14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਆਪਣੀ ਜੀਭ ਦੇ ਸਵਾਦ ਲਈ ਬੇਜ਼ੁਬਾਨਾਂ ਦਾ ਕਤਲ ਨਹੀਂ ਕਰਨਾ ਚਾਹੀਦਾ-ਪ੍ਰਧਾਨ ਜੈਨ

ਮਾਛੀਵਾੜਾ ਸਾਹਿਬ, 14 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਜੈਨ ਸਥਾਨਕ ਮਾਛੀਵਾੜਾ ਵਿਖੇ ਐੱਸ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਮਾਛੀਵਾੜਾ ਸਾਹਿਬ, 14 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਜੈਨ ਸਥਾਨਕ ਮਾਛੀਵਾੜਾ ਵਿਖੇ ਐੱਸ. ਐੱਸ. ਜੈਨ ਸਭਾ ਮਾਛੀਵਾੜਾ ਵਲੋਂ ਮਹਾਪਰਵ ਸੰਬਤਸਰੀ 15 ਸਤਬੰਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸਭਾ ਦੇ ਪ੍ਰਧਾਨ ਧਰਮਪਾਲ ਜੈਨ ਨੇ ਲੋਕਾਂ ਨੂੰ ਮਹਾਪਰਵ ਸੰਬਤਸਰੀ ਵਾਲੇ ਦਿਨ ਮਾਸਾਹਾਰੀ ਭੋਜਨ ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜੀਭ ਦੇ ਸਵਾਦ ਲਈ ਬੇਜ਼ੁਬਾਨਾਂ ਦਾ ਕਤਲ ਨਹੀਂ ਕਰਨਾ ਚਾਹੀਦਾ। ਜੈਨ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਾਤ-ਪਾਤ ਤੋਂ ਉਪਰ ਉੱਠ ਕੇ ਜੈਨ ਧਰਮ ਨੂੰ ਅਪਨਾਉਣ ਅਤੇ ਭਗਵਾਨ ਮਹਾਂਵੀਰ ਸਵਾਮੀ ਦੇ ਸੰਦੇਸ਼ ‘ਜੀਓ ਔਰ ਜੀਨੇ ਦੋ’ ਤੇ ਚੱਲਦਿਆਂ ਮਾਸਾਹਾਰੀ ਭੋਜਨ ਦਾ ਤਿਆਗ ਕਰਨ ਦਾ ਸੰਕਲਪ ਲੈਣ। ਉਨ੍ਹਾਂ ਇਲਾਕੇ ਦੇ ਮਾਸ ਵਿਕ੍ਰੇਤਾਵਾਂ ਨੂੰ ਵੀ ਇਸ ਦਿਨ ਦੁਕਾਨਾਂ ਬੰਦ ਰੱਖਣ ਲਈ ਕਿਹਾ। ਜੈਨ ਨੇ ਕਿਹਾ ਕਿ ਸੰਬਤਸਰੀ ਵਾਲੇ ਦਿਨ ਸ਼ਰਧਾਲੂਆਂ ਵਲੋਂ 15 ਸਤੰਬਰ ਨੂੰ ਸਵੇਰੇ 8.15 ਤੋਂ 9.15 ਵਜੇ ਤੱਕ ਨਵਕਾਰ ਮਹਾਂਮੰਤਰ ਦਾ ਜਾਪ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਚੌਥਾ ਮੰਗ-ਪੱਤਰ ਰੰਗ ਲਿਆਇਆ, ਦੋਰਾਹਾ ਨਗਰ ਕੌਂਸਲ ਵਲੋਂ ਖਸਤਾ ਸੜਕ ਦਾ ਕੰਮ ਸ਼ੁਰੂ ਅਗਲੀ ਖ਼ਬਰ ਸਮਰਾਲਾ ਵਿਖੇ ਵੱਖ-ਵੱਖ ਪਾਰਟੀਆਂ ਦੇ ਡੇਢ ਦਰਜਨ ਵਿਅਕਤੀ ਨਿਸ਼ੂ ਚਹਿਲਾਂ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਿਲ
Ad Position 24