ਪਾਇਲ, 30 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਨਗਰ ਕੌਂਸਲ ਦੇ ਸਫਾਈ ਸੇਵਕਾਂ ਵਲੋਂ ਪਿਛਲੀ 8 ਜੁਲਾਈ ਤੋਂ ਲਗਾਤਾਰ ਆਪਣੀਆਂ ਮੰਗਾਂ ਸਬੰਧੀ ਅਤੇ ਬਰਨਾਲਾ ਵਿਖੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਕਰਵਾਉਣ ਲਈ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਸ ਮਸਲੇ ਤਹਿਤ ਸਫਾਈ ਸੇਵਕ ਕਰਮਚਾਰੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਅੱਜ ਸਫਾਈ ਸੇਵਕ ਕਰਮਚਾਰੀਆਂ ਨੇ ਪਹਿਲਾ ਪਾਇਲ ਦੀ ਕੁੱਝ ਖੁੱਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਤੇ ਬਾਅਦ ਪੰਜਾਬ ਦੀ ਸਰਕਾਰ ਅਰਥੀ ਬਣਾ ਕੇ ਸ਼ਹਿਰ ਦੇ ਕਈ ਵਾਰਡਾਂ ਵਿਚ ਘੁਮਾਇਆ ਗਿਆ। ਸਫਾਈ ਕਾਮਿਆਂ ਨੇ ਬਾਅਦ ਕੱਦੋਂ ਚੌਂਕ ਪਾਇਲ ਵਿਖੇ ਅਰਥੀ ਫੂਕਣ ਉਪਰੰਤ ਬੱਸ ਸਟੈਂਡ ਪਾਇਲ ਵਿਖੇ ਧਰਨਾ ਲਗਾਇਆ ਗਿਆ। ਇਸ ਸਮੇਂ ਉਨ੍ਹਾਂ ਦੇ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਾਰਾਏ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਸਮੇਂ ਇੰਜੀ: ਬੋਪਾਰਾਏ ਨੇ ਕਿਹਾ ਕਿ ਸਫਾਈ ਕਰਮਚਾਰੀ ਸਾਰਾ ਸਾਲ ਮੀਂਹ, ਹਨੇਰੀ ਅਤੇ ਅੋਖੇ ਹਾਲਾਤਾਂ ਵਿਚ ਆਪਣੀ ਸਖਤ ਮਿਹਨਤ ਨਾਲ ਸ਼ਹਿਰ ਦੀ ਸਫਾਈ ਕਰਦੇ ਹਨ ਅਤੇ ਆਪਣਾ ਪਰਿਵਾਰ ਪਾਲਦੇ ਹਨ। ਹੁਣ ਜਦੋਂ ਇਨ੍ਹਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸਫਾਈ ਕਾਮਿਆਂ ਤੇ ਬਰਨਾਲੇ ਵਿਖੇ ਬੁਰੀ ਤਰ੍ਹਾਂ ਨਾਲ ਲਾਠੀਚਾਰਜ ਕੀਤਾ ਗਿਆ ਜੋ ਕਿ ਅੱਤ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾ ਮੰੰਨ ਕੇ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਬੇਅੰਤ ਸਿੰਘ ਪੰਧੇਰੇ ਖੇੜੀ, ਮਨਪ੍ਰੀਤ ਸਿੰਘ ਬਿੱਲਾ, ਨਤਿਨ ਬਾਵਾ, ਵਿਜੇ ਕੁਮਾਰ ਨੇਤਾ, ਬਿਕਰਮ ਸਿੰਘ, ਪ੍ਰਦੀਪ ਸਿੰਘ, ਸਫਾਈ ਸੇਵਕ ਕਰਮਚਾਰੀ ਯੂਨੀਅਨ ਨਗਰ ਕੌਸਲ ਪਾਇਲ ਦੇ ਪ੍ਰਧਾਨ ਰਾਕੇਸ਼ ਕੁਮਾਰ ਘਾਰੂ ਤੇ ਵੱਡੀ ਗਿਣਤੀ ’ਚ ਸਫਾਈ ਕਰਮਚਾਰੀ ਹਾਜ਼ਰ ਸਨ।
ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨਗਰ ਕੌਸਲ ਪਾਇਲ ਦੇ ਸਫ਼ਾਈ ਕਰਮਚਾਰੀਆਂ ਦੇ ਧਰਨੇ ਹੋਏ ਸ਼ਾਮਿਲ
ਅਜੀਤ ਡੈਸਕ
31-07-2026