06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਾਬਕਾ ਚੇਅਰਪਰਸਨ ਤੇ ਆੜਤੀ ਦਲਵਿੰਦਰ ਕੌਰ ਮਾਂਗਟ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 10-07-2026
ਦੋਰਾਹਾ, 9 ਜੁਲਾਈ (ਮਨਜੀਤ ਸਿੰਘ ਗਿੱਲ)-ਦੋਰਾਹਾ ਬਲਾਕ ਸੰਮਤੀ ਦੀ ਸਾਬਕਾ ਚੇਅਰਪਰਸਨ ਤੇ ਆੜ੍ਹਤੀ ਦਲਵਿੰਦਰ ਕੌਰ ਮਾਂਗਟ ਪਤਨੀ ਸਵ. ਗੁਰਨਾਮ ਸਿੰਘ (ਬਾਬੂ ਸਿੰਘ ਐਂਡ ਕੰਪਨੀ ਵਾਲੇ) ਅਚਾਨਕ ਸਦੀਵੀ ਵਿਛੋੜੇ ਦੇ ਗਏ ਹਨ। ਉਹ ਕਰੀਬ 71 ਵਰਿ੍ਹਆਂ ਦੇ ਸਨ ਅਤੇ ਆਪਣੇ ਪਿੱਛੇ ਦੋ ਲੜਕੇ ਜਗਦੀਪ ਸਿੰਘ ਜੱਗੀ, ਬਰਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਛੱਡ ਗਏ ਹਨ। ਉਨ੍ਹਾਂ ਕਾਫੀ ਸਮਾਂ ਅਧਿਆਪਕ ਵਜੋਂ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਰਾਜਨੀਤਕ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਚੇਅਰਮੈਨ ਆੜ੍ਹਤੀ ਐਸੋਸੀਏਸ਼ਨ ਰਾਜਵੀਰ ਸਿੰਘ ਰੂਬਲ, ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦੇ ਪ੍ਰਧਾਨ ਰਜਿੰਦਰ ਸਿੰਘ ਗੁਨੀ, ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਲੋਪੋਂ, ਸਾਬਕਾ ਪ੍ਰਧਾਨ ਐਸ ਪੀ. ਵਰਮਾ, ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ, ਭੋਲਾ ਮਾਂਗਟ, ਕੌਂਸਲਰ ਰਜਿੰਦਰ ਸਿੰਘ ਗਹੀਰ, ਜਗਦੀਪ ਸਿੰਘ ਜੱਗੀ, ਬਲਵੀਰ ਸਿੰਘ ਮਾਂਗਟ, ਪੰਕਜ ਗੌਤਮ, ਆੜ੍ਹਤੀ ਰਘਵੀਰ ਸਿੰਘ ਕਦੋਂ, ਸੁਰੇਸ਼ ਰਤਨ, ਪ੍ਰੇਮ ਸਿੰਘ ਮਾਂਗਟ, ਸੁਰਜੀਤ ਸਿੰਘ ਮੁੰਡੀ, ਜਗਵਿੰਦਰ ਸਿੰਘ ਝੱਜ, ਨਰਿੰਦਰ ਸੂਦ, ਨਰਿੰਦਰ ਅੰਗਰੇਸ਼, ਰਵਿੰਦਰਪਾਲ ਸਿੰਘ ਮਾਂਗਟ, ਬਲਵੀਰ ਸਿੰਘ ਬੌਬੀ ਰੁਪਾਲੋਂ, ਸੁਨੀਲ ਕੁਮਾਰ ਮੁਨੀਮ ਸੁਰਿੰਦਰ ਕੁਮਾਰ, ਮੋਹਿੰਦਰ ਕੁਮਾਰ ਤੋਂ ਇਲਾਵਾ ਦੋਰਾਹਾ ਮੰਡੀ ਦੇ ਆੜ੍ਹਤੀ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਦਲਵਿੰਦਰ ਕੌਰ ਮਾਂਗਟ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਰਵਿੰਦਰ ਵਰਮਾ ਵਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਨਾਲ ਹਲਕੇ ਸੰਬੰਧੀ ਕੀਤੀਆਂ ਅਹਿਮ ਵਿਚਾਰਾਂ ਅਗਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੇ ਸਤਨਾਮ ਸਿੰਘ ਬੈਂਸ ਪ੍ਰਧਾਨ ਬਣੇ
Ad Position 24
No active advertisement