29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਗ਼ਲੀ ਕਲਾਂ ਵਿਖੇ ਬਾਬਾ ਪ੍ਰੀਯਾਗ ਮੁਨੀ ਦੀ ਸਵਾ ਮਹੀਨਾ ਸੂਰਜ ਦੀ ਤਪਸਿਆ ਸੰਪੂਰਨ, ਸਮਾਗਮ ਅੱਜ

Ad Position 21
No active advertisement
ਅਜੀਤ ਡੈਸਕ 11-06-2026
ਬੀਜਾ, 10 ਜੂਨ (ਪ.ਪ.)-ਪਿੰਡ ਬਗ਼ਲੀ ਕਲਾਂ ਵਿਖੇ ਡੇਰਾ ਮਹੰਤ ਬਾਬਾ ਸ਼ਾਂਤੀ ਦਾਸ ਦੇ ਤਪ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਪ੍ਰੀਯਾਗ ਮੁਨੀ ਨੇ 108 ਮਹੰਤ ਬਾਬਾ ਸ੍ਰੀ ਸ਼ਾਂਤੀ ਦਾਸ ਦੀ ਨਿੱਘੀ ਮਿਠੀ ਯਾਦ ਨੂੰ ਸਮਰਪਿਤ ਸਵਾ ਮਹੀਨੇ ਦੀ ਸੂਰਜ ਦੇਵਤਾ ਦੀ ਤਪੱਸਿਆ ਅੱਜ 10ਜੂਨ ਨੂੰ ਸਪੂਰਨ ਹੋ ਗਈ ਅਤੇ 11 ਜੂਨ ਨੂੰ ਇਸ ਅਸਥਾਨ ਤੇ ਹੀ ਭੰਡਾਰ ਕੀਤਾ ਜਾ ਰਿਹਾ ਹੈ | ਜਿੱਥੇ ਸੂਬੇ ਭਰ ਚੋ ਭੇਖੀ ਸਾਧੂ ਪੁੱਜ ਰਹੇ ਹਨ |ਬਾਬਾ ਪ੍ਰੀਯਾਗ ਮੁਨੀ ਰੋਜ਼ਾਨਾ ਦੁਪਹਿਰੇ 12ਵਜੇ ਤੋਂ ਸ਼ਾਮੀ 3 ਵਜੇ ਤੱਕ ਭਗਤੀ ਚ ਲੀਨ ਰਹਿੰਦੇ ਸਨ | ਇਸ ਮੌਕੇ ਬਾਬਾ ਤੇਜਿੰਦਰ ਸਿੰਘ ਪਿੰਡ ਪਵਾਂ, ਹਰਵਿੰਦਰ ਸਿੰਘ ਗਿਆਸਪੁਰਾ ਨਿਰਮਲ ਸਿੰਘ ਨਿੰਮਾ, ਬਲਵਿੰਦਰ ਮਨਦੀਪ ਸਿੰਘ ਸੋਨੂੰ, ਤਰਸੇਮ ਸਿੰਘ ਜੇ. ਈ., ਜੀਤ ਸਿੰਘ, ਨੇਤਰ ਸਿੰਘ ਸਾਬਕਾ ਸਰਪੰਚ, ਕਾਲਾ ਸਿੰਘ, ਜਸਵੀਰ ਸਿੰਘ ਜੱਸ, ਦਵਿੰਦਰ ਸਿੰਘ ਬਾਹੋ ਮਾਜਰਾ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕੱਤਰਤਾ ਅਗਲੀ ਖ਼ਬਰ -ਖਹਿਰਾ ਭਰਾਵਾਂ ਨੇ ਕੀਤੀ ਪ੍ਰੇਰਨਾਦਾਇਕ ਮਿਸਾਲ ਕਾਇਮ-
Ad Position 24