09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਵ. ਸਤਵੰਤ ਸਿੰਘ ਗਿੱਲ ਨੂੰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਸਮੇਤ ਵੱਖ—ਵੱਖ ਪ੍ਰਮੁੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 30-07-2026
ਰਾੜਾ ਸਾਹਿਬ, 29 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)–ਪਿੰਡ ਮਕਸੂਦੜਾ ਦੇ ਸਾਬਕਾ ਸਰਪੰਚ ਸਵ. ਬਲਵੀਰ ਸਿੰਘ ਗਿੱਲ ਦੇ ਸਪੁੱਤਰ ਸਤਵੰਤ ਸਿੰਘ ਗਿੱਲ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿੱਤ ਸ਼੍ਰੀ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ (ਚੰਨੋ ਪੱਤੀ ਪਿੰਡ ਮਕਸਦੂੜਾ) ਵਿਖੇ ਕੀਤੀ ਗਈ। ਸਮਾਗਮ ਵਿੱਚ ਭਾਈ ਰਾਜਿੰਦਰ ਸਿੰਘ ਬਿੱਲੂ ਮਕਸੂਦੜਾ ਵਾਲਿਆਂ ਨੇ ਜਥੇ ਸਮੇਤ ਵਿਰਾਗਮਈ ਕੀਰਤਨ ਕੀਤਾ। ਸਮਾਗਮ ਵਿੱਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਤਵੰਤ ਸਿੰਘ ਗਿੱਲ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਡਾ. ਰਣਜੀਤ ਸਿੰਘ ਮਕਸਦੂੜਾ ਅਤੇ ਭਾਈ ਰਾਜਿੰਦਰ ਸਿੰਘ ਬਿੱਲੂ ਨੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੇ ਜੀਵਨ ਅਤੇ ਪਰਿਵਾਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸਮਾਗਮ ਵਿੱਚ ਅੰਤਰਰਾਸ਼ਟਰੀ ਢਾਡੀ ਗੋਬਿੰਦਰ ਸਿੰਘ ਜੈਪੁਰਾ, ਸਰਪੰਚ ਭਾਗ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ ਬਿੱਲੂ, ਜਥੇਦਾਰ ਕੁਲਦੀਪ ਸਿੰਘ ਬੱਬੀ, ਸਾਬਕਾ ਸਰਪੰਚ ਠਾਕੁਰ ਸਿੰਘ, ਮਨਦੀਪ ਸ਼ਰਮਾ, ਯੂਥ ਆਗੂ ਮਹੇਸਇੰਦਰ ਸਿੰਘ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਪ੍ਰਧਾਨ ਬਲਵੀਰ ਸਿੰਘ ਮਹੰਤ ਪ੍ਰੀਤਮ ਦਾਸ, ਸੋਨੂੰ ਬੁਆਣੀ, ਸੁਖਵਿੰਦਰ ਸਿੰਘ, ਸਾਬਕਾ ਪੰਚ ਮੇਹਰ ਚੰਦ, ਸਾਬਕਾ ਪੰਚ ਮਨਜੀਤ ਸਿੰਘ, ਗੱਗੂ ਮਕਸੂਦੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਵੱਖ-ਵੱਖ ਸਿਆਸੀ, ਗੈਰ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਪਿੰਡਾਂ ਦੇ ਸਰਪੰਚ–ਪੰਚ ਸ਼ਾਮਿਲ ਸਨ। ਅੰਤ ਵਿੱਚ ਸਵ. ਸਤਵੰਤ ਸਿੰਘ ਗਿੱਲ ਦੇ ਮਾਤਾ ਜਰਨੈਲ ਕੌਰ ਗਿੱਲ, ਸੁਪਤਨੀ ਕੁਲਵਿੰਦਰ ਕੌਰ ਗਿੱਲ, ਸਪੁੱਤਰੀ ਸਿਮਰਨ ਕੌਰ ਗਿੱਲ– ਮੋਹਿਤ ਬਹਿਲ ਤੇ ਸਪੁੱਤਰ ਜਸਜੀਤ ਸਿੰਘ ਗਿੱਲ , ਭੈਣ ਕੁਲਜੀਤ ਕੌਰ ਗਿੱਲ, ਭੈਣ ਕੁਲਵੰਤ ਕੌਰ ਸਿੱਧੂ- ਸੁੱਖ ਸਿੰਘ ਸਿੱਧੂ ਤੇ ਭਰਾ ਸਾਬਕਾ ਸਰਪੰਚ ਕੁਲਜੀਤ ਸਿੰਘ ਘੁਡਾਣੀ ਕਲਾਂ ਵੱਲੋਂ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਧਮੋਟ ਸਕੂਲ ਦੀ ਟੀਮ ਨੇ ਜ਼ੋਨਲ ਮੁਕਾਬਲਿਆਂ ਦੌਰਾਨ ਫੁੱਟਬਾਲ ’ਚ ਗੱਡੇ ਝੰਡੇ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਐੱਸ. ਸੀ. ਡਿਪਾਰਟਮੈਂਟ ਖੰਨਾ ਦੇ ਸਮੂਹ ਅਹੁਦੇਦਾਰ ਸਫ਼ਾਈ ਕਰਮਚਾਰੀਆਂ ਦੇ ਨਾਲ -ਚੇਅਰਮੈਨ ਬਲਵਿੰਦ...
Ad Position 24