03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਦਿੱਲੀ ਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਲਈ ਹਮਦਰਦੀ ਦਿਖਾਉਣਾ ਸ਼ਲਾਘਾਯੋਗ ਕੰਮ

Ad Position 21
No active advertisement
ਅਜੀਤ ਡੈਸਕ 31-07-2026
ਪਾਇਲ, 30 ਜੁਲਾਈ (ਨਿਜ਼ਾਮਪੁਰ-ਰਜਿੰਦਰ ਸਿੰਘ)-ਦਿੱਲੀ ਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੇ ਲਈ ਹਮਦਰਦੀ ਦਿਖਾਉਣਾ ਸ਼ਲਾਘਾਯੋਗ ਕੰਮ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜੱਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਐਸ. ਜੀ. ਪੀ. ਸੀ ਨੇ ਆਖਿਆ ਕਿ ਪੇਪਰ ਲੀਕ ਹੋਣ ਕਾਰਨ ਦੇਸ਼ ਦੇ ਵਿਦਿਆਰਥੀਆਂ ਵਲੋਂ ਦਿੱਲੀ ਜੰਤਰ ਮੰਤਰ ਵਿਖੇ ਧਰਨਾ ਵਿਖਾਵਾ ਦੌਰਾਨ ਅੰਨੇ੍ਹਵਾਹ ਲਾਠੀਚਾਰਜ, ਅਥਰੂ ਗੈਸ ਦੇ ਗੋਲੇ ਦਾਗ ਕੇ ਬੇਹੱਦ ਵਿਦਿਆਰਥੀਆਂ ਨੂੰ ਜਖਮੀ ਕੀਤਾ, ਲੱਤਾਂ ਬਾਹਾਂ ਟੁੱਟੀਆਂ, ਸਿਰ ਪਾਟੇ, ਜਿਹੜਾ ਲੋਕਤੰਤਰ ਦੇ ਖਿਲਾਫ ਹੈ। ਆਪਣੇ ਹੱਕਾਂ ਦੀ ਰਾਖੀ ਦੇ ਲਈ ਕੋਈ ਵੀ ਰੋਸ ਧਰਨਾ ਕਰਨ ਦਾ ਉਹਦਾ ਨੈਤਿਕ ਹੱਕ ਹੈ ਇਹ ਵੀ ਜਿੰਨੀ ਸਖਤ ਨਿੰਦਿਆ ਕੀਤੀ ਜਾਵੇ ਉਹਨੂੰ ਥੋੜੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ ਵਿਦਿਆਰਥੀ ਜੋ ਰਾਜ ਸਭਾ ਵਿਚ ਵਿਦਿਆਰਥੀਆਂ ਦੇ ਤਸ਼ਦੱਦ ਕਰਨ ਸੰਬੰਧੀ ਦਿੱਤੇ ਬਿਆਨ ਤੇ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਮੁਖੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦੀ ਫਸੀਲ ਗੋਲੀਆਂ ਮਾਰੀਆਂ, ਹਜ਼ਾਰਾਂ ਦੀ ਗਿਣਤੀ ਦੇ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਮੌਤ ਦੇ ਘਾਟ ਉਤਾਰਿਆ ਮਾਰਿਆ ਗਿਆ। ਉਸ ਦੇ ਲਈ ਅੱਜ ਤੱਕ ਗਾਂਧੀ ਪਰਿਵਾਰ ਅਤੇ ਕਾਂਗਰਸ ਦੀ ਕਿਸੇ ਵੀ ਨੇਤਾ ਨੇ ਨਾ ਹੀ ਪੂਰਨ ਤੌਰ ’ਤੇ ਮੁਆਫੀ ਮੰਗੀ ਹੈ ਅਤੇ ਨਾ ਹੀ ਇਹਨਾਂ ਨੇ ਉਸ ਗਲਤੀ ਦਾ ਅਹਿਸਾਸ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ੈਕਟਰੀ ’ਚ ਕੰਮ ਕਰਨ ਵਾਲਾ ਮਜ਼ਦੂਰ ਭੇਦਭਰੇ ਢੰਗ ’ਚ ਲਾਪਤਾ ਅਗਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਪ੍ਰਧਾਨ ਰਾਜੇਸ਼ ਡਾਲੀ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ
Ad Position 24
No active advertisement