03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਕੋਟਾਂ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲਈ ਸਿਖਲਾਈ

Ad Position 21
No active advertisement
ਅਜੀਤ ਡੈਸਕ 02-07-2026
ਬੀਜਾ, 1 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀ ਰਸਮੀ ਵਿੱਦਿਆ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਵੀ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰ ਕੇ ਨਾਮਣਾ ਖੱਟ ਰਹੇ ਹਨ। ਇਸ ਦੇ ਅਧੀਨ ਹੀ ਕਾਲਜ ਦੇ ਐਨ. ਸੀ. ਸੀ. ਇੰਚਾਰਜ ਲੈਫ਼ਟੀਨੈਂਟ ਸੁਰਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਦੇ ਐਨ. ਸੀ. ਸੀ. ਕੈਡਿਟਾਂ ਦੁਆਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦਸ ਦਿਨਾਂ ਟਰੇਨਿੰਗ ਕੈਂਪ ਲਗਾਇਆ ਗਿਆ ਹੈ। ਇਹ ਕੈਂਪ 19 ਪੰਜਾਬ ਬਟਾਲੀਅਨ ਐਨ. ਸੀ. ਸੀ. ਲੁਧਿਆਣਾ ਵਲੋਂ ਲਗਾਇਆ ਗਿਆ ਹੈ ਜਿਸ ਵਿਚ ਮਾਤਾ ਗੰਗਾ ਖ਼ਾਲਸਾ ਕਾਲਜ ਦੇ 30 ਕੈਡਿਟਾਂ ਲੜਕੇ ਅਤੇ ਲੜਕੀਆਂ ਵਲੋਂ ਬੀ ਅਤੇ ਸੀ ਸਰਟੀਫਿਕੇਟ ਲਈ ਸ਼ਮੂਲੀਅਤ ਕੀਤੀ ਗਈ। ਇਸ ਕੈਂਪ ਵਿਚ ਕਾਲਜ ਦੇ ਲੜਕੇ ਅਤੇ ਲੜਕੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਪੰਜ ਸੋਨੇ ਅਤੇ ਚਾਂਦੀ ਦੇ ਤਗਮੇ ਪ੍ਰਾਪਤ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕੈਂਪ ਵਿਚ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਰੂਬਨਪ੍ਰੀਤ ਕੌਰ ਨੇ ਲੜਕੀਆਂ ਅਤੇ ਬੀ. ਐੱਸ. ਸੀ. ਭਾਗ ਤੀਜਾ ਦੇ ਵਿਦਿਆਰਥੀ ਭਗਵਾਨ ਸਿੰਘ ਨੇ ਲੜਕਿਆਂ ਦੀ ਸੀਨੀਅਰ ਵਜੋਂ ਸੇਵਾ ਨਿਭਾਈ। ਇਸ ਕੈਂਪ ਦੀ ਟਰੇਨਿੰਗ ਸੂਬੇਦਾਰ ਮੇਜਰ ਸੁਖਦੇਵ ਸਿੰਘ, ਟਰੇਨਿੰਗ ਅਫ਼ਸਰ ਬਲਵੀਰ ਸਿੰਘ ਅਤੇ 19 ਪੰਜਾਬ ਬਟਾਲੀਅਨ ਐਨ. ਸੀ. ਸੀ. ਦੇ ਕਮਾਂਡਿੰਗ ਅਫ਼ਸਰ ਫੈਜ਼ਾਨ ਜ਼ਹੂਰ ਦੀ ਨਿਗਰਾਨੀ ਹੇਠ ਹੋਈ। ਇਸ ਟਰੇਨਿੰਗ ਕੈਂਪ ਲਈ ਕਾਲਜ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਐਨ. ਸੀ. ਸੀ. ਇੰਚਾਰਜ ਅਤੇ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕੈਂਪ ਦੀ ਸਫਲਤਾ ਲਈ ਆਸ਼ੀਰਵਾਦ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਬਿਨਾਂ ਪੜ੍ਹੇ ਹੀ ਬੇਅਦਬੀ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ-ਆਰ. ਐਸ. ਪੀ. ਅਗਲੀ ਖ਼ਬਰ 20 ਸਾਲ ਪਹਿਲਾਂ ਬਣੀ ਸ਼ਿਵਾਜੀ ਕੰਪਲੈਕਸ ਮਾਰਕੀਟ, ਬੁਨਿਆਦੀ ਸਹੂਲਤਾਂ ਤੋਂ ਅਜੇ ਵੀ ਸੱਖਣੀ, ਕਾਰੋਬਾਰੀ ਪ੍ਰੇਸ਼ਾਨ
Ad Position 24
No active advertisement