*ਪੰਜਾਬ ਸਰਕਾਰ ਦੇ ਚੋਣ ਵਾਅਦਿਆਂ ਨੂੰ ਪੂਰਾ ਕਰਦਿਆਂ ਅਗਲੇ ਕਦਮ ਵੱਲ ਪੁਲਾਂਘ ਪੁੱਟੀ-ਵਿਧਾਇਕ ਸੰਗੋਵਾਲ
ਡੇਹਲੋਂ, 18 ਜੂਨ (ਅੰਮ੍ਰਿਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਹਲਕੇ ਅੰਦਰ ਸ਼ੁਰੂ ਕੀਤੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਅੱਜ ਹਲਕੇ ਦੇ ਪਿੰਡਾਂ ਡੇਹਲੋਂ, ਜੜਤੌਲੀ ਅੰਦਰ ਜਿੱਥੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੜ ਸਰਕਾਰ ਬਣਨ ਦਾ ਦਾਅਵਾ ਕੀਤਾ। ਉਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਦੀ ਦੇਖ-ਰੇਖ ਹੇਠ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਪੱਖੀ ਫ਼ੈਸਲੇ ਕਰ ਕੇ ਸਾਬਤ ਕਰ ਦਿੱਤਾ ਹੈ, ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਤਰੱਕੀਆਂ ਵੱਲ ਵਧਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕੇ ਦੇ ਪਿੰਡਾਂ ਦਾ ਬਿਨਾਂ ਕਿਸੇ ਭੇਦਭਾਵ ਦੇ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਜਦਕਿ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਪਈਆਂ ਸੜਕਾਂ, ਪਿੰਡਾਂ ‘ਚ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਛੱਪੜਾਂ ਦੀ ਸਫ਼ਾਈ ਅਤੇ ਗਲੀਆਂ ਨਾਲੀਆਂ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਡੇਹਲੋਂ, ਜੜਤੌਲੀ ਸਮੇਤ ਪਿੰਡਾਂ ਅੰਦਰ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਦਾਅਵਾ ਜਿਤਾਇਆ ਕਿ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਬੂਰ ਪਿਆ ਹੈ। ਵਿਧਾਇਕ ਸੰਗੋਵਾਲ ਨੇ ਪਿੰਡਾਂ ਅੰਦਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਹੇਠ 1 ਜੁਲਾਈ ਨੂੰ �ਰਤਾਂ ਨੂੰ ਮਿਲਣ ਜਾ ਰਹੇ 1000-1500 ਰੁਪਏ ਸੰਬੰਧੀ ਕੀਤੀ ਜਾ ਰਹੀ ਰਜਿਸਟਰੇਸ਼ਨ ਦੇ ਕੰਮ ਦਾ ਵੀ ਨਿਰੀਖਣ ਕੀਤਾ। ਡੇਹਲੋਂ ਵਿਖੇ ਸੰਮਤੀ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਉਲ ਗੁਰਮ, ਪੀ. ਏ. ਜਸਵਿੰਦਰ ਸਿੰਘ ਜੱਸੀ, ਸੰਮਤੀ ਮੈਂਬਰ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਮਨਦੀਪ ਸਿੰਘ ਰਵੀ ਝੰਮਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ ਡੇਹਲੋਂ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਅੰਕੁਸ਼ ਗੋਇਲ ਮੈਂਬਰ ਪੰਚਾਇਤ, ਮਨਜੋਤ ਸਿੰਘ ਗਿੱਲ ਮੈਂਬਰ ਪੰਚਾਇਤ, ਦਰਸ਼ਨ ਸਿੰਘ ਮੈਂਬਰ ਪੰਚਾਇਤ, ਸੋਨੀ ਗਿੱਲ ਮੈਂਬਰ ਪੰਚਾਇਤ, ਗੁਰਮੇਲ ਸਿੰਘ ਗੇਲਾ ਮੈਂਬਰ ਪੰਚਾਇਤ, ਰਵੀ ਗਿੱਲ ਮੈਂਬਰ ਪੰਚਾਇਤ, ਜਸਵੀਰ ਸਿੰਘ ਮੈਂਬਰ ਪੰਚਾਇਤ, ਲਾਡੀ ਡੇਹਲੋਂ, ਨਰਿੰਦਰਪਾਲ ਸਿੰਘ, ਰਾਜੂ ਡੇਹਲੋਂ, ਗਿੱਲ ਗੋਲੀ ਡੇਹਲੋਂ, ਹਰਬੰਸ ਕੌਰ, ਪਵਿੱਤਰ ਕੌਰ, ਪਰਮਜੀਤ ਕੌਰ, ਸਤਵਿੰਦਰ ਕੌਰ, ਜਸਵੀਰ ਕੌਰ, ਪਵਨਦੀਪ ਕੌਰ, ਹਰਪ੍ਰੀਤ ਕੌਰ ਪੰਚ, ਕਿਰਨਦੀਪ ਕੌਰ, ਕਰਮਜੀਤ ਕੌਰ, ਸੁਨੀਤਾ ਦੇਵੀ, ਦਲਜੀਤ ਕੌਰ ਸਮੇਤ ਹਾਜ਼ਰ ਸਨ। ਇਸੇ ਤਰਾਂ ਪਿੰਡ ਜੜਤੌਲੀ ਵਿਖੇ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਚੇਅਰਮੈਨ ਜਗਦੀਪ ਸਿੰਘ ਜੱਗੀ ਦਿਉਲ ਗੁਰਮ , ਸਰਪੰਚ ਸੁਖਵਿੰਦਰ ਸਿੰਘ ਜੜਤੌਲੀ, ਜੈਦੀਪ ਸਿੰਘ ਜੱਸੂ ਜੜਤੌਲੀ, ਪੰਚ ਕੁਲਦੀਪ ਸਿੰਘ, ਪ੍ਰਗਟ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਲਖਵੀਰ ਸਿੰਘ, ਭਗਵੰਤ ਕੌਰ, ਪ੍ਰਧਾਨ ਕੁਲਵੰਤ ਸਿੰਘ, ਹਰਜਿੰਦਰ ਕੌਰ, ਜਸਵੀਰ ਕੌਰ, ਰਣਜੀਤ ਕੌਰ ਸਮੇਤ ਆਪ ਵਲੰਟੀਅਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਵਿਧਾਇਕ ਸੰਗੋਵਾਲ ਵਲੋਂ ਦਾਅਵਾ, ਕਿਹਾ ਸਾਡਾ ਪਰਿਵਾਰ ਲੋਕ ਸੇਵਾ ਨੂੰ ਸਮਰਪਿਤ ਰਹੇਗਾ
ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਲੋਕ ਮਿਲਣੀ ਪ੍ਰੋਗਰਾਮਾਂ ਸਮੇਂ ਲੋਕਾਂ ਨੂੰ ਵਿਸ਼ਵਾਸ ਦਿੰਦਿਆਂ ਦਾਅਵਾ ਪ੍ਰਗਟਾਇਆ ਕਿ ਸੰਗੋਵਾਲ ਪਰਿਵਾਰ 2017 ਤੋਂ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਲੱਗਾ ਹੋਇਆ ਹੈ ਅਤੇ ਅੱਗੇ ਤੋਂ ਵੀ ਮੇਰੇ ਸਮੇਤ ਮੇਰਾ ਪੂਰਾ ਪਰਿਵਾਰ ਹਲਕੇ ਦੇ ਸਾਰੇ ਵਰਗਾਂ ਦੇ ਲੋਕਾਂ ਦੇ ਮਸਲਿਆਂ ਦੇ ਹੱਲ ਨੂੰ ਪਹਿਲ ਦਿੰਦਿਆਂ ਦਿਨ ਰਾਤ ਸੇਵਾ ‘ਚ ਜੁਟਿਆ ਰਹੇਗਾ ਅਤੇ ਸਾਡਾ ਮਕਸਦ ਸਾਰੇ ਹਲਕੇ ਦਾ ਸਰਬਪੱਖੀ ਵਿਕਾਸ ਹੋਵੇਗਾ।
ਲੋਕ ਮਿਲਣੀ ਪ੍ਰੋਗਰਾਮ ਤਹਿਤ ਡੇਹਲੋਂ, ਜੜਤੌਲੀ ਵਿਖੇ ਭਰਵੇਂ ਇਕੱਠਾਂ ਦੌਰਾਨ ਨੀਂਹ ਪੱਥਰ ਸਮਾਗਮ
ਅਜੀਤ ਡੈਸਕ
19-06-2026