05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾੜਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 20-06-2026

ਰਾੜਾ ਸਾਹਿਬ, 19 ਜੂਨ (ਸੁਖਵੀਰ ਸਿੰਘ ਚਣਕੋਈਆਂ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵਿਖੇ ਫਿਟਨੈੱਸ ਕਲੱਬ ਰਾੜਾ ਸਾਹਿਬ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਆਪਣੇ ਕਰ ਕਮਲਾਂ ਨਾਲ ਕੀਤਾ। ਜਦਕਿ ਉਨ੍ਹਾਂ ਨਾਲ ਟਰੱਸਟੀ ਮਲਕੀਤ ਸਿੰਘ ਪਨੇਸਰ, ਡਾ. ਹਰਪ੍ਰੀਤ ਸਿੰਘ ਗਿੱਲ, ਪਰੋਲਾਈਫ ਪਿੰਡ ਗਿੱਲ ਲੁਧਿ. ਦੀ ਟੀਮ ਵੀ ਮੌਜੂਦ ਸੀ। ਕੈਂਪ ਵਿਚ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਲੁਧਿ. ਦੇ ਚੇਅਰਮੈਨ ਜਗਰੂਪ ਸਿੰਘ ਰਿੰਕੂ, ਚੇਅਰਮੈਨ ਬੂਟਾ ਸਿੰਘ ਗਿੱਲ (ਕੌਂਸਲਰ), ਸਰਪੰਚ ਪ੍ਰਗਟ ਸਿੰਘ ਸਿਆੜ, ਸਰਪੰਚ ਦਵਿੰਦਰ ਸਿੰਘ ਰਾੜਾ ਪਿੰਡ, ਸਰਪੰਚ ਜਗਜੀਤ ਸਿੰਘ ਰਾੜਾ ਸਾਹਿਬ, ਸਰਪੰਚ ਮਨਪ੍ਰੀਤ ਸਿੰਘ ਗੋਲਡੀ ਰਾਜਗੜ੍ਹ, ਪ੍ਰਧਾਨ ਹਰਜੀਤ ਸਿੰਘ ਮਕਸੂਦੜਾ ਆਦਿ ਆਗੂਆਂ ਵੀ ਸ਼ਿਰਕਤ ਕੀਤੀ। ਕੈਂਪ ਵਿਚ ਕਰੀਬ 120 ਯੂਨਿਟ ਨੌਜਵਾਨਾਂ ਵਲੋਂ ਖ਼ੂਨਦਾਨ ਕੀਤਾ ਗਿਆ। ਹਲਕਾ ਵਿਧਾਇਕ ਗਿਆਸਪੁਰਾ ਤੇ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ, ਜਿਸ ਕਰ ਕੇ ਹਰ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ। ਫਿਟਨੈੱਸ ਕਲੱਬ ਰਾੜਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਜੈਲੀ ਖੰਗੂੜਾ ਦੀ ਅਗਵਾਈ ਵਿਚ ਸਮੂਹ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜੈਲੀ ਖੰਗੂੜਾ, ਦਿਲਪ੍ਰੀਤ ਸਿੰਘ ਬਿਲਾਸਪੁਰ, ਜੱਸ ਖੱਟੜਾ, ਕਾਕੂ ਬਿਲਾਸਪੁਰ, ਗੱਗੀ ਬਿਲਾਸਪੁਰ, ਅਨਮੋਲ ਕਿਲ੍ਹਾ ਹਾਂਸ, ਰਣਵੀਰ ਸਿੰਘ ਰਾੜਾ, ਰਮਨ ਘੁਡਾਣੀ ਆਦਿ ਤੋਂ ਇਲਾਵਾ ਫਿਟਨੈੱਸ ਕਲੱਬ ਰਾੜਾ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਨ।

Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਪੁਲਿਸ ਚੌਕੀ ਦੇ ਸਾਹਮਣੇ ਤੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਬਿਜਲੀ ਮੰਤਰੀ ਦੀ ਕੋਠੀ ਅੱਗੇ ਧਰਨੇ ‘ਚ ਕੱਲ੍ਹ ਭਰਾਤਰੀ ਜਥੇਬੰਦੀਆਂ ਨਾਲ ਸੰਬੰਧਿਤ ਮਜ਼ਦੂਰ ਤੇ ਸਨਅਤੀ ਮਜ਼ਦੂਰ ਵੀ ਸ਼ਾਮਿਲ ਹ...
Ad Position 24
No active advertisement