ਖੰਨਾ, 30 ਜੁਲਾਈ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਐਂਗਲੋ ਸੰਸਕ੍ਰਿਤ ਹਾਈ ਸਕੂਲ, ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਨਵ ਨਿਯੁਕਤ ਪ੍ਰਧਾਨ ਰਾਜੇਸ਼ ਡਾਲੀ, ਉਪ ਪ੍ਰਧਾਨ ਨਵੀਨ ਥੰਮਨ, ਜਰਨਲ ਸਕੱਤਰ ਸੰਜੀਵ ਧਮੀਜਾ, ਸੰਯੁਕਤ ਜਰਨਲ ਸਕੱਤਰ ਜਤਿੰਦਰ ਦੇਵਗਨ, ਰਮਰੀਸ਼ ਵਿਜ (ਸਕੱਤਰ, ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼), ਅਜੈ ਸੂਦ (ਸਕੱਤਰ, ਏ. ਐਸ. ਕਾਲਜ), ਸੁਬੋਧ ਮਿੱਤਲ (ਸਕੱਤਰ, ਏ. ਐਸ. ਕਾਲਜ ਆਫ਼ ਐਜੂਕੇਸ਼ਨ) ਮੋਹਿਤ ਗੋਇਲ (ਮੈਨੇਜਰ, ਏ.ਐਸ. ਸੀਨੀਅਰ ਸੈਕੰਡਰੀ ਸਕੂਲ) ਅਤੇ ਸ਼ਿਵਮ ਬੇਦੀ (ਸਕੱਤਰ, ਮਦਨ ਗੋਪਾਲ ਚੋਪੜਾ ਏ. ਐਸ. ਸੀਨੀਅਰ ਸੈਕੰਡਰੀ ਸਕੂਲ) ਦੇ ਸੰਸਥਾ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਸਾਰੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਟਰੱਸਟ ਦੇ ਪ੍ਰਧਾਨ ਰਾਜੇਸ਼ ਡਾਲੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਅਤੇ ਸੰਸਥਾ ਨੂੰ ਸਿੱਖਿਆ ਦੇ ਖੇਤਰ ਵਿਚ ਨਵੀਆਂ ਉਚਾਈਆਂ ਤੱਕ ਪਹੁੰਚਾਉਣਾ ਹੈ। ਜਰਨਲ ਸਕੱਤਰ ਸੰਜੀਵ ਧਮੀਜਾ ਨੇ ਕਿਹਾ ਕਿ ਸੰਸਥਾ ਦੀ ਨਿਰੰਤਰ ਤਰੱਕੀ, ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਨਵੀਆਂ ਯੋਜਨਾਵਾਂ ਅਤੇ ਨਵੀਨਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ। ਕਾਲਜ ਸਕੱਤਰ ਰਮਰੀਸ਼ ਵਿਜ ਨੇ ਕਿਹਾ ਕਿ ਸੰਸਥਾ ਦੇ ਸਮੁੱਚੇ ਵਿਕਾਸ, ਅਕਾਦਮਿਕ ਉੱਤਮਤਾ ਅਤੇ ਵਿਦਿਆਰਥੀਆਂ ਦੇ ਵਿਅਕਤੀਤਵ ਨਿਰਮਾਣ ਲਈ ਪੂਰੀ ਨਿਸ਼ਠਾ ਨਾਲ ਕੰਮ ਕੀਤਾ ਜਾਵੇਗਾ। ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਨਵ ਨਿਯੁਕਤ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਕੁਸ਼ਲ ਅਗਵਾਈ ਅਤੇ ਮਾਰਗਦਰਸ਼ਨ ਹੇਠ ਸੰਸਥਾ ਨਿਰੰਤਰ ਤਰੱਕੀ ਦੇ ਨਵੇਂ ਮਾਪਦੰਡ ਸਥਾਪਤ ਕਰੇਗੀ। ਇਸ ਮੌਕੇ ਕਾਲਜ ਸਟਾਫ਼ ਵਲੋਂ ਪ੍ਰੋਫੈਸਰ ਹਰਨੀਤ, ਡਾ. ਪਵਨਜੋਤ ਕੌਰ, ਪ੍ਰੋਫੈਸਰ ਅਰਜੁਨ ਧਾਮੀ, ਡਾ. ਹਰਸਿਮਰਨ ਕੌਰ ਬਾਠ, ਪ੍ਰੋਫੈਸਰ ਕੋਮਲ ਜੋਸ਼ੀ, ਪ੍ਰੋਫੈਸਰ ਜਸ਼ਨਪ੍ਰੀਤ ਕੌਰ, ਪ੍ਰੋਫੈਸਰ ਸ਼ੀਨਮ ਗਰਗ, ਗੁਰਦੀਪ ਸਿੰਘ ਅਤੇ ਕੁਲਵੀਰ ਸਿੰਘ ਆਦਿ ਹਾਜਰ ਸਨ।