02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਫ਼ਾਈ ਸੇਵਕਾਂ ਦਾ ਰੋਸ ਮਾਰਚ, ਕਈ ਥਾਵਾਂ ’ਤੇ ਬਾਜ਼ਾਰ ਕਰਵਾਏ ਬੰਦ

Ad Position 21
No active advertisement
ਅਜੀਤ ਡੈਸਕ 31-07-2026

ਖੰਨਾ, 30 ਜੁਲਾਈ (ਹਰਜਿੰਦਰ ਸਿੰਘ ਲਾਲ)-ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਖੰਨਾ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਖੰਨਾ ਬੰਦ ਨੂੰ ਸਫਲ ਬਣਾਉਣ ਲਈ ਸਫਾਈ ਸੇਵਕਾਂ ਨੇ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਵੱਖ-ਵੱਖ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਤੋਂ ਸਮਰਥਨ ਦੀ ਅਪੀਲ ਕੀਤੀ। ਇਸ ਦੌਰਾਨ ਕਈ ਬਾਜ਼ਾਰ ਬੰਦ ਰਹੇ।
ਰੋਸ ਮਾਰਚ ਦੌਰਾਨ ਸਫਾਈ ਸੇਵਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਰਨਾਲਾ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ’ਤੇ ਲਾਠੀਚਾਰਜ ਕਰਨਾ ਬੇਹੱਦ ਨਿੰਦਣਯੋਗ ਹੈ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਲਾਠੀਚਾਰਜ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ ਅਤੇ ਪੀੜਤ ਸਫਾਈ ਸੇਵਕਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਇਕ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ 22 ਜੁਲਾਈ 2026 ਨੂੰ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਦੇ ਸ਼ਾਤਮਈ ਧਰਨੇ ਤੇ ਪੰਜਾਬ ਪੁਲਿਸ ਵਲੋਂ ਲਾਠੀਚਾਰਜ ਕਰ ਤਸ਼ੱਦਦ ਕੀਤਾ ਗਿਆ ਬਹੁਤ ਹੀ ਨਿੰਦਨਯੋਗ ਘਟਨਾ ਹੈ। ਜਿਨ੍ਹਾਂ ਪੁਲਿਸ ਕਰਮਚਾਰੀਆਂ ਨੇ ਇਹ ਕੰਮ ਕੀਤਾ ਹੈ ਅਤੇ ਜਿਹਨਾਂ ਅਫ਼ਸਰਾਂ ਦੇ ਕਹਿਣ ’ਤੇ ਕੀਤਾ ਹੈ। ਉਨ੍ਹਾਂ ਇਰਾਦਾ ਕਤਲ ਦੀ ਧਾਰਾ 307 ਅਤੇ ਐਸ. ਸੀ. ਐਕਟ ਦਾ ਪਰਚ ਦਰਜ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ । ਇਸ ਮੌਕੇ ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਕਨਵੀਨਰ ਮਲਕੀਤ ਸਿੰਘ, ਪੈਨਸ਼ਨ ਐਸੋ. ਗੁਰਸੇਵਕ ਸਿੰਘ ਮੋਹੀ, ਅੰਮ੍ਰਿਤ ਸਿੰਘ ਭਾਰਤੀ, ਭੀਮ ਆਰ ਸੀ. (ਆਜਾਦ ਸਮਾਜ ਪਾਰਟੀ), ਬੀ. ਕੇ. ਯੂ. ਏਕਤਾ ਉਗਰਾਹਾਂ ਜਸਵੀਰ ਸਿੰਘ ਅਸਗਰੀਪੁਰ, ਪਾਵਰ ਐਂਡ ਟਰਾਸਕੋ ਠੇਕਾ ਮੁਲਾਜਮ ਯੂਨੀਅਨ ਖੰਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਕੁਲਾਰ, ਪੈਨਸ਼ਨ ਐਸੋ. ਮੁਲਾਜਮ ਯੂਨੀਅਨ ਕਮਲਜੀਤ ਸਿੰਘ, ਜਨਰਲ ਮਜਦੂਰ ਯੂਨੀਅਨ ਤੋਂ ਗੁਰਮੀਤ ਸਿੰਘ, ਗੋਲਡੀ ਸ਼ਰਮਾ ਪ੍ਰਧਾਨ ਰੇਹੜੀ ਫੜੀ ਯੂਨੀਅਨ ਮੀਤ ਪ੍ਰਧਾਨ ਬ੍ਰਾਹਮਣ ਮਹਾ ਸਭਾ, ਸਮਾਜ ਸੇਵਕ ਗੁਰਦਾਸ ਲੱਖੀਾ, ਅਵਤਾਰ ਸਿੰਘ ਤਾਰੀ ਸ਼੍ਰੋਮਣੀ ਅਕਾਲੀ ਦਲ ਆਗੂ, ਨਿਤਿਨ ਕੌਸਲ, ਕਰਨੈਲ ਸਿੰਘ ਇਕੋਲਾਹਾ, ਐਡ. ਹਰਸ਼ ਭੱਲਾ, ਲਲਿਤ ਸ਼ਰਮਾ, ਲਖਵੀਰ ਸਿੰਘ ਭੱਟੀ, ਬਲਜੀਤ ਸਲਾਣਾ ਬੀ. ਐਸ. ਪੀ., ਹਰਜਿੰਦਰ ਸਿੰਘ ਜੇ. ਈ, ਗਗਨਦੀਪ ਕੌਰ ਕਾਲੀਰਾਓ ਮਹਿਲਾ ਵਿੰਗ ਸ੍ਰੋਮਣੀ ਅਕਾਲੀ ਦਲ, ਇੰਦਰਜੀਤ ਸਿੰਘ ਅਕਾਲ ਜਨ. ਸਕੱਤਰ ਪੈਨਸ਼ਨ ਐਸੋ. ਸਰਕਲ ਖੰਨਾ, ਬੀ. ਜੇ. ਪੀ. ਬੁਲਾਰਾ ਇਕਬਾਲ ਸਿੰਘ ਚੰਨੀ, ਹਰਸਿਮਰਨ ਬੀ. ਜੇ. ਪੀ., ਅਨੁਜ ਛਾਹੜੀਆ ਬੀ. ਜੇ. ਪੀ. ਕੌਂਸਲਰ ਰਵਿੰਦਰ ਸਿੰਘ ਬੱਬੂ, ਦਰਸ਼ਨ ਲਾਲ, ਵਿੱਕੀ ਬਾਲੂ, ਕਸ਼ਮੀਰਾ ਸਿੰਘ, ਕਾਕਾ, ਕੁਲਵੰਤ ਸਿੰਘ, ਮਦਨ, ਸਤੀਸ਼, ਰਵੀ, ਰਜਤ, ਪਰਾਗ ਆਦਿ ਹਾਜਰ ਸਨ।

Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕਾਂ ਵਲੋਂ ਦਿੱਤੇ ਸੱਦੇ ’ਤੇ ਪਾਇਲ ਸ਼ਹਿਰ ਰਿਹਾ ਮੁਕੰਮਲ ਬੰਦ ਅਗਲੀ ਖ਼ਬਰ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖ ਕੇ ਕੀਤਾ ਸਮਰਥਨ, ਬੱਸ ਸੇਵਾ ਰਹੀ ਪ੍ਰਭਾਵਿਤ
Ad Position 24
No active advertisement