06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਜੰਗ-ਏ-ਅਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਦਾ 170ਵਾਂ ਸ਼ਹੀਦੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 06-07-2026

ਮਲੌਦ, 5 ਜੁਲਾਈ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ, ਸਹਾਰਨ ਮਾਜਰਾ)-ਮਹਾਨ ਸਿੱਖ ਕ੍ਰਾਂਤੀਕਾਰੀ ਅਤੇ ਆਜ਼ਾਦੀ ਘੁਲਾਟੀਏ ਬਾਬਾ ਮਹਾਰਾਜ ਸਿੰਘ ਦੀ 170ਵੀਂ ਬਰਸੀ ਸਮਾਗਮ ਮੌਕੇ ਸ਼ਰਧਾ ਅਤੇ ਸਤਿਕਾਰ ਭੇਂਟ ਕਰਨ ਲਈ ਵਿਸ਼ੇਸ਼ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਪਿੰਡ ਰੱਬੋ ਉੱਚੀ ਵਿਖੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ, ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ, ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹੀ ਕੌਮਾਂ ਜਿਉਦੀਆਂ ਹਨ ਜਿਹੜੀਆਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ। ਬਾਬਾ ਮਹਾਰਾਜ ਸਿੰਘ ਇੱਕ ਨਾਮ ਰਸੀਏ ਅਤੇ ਗੁਰੀਲਾ ਯੁੱਧ ਦੇ ਮਾਹਿਰ ਸਨ । ਜਿਨ੍ਹਾਂ ਤੋਂ ਉਸ ਸਮੇਂ ਦੀਆਂ ਸਰਕਾਰਾਂ ਖ਼ੌਫ਼ ਖਾਂਦੀਆਂ ਸਨ। ਸਿੰਘਾ ਪੁਰ ਦੀ ਜੇਲ੍ਹ ਵਿੱਚ ਕੈਦ ਅਤੇ ਅਨੇਕਾ ਤਸੀਹੇ ਸਹਿ ਕਿ ਵੀ ਉਨ੍ਹਾਂ ਸਿੱਖੀ ਦੀ ਖ਼ੁਸ਼ਬੂ ਨੂੰ ਮੱਠੀ ਨਹੀਂ ਪੈਣ ਦਿਤਾ । ਪ੍ਰਬੰਧਕਾਂ ਵੱਲੋਂ ਕੀਤੀ ਲਾਇਬਰੇਰੀ ਦੀ ਮੰਗ ਨੂੰ ਪੂਰੀ ਕਰਨ ਲਈ ਉਨ੍ਹਾਂ ਹਲਕਾ ਵਿਧਾਇਕ ਦੀ ਜ਼ਿੰਮੇਵਾਰੀ ਲਾਈ। ਅਖੀਰ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਦੁਨਿਆਵੀ ਮਾਨਤਾ ਰੱਦ ਹੁੰਦੀ ਹੈ ਹੋ ਜਾਵੇ ਪਰ ਰੂਹਾਨੀ ਤਖਤ ਅੱਗੇ ਅਸੀ ਸਿਰ ਝੁਕਾ ਕਿ ਪੇਸ਼ ਹੋਏ ਹਾਂ ਅਤੇ ਸਾਡਾ ਸੀਸ ਹਮੇਸ਼ਾ ਅਕਾਲ ਤਖਤ ਅੱਗੇ ਝੁਕਦਾ ਰਹੇਗਾ। ਇਸ ਸਮੇਂ ਹਲਕਾ ਵਿਧਾਇਕ ਇੰਜ:ਮਨਵਿੰਦਰ ਸਿੰਘ ਗਿਆਸਪੁਰਾ ਨੇ ਬਾਬਾ ਮਹਾਰਾਜ ਸਿੰਘ ਦੇ ਜੀਵਨ ਸਬੰਧੀ ਵਿਚਾਰ ਸਾਂਝੇ ਕੀਤੇ। ਪੁਨਰ ਸੁਰਜੀਤੀ ਅਕਾਲੀ ਦਲ ਦੇ ਜਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਕਿਹਾ ਕਿ ਸਹੀਦ ਸਾਡੇ ਪ੍ਰੇਰਨਾ ਸ੍ਰੋਤ ਹਨ। ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ ਨੇ ਕਿਹਾ ਕਿ ਜਦੋਂ ਕਿਸੇ ਨੂੰ ਰਾਜ ਸਤਾ ਮਿਲ ਜਾਂਦੀ ਹੈ, ਉਹ ਹੰਕਾਰ ਪੈਦਾ ਕਰ ਦਿੰਦੀ ਹੈ। ਪਰ ਖਾਲਸੇ ਦੇ ਰਾਜ ਵਿੱਚ ਹਰ ਵਰਗ ਦਾ ਸਤਿਕਾਰ ਕੀਤਾ ਜਾਂਦਾ ਸੀ। ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਅਤੇ ਪ੍ਰਬੰਧਕ ਕਮੇਟੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹੋਰ ਪੁੱਜੀਆਂ ਸ਼ਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਇਸ ਮੌਕੇ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਬਾਬਾ ਸਤਨਾਮ ਸਿੰਘ ਭੀਖੀ, ਬੀਬੀ ਕੁਲਵੰਤ ਕੌਰ ਰਾਏਪੁਰ, ਸੰਤ ਰਜ਼ਨੀਸ਼ ਸਿੰਘ ਨੱਥੂਮਾਜਰਾ, ਭਾਈ ਸੰਦੀਪ ਸਿੰਘ ਰੁਪਾਲੋਂ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਚੇਅਰਮੈਨ ਕਰਨ ਸਿਹੌੜਾ, ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਸਰਮਾ ਪੱਪੂ, ਅਭੈ ਸਿੰਘ ਬੈਂਸ, ਕਮੇਟੀ ਪ੍ਰਧਾਨ ਪਿਆਰਾ ਸਿੰਘ, ਮੀਤ ਪ੍ਰਧਾਨ ਛਿੰਦਰ ਪਾਲ ਸਿੰਘ, ਖ਼ਜ਼ਾਨਚੀ ਭਾਈ ਦਰਸ਼ਨ ਸਿੰਘ, ਖ਼ਜ਼ਾਨਚੀ ਪਰਮਿੰਦਰ ਸਿੰਘ, ਸਕੱਤਰ ਦਰਸਨ ਸਿੰਘ, ਸਰਪੰਚ ਸਕਿੰਦਰ ਸਿੰਘ ਲਸਾੜਾ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਸ਼ੀਰਾ ਗਿੱਲ ਜੰਡਾਲੀ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ, ਬਾਬਾ ਸਿੰਘ, ਜਸਪਾਲ ਸਿੰਘ, ਸੁਰਾਜ ਖਾਨ, ਜਸਵਿੰਦਰ ਸਿੰਘ, ਅਮਰੀਕ ਸਿੰਘ, ਚਮਕੌਰ ਸਿੰਘ, ਸਿਕੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਕਮੇਟੀ ਦੀਆਂ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਨੂੰ ਮਿਲੇਗੀ ਮਜ਼ਬੂਤੀ-ਦਰਸ਼ਨ ਕੁੰਦਰਾ ਅਗਲੀ ਖ਼ਬਰ ਮਾਨ ਸਰਕਾਰ ਲੋਕਾਂ ਦੀ ਚਹੇਤੀ ਸਰਕਾਰ ਬਣੀ- ਹਾਕਮ ਸਿੰਘ ਰਾਏਕੋਟ
Ad Position 24
No active advertisement