ ਲਾ ਕੇ ਕੀਤੀ | ਇਸ ਮੌਕੇ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਖਹਿਰਾ ਪਰਿਵਾਰ ਵਲੋਂ ਆਪਣੇ ਪੁਰਖਿਆਂ ਦੇ ਨਾਂਅ 'ਤੇ ਜੰਗਲ ਲਾ ਕੇ ਨਾ ਸਿਰਫ਼ ਉਨ੍ਹਾਂ ਦੀ ਯਾਦ ਨੂੰ ਸਤਿਕਾਰ ਦਿੱਤਾ, ਸਗੋਂ ਸਮਾਜ ਨੂੰ ਵਾਤਾਵਰਣ ਬਚਾਉਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ | ਪ੍ਰਧਾਨ ਚੰਦ ਸਿੰਘ ਡੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਪੁਰਖਿਆਂ ਅਤੇ ਮਹਾਂਪੁਰਸ਼ਾਂ ਦੀ ਯਾਦ 'ਚ ਰੁੱਖ ਲਾ ਕੇ ਜੰਗਲ ਅਬਾਦ ਕਰਨ | ਗਰੀਨ ਪੰਜਾਬ ਮਿਸ਼ਨ ਦੇ ਸੰਸਥਾਪਕ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਉਨ੍ਹਾਂ ਦਾ ਲੰਮੇ ਸਮੇਂ ਤੋਂ ਸੁਪਨਾ ਸੀ ਕਿ ਪਿੰਡ 'ਚ ਕੋਈ ਅਜਿਹਾ ਜੰਗਲ ਸਥਾਪਿਤ ਕੀਤਾ ਜਾਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਵਲ ਅਤੇ ਸਾਫ਼ ਵਾਤਾਵਰਨ ਦਾ ਸੁਨੇਹਾ ਬਣੇ | ਉਨ੍ਹਾਂ ਕਿਹਾ ਕਿ ਖਹਿਰਾ ਪਰਿਵਾਰ ਦੇ ਸਹਿਯੋਗ ਨਾਲ ਇਹ ਸੁਪਨਾ ਸਾਕਾਰ ਹੋਇਆ ਹੈ ਅਤੇ ਇਹ ਉਪਰਾਲਾ ਹੋਰਨਾਂ ਲਈ ਵੀ ਪ੍ਰੇਰਣਾ ਬਣੇਗਾ | ਉਨ੍ਹਾਂ ਦੱਸਿਆ ਕਿ 'ਅਜੀਤ ਹਰਿਆਵਲ ਲਹਿਰ' ਤਹਿਤ ਪੱਤਰਕਾਰ ਜਸਵਿੰਦਰ ਸਿੰਘ ਛਿੰਦਾ ਵਲੋਂ ਲਾਏ ਜਾਂਦੇ ਬੂਟਿਆਂ ਦੀ ਸੇਵਾ ਕਰਦਿਆਂ ਹੀ ਉਨ੍ਹਾਂ ਦੇ ਮਨ 'ਚ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਜਜ਼ਬਾ ਪੈਦਾ ਹੋਇਆ ਸੀ, ਜਿਸ ਤੋਂ ਪ੍ਰੇਰਿਤ ਹੋ ਕੇ ਗਰੀਨ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ, ਬਲਵਿੰਦਰ ਸਿੰਘ ਕਮਾਲਪੁਰਾ, ਪਰਮਜੀਤ ਸਿੰਘ ਸਿੱਧੂ, ਅਮਨਦੀਪ ਸਿੰਘ ਖਹਿਰਾ, ਦਿਲਪ੍ਰੀਤ ਸਿੰਘ ਖਹਿਰਾ, ਰਾਮ ਸਿੰਘ ਰਾਮਾਂ, ਅਵਤਾਰ ਸਿੰਘ ਸਿੱਧੂ, ਚਮਕੌਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਸੰਧੂ, ਤਰਨਵੀਰ ਸਿੰਘ ਸੰਧੂ ਅਤੇ ਸਮੁੱਚੀ ਪੰਚਾਇਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਬਗ਼ਲੀ ਕਲਾਂ ਵਿਖੇ ਬਾਬਾ ਪ੍ਰੀਯਾਗ ਮੁਨੀ ਦੀ ਸਵਾ ਮਹੀਨਾ ਸੂਰਜ ਦੀ ਤਪਸਿਆ ਸੰਪੂਰਨ, ਸਮਾਗਮ ਅੱਜ ਅਗਲੀ ਖ਼ਬਰ ਇਕ ਕਨਾਲ ਜ਼ਮੀਨ 'ਚ ਜੰਗਲ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਦਿੱਤਾ ਸੱਦਾ <br/> -ਖਹਿਰਾ ਭਰਾਵਾਂ ਨੇ ਕੀਤੀ ਪ੍ਰੇਰਨ...
Ad Position 24