ਪਾਇਲ, 30 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਫਾਈ ਸੇਵਕਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਪਾਇਲ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ ਹਾਂ। ਇਸ ਸਮੇਂ ਨਗਰ ਕੌਂਸਲ ਪਾਇਲ ਦੇ ਸਫਾਈ ਕਰਮਚਾਰੀਆਂ ਨੇ ਸਵੇਰੇ ਵੇਲੇ ਕੱੁਝ ਖੁੱਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਅਤੇ ਬਾਅਦ ਵਿਚ ਪੰਜਾਬ ਸਰਕਾਰ ਦੀ ਅਰਥੀ ਲੈ ਕੇ ਅੱਧੇ ਸ਼ਹਿਰ ਦਾ ਚੱਕਰ ਲਗਾ ਦੇ ਕੱਦੋਂ ਚੌਂਕ ਪਾਇਲ ਵਿਖੇ ਅਰਥੀ ਫੂਕੀ ਗਈ। ਇਸ ਸਮੇਂ ਨਾਅਰਬਾਜ਼ੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਅਰਥੀ ਫੂਕ ਮੁਜਾਹਰੇ ’ਚ ਸ਼ਾਮਲ ਹੋਏ ਆਗੂ ਸੰਦੀਪ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਕਰਮਚਾਰੀ ਲੰਮ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਕਈ ਵਾਰ ਹੜਤਾਲ ਕਰ ਚੁੱਕੇ ਹਨ। ਪ੍ਰੰਤੂ ਹਰ ਵਾਰ ਸਰਕਾਰ ਟਾਲਾ ਲਾ ਕੇ ਮੰਗੇ ਨੂੰ ਅੱਗੇ ਪਾ ਦਿੰਦੀ ਹੈ। ਉਨਾਂ ਕਿਹਾ ਕਿ ਹੁਣ ਸਰਕਾਰ ਟਾਲ-ਮਟੋਲ ਦੀ ਨੀਤੀ ਛੱਡ ਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੇ। ਕਿਉਂਕਿ ਸਫਾਈ ਸੇਵਕ ਬਹੁਤ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਹਨ ਜਿਸ ਨਾਲ ਅੱਤ ਦੀ ਮਹਿੰਗਾਈ ਵਿਚ ਆਪਣਾ ਗੁਜਾਰਾ ਕਰਨਾ ਮੁਸ਼ਕਲ ਹੈ। ਇਸ ਮੌਕੇ ਪ੍ਰਧਾਨ ਰਾਕੇਸ਼ ਕੁਮਾਰ ਘਾਰੂ, ਰਾਜਾ, ਬਲਵੀਰ ਚੰਦ, ਸੇਮ ਚੰਦ, ਸਤਪਾਲ, ਬਬਲੀ, ਰਾਣੀ, ਰਾਹੁਲ, ਕਮਲਜੀਤ, ਨੀਲ ਕਮਲ, ਮੋਨੋ ਹੰਸ, ਅਮਨ ਕੁਮਾਰ, ਅਰੁਣ ਕੁਮਾਰ, ਰਵੀ ਕੁਮਾਰ, ਜਗਜੀਵਨ ਸਿੰਘ, ਵਿਜੇ ਕੁਮਾਰ, ਗੋਗੀ, ਅਕਾਸ਼ਦੀਪ, ਪੱਪੂ, ਸੁਨੀਤਾ, ਸੀਮਾ, ਪ੍ਰਭਬਲ ਪੁਰੀ, ਕਾਕਾ, ਦੀਆ ਘਾਰੂ, ਬੀਰਬਲ, ਭਗਤ ਰਾਮ (ਸਫਾਈ ਸੇਵਕ) ਤੇ ਜਤਿੰਦਰ ਸਿੰਘ, ਚਮਕੌਰ ਸਿੰਘ, ਸੇਵਾ ਸਿੰਘ, ਜਸਵੀਰ ਕੌਰ, ਮਨਪ੍ਰੀਤ ਸਿੰਘ, ਅ੍ਰਮਿੰਤਪਾਲ ਸਿੰਘ, ਮਨਦੀਪ ਕੁਮਾਰ ਲੱਕੀ, ਨੀਸ਼ੀ ਬਾਲਾ, ਪ੍ਰਭਜੋਤ ਸਿੰਘ, ਪ੍ਰਦੀਪ ਸਿੰਘ, ਕਿਰਨਦੀਪ ਕੌਰ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ (ਨਗਰ ਕੌਂਸਲ ਦੇ ਕੱਚੇ ਮੁਲਾਜ਼ਮ) ਆਦਿ ਹਾਜ਼ਰ ਸਨ।
ਸਫਾਈ ਸੇਵਕਾਂ ਵਲੋਂ ਦਿੱਤੇ ਸੱਦੇ ’ਤੇ ਪਾਇਲ ਸ਼ਹਿਰ ਰਿਹਾ ਮੁਕੰਮਲ ਬੰਦ
ਅਜੀਤ ਡੈਸਕ
31-07-2026