ਸਮਰਾਲਾ ਵਿਖੇ ਵੱਖ-ਵੱਖ ਪਾਰਟੀਆਂ ਦੇ ਡੇਢ ਦਰਜਨ ਵਿਅਕਤੀ ਨਿਸ਼ੂ ਚਹਿਲਾਂ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਿਲ
ਸਮਰਾਲਾ, 14 ਸਤੰਬਰ (ਗੋਪਾਲ ਸੋਫਤ)-ਨਗਰ ਕੌਂਸਲ ਚੋਣਾਂ ਵਿੱਚ ਉਤਸ਼ਾਹਜਨਕ ਹੁੰਘਰੇ ਸਦਕਾ ਹੁਣ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਵਿਚ ਕਮਰ ਕਸੇ ਕਸ ਲਏ ਹਨ। ਇਸੇ ਕੜੀ ਵਜੋਂ ਅੱਜ ਸਮਰਾਲਾ ਸ਼ਹਿਰ ਦੇ ਦੋ ਵਾਰਡਾਂ ਵਿਚ ਲਗਭਗ ਦੋ ਦਰਜਨ ਵਿਅਕਤੀ ਆਪਣੇ ਪਰਿਵਾਰਾਂ ਦੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ।
ਸਮਰਾਲਾ, 14 ਸਤੰਬਰ (ਗੋਪਾਲ ਸੋਫਤ)-ਨਗਰ ਕੌਂਸਲ ਚੋਣਾਂ ਵਿੱਚ ਉਤਸ਼ਾਹਜਨਕ ਹੁੰਘਰੇ ਸਦਕਾ ਹੁਣ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਵਿਚ ਕਮਰ ਕਸੇ ਕਸ ਲਏ ਹਨ। ਇਸੇ ਕੜੀ ਵਜੋਂ ਅੱਜ ਸਮਰਾਲਾ ਸ਼ਹਿਰ ਦੇ ਦੋ ਵਾਰਡਾਂ ਵਿਚ ਲਗਭਗ ਦੋ ਦਰਜਨ ਵਿਅਕਤੀ ਆਪਣੇ ਪਰਿਵਾਰਾਂ ਦੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਤੇ ਵਿਚਾਰ ਪ੍ਰਗਟ ਕਰਦਿਆਂ ਪਾਰਟੀ ਦੇ ਅਸਥਾਨ ਇੱਕ ਨੌਜਵਾਨ ਆਗੂ ਨਿਸ਼ੂ ਚਹਿਲਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਓ ਦੇ ਲਾਰੇ ਵਿਚ ਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਣਾਈ ਗਈ ਸਰਕਾਰ ਤੋਂ ਲੋਕਾਂ ਦੀਆਂ ਆਸਾਂ ਪੂਰੀਆਂ ਕਾਰਨ ਨਹੀਂ ਹੋਈਆਂ ਇਸ ਲਈ ਹੁਣ ਪੰਜਾਬ ਦੇ ਮੌਜੂਦਾ ਅਮਨ ਤੇ ਕਾਨੂੰਨ ਅਤੇ ਦੇਸ਼ ਭਰ ਵਿੱਚੋਂ ਹੇਠਲੇ ਪਾਏਦਾਨ ਤੇ ਪੁਹੰਚੀ ਆਰਥਿਕਤਾਂ ਕਾਰਨ ਹਰ ਵਰਗ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਅਗੜੀ ਸਰਕਾਰ ਬਣਾਉਣ ਲਈ ਤਤਪਰ ਹੈ ਤਾਂ ਜੋ ਪੰਜਾਬ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਦੇਸ਼ ਦਾ ਗੌਰਵਸ਼ਾਲੀ ਸੂਬਾ ਬਣਾਇਆ ਜਾ ਸਕੇ । ਅੱਜ ਵੱਖ ਵੱਖ ਪਾਰਟੀਆਂ ਦਾ ਸਾਥ ਛੱਡ ਕੇ ਬੀਜੇਪੀ ਵਿਚ ਪਰਿਵਾਰ ਸਮੇਤ ਸ਼ਾਮਲ ਹੋਣ ਵਾਲਿਆਂ ਵਿਚ ਮਨਦੀਪ ਕੁਮਾਰ, ਜਗਪਾਲ ਸਿਘ, ਅੰਮ੍ਰਿਤ ਪਾਲ, ਹਰਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਿੰਗਲ ਕੌਸ਼ਲ, ਵਿਨੋਦ ਕੁਮਾਰ, ਤੇਜਪਾਲ ਸ਼ਰਮਾ, ਵਿਪਨ ਸ਼ਰਮਾ, ਗੌਤਮ ਰਿਸ਼ੀ, ਗੁਰਮੁੱਖ ਸਿੰਘ, ਬਲਬੀਰ ਸਿੰਘ ਅਤੇ ਗਗਨਦੀਪ ਆਦਿ ਸ਼ਾਮਲ ਹਨ। ਇਹਨਾਂ ਵਿਅਕਤੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਉਪਰੰਤ ਉਨਾਂ ਦਾ ਸਨਮਾਨ ਕਰਨ ਵਾਲਿਆਂ ਵਿੱਚ ਨਿਸ਼ੂ ਚਹਿਲਾਂ ਬੀਜੇਪੀ ਆਗੂ ਹਲਕਾ ਸਮਰਾਲਾ, ਬਲਰਾਮ ਸ਼ਰਮਾ ਜ਼ਿਲ੍ਹਾ ਜਨਰਲ ਸੈਕਟਰੀ, ਅਜੀਤ ਗੁਪਤਾ ਜ਼ਿਲ੍ਹਾ ਵਾਈਸ ਪ੍ਰਧਾਨ, ਸੰਦੀਪ ਭਾਰਤੀ ਸਰਕਲ ਪ੍ਰਧਾਨ ਸਮਰਾਲਾ, ਅੰਬਰੇਸ਼ ਵਰਮਾ ਜਨਰਲ ਸੈਕਟਰੀ ਸਰਕਲ ਸਮਰਾਲਾ ਅਤੇ ਦੀਪਕ ਕਸ਼ਯਪ ਕੌਂਸਲਰ ਸਮੇਤ ਪਾਰਟੀ ਵਰਕਰ ਅਤੇ ਅਹੁਦੇਦਾਰ ਆਦਿ ਵੀ ਹਾਜਰ ਸਨ।