‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਮਨਜੋਤ ਸਿੰਘ ਡੇਹਲੋਂ ਹਲਕਾ ਗਿੱਲ ਲਈ ਯੂਥ ਵਿੰਗ ਪ੍ਰਧਾਨ ਬਣੇ
ਡੇਹਲੋਂ, 23 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਹਲਕਾ ਗਿੱਲ ਅੰਦਰ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੇ ਮਕਸਦ ਨਾਲ ਮਨਜੋਤ ਸਿੰਘ ਡੇਹਲੋਂ ਨੂੰ ਵਿਧਾਨ ਸਭਾ ਹਲਕਾ ਗਿੱਲ ਲਈ ਯੂਥ ਵਿੰਗ ਦਾ ਪ੍ਰਧਾਨ ਬਣਾਏ ਜਾਣ ‘ਤੇ ਨੌਜਵਾਨਾਂ ਅੰਦਰ ਖ਼ੁਸ਼ੀ ਦੀ ਲਹਿਰ ਹੈ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਸਮੇਤ ਸੀਨੀਅਰ ਲੀਡਰਸ਼ਿਪ ਦੀ ਸਲਾਹ ਨਾਲ ਹਲਕਾ ਗਿੱਲ ਅੰਦਰ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਪਾਰਟੀ ਨਾਲ ਜੋੜਨ ਲਈ ਮਿਹਨਤੀ ਨੌਜਵਾਨ ਮਨਜੋਤ ਸਿੰਘ ਡੇਹਲੋਂ ਦੀ ਹਲਕਾ ਗਿੱਲ ਦੇ ਯੂਥ ਵਿੰਗ ਪ੍ਰਧਾਨ ਵਜੋਂ ਚੋਣ ਕੀਤੀ ਗਈ ਹੈ।
ਡੇਹਲੋਂ, 23 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਹਲਕਾ ਗਿੱਲ ਅੰਦਰ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੇ ਮਕਸਦ ਨਾਲ ਮਨਜੋਤ ਸਿੰਘ ਡੇਹਲੋਂ ਨੂੰ ਵਿਧਾਨ ਸਭਾ ਹਲਕਾ ਗਿੱਲ ਲਈ ਯੂਥ ਵਿੰਗ ਦਾ ਪ੍ਰਧਾਨ ਬਣਾਏ ਜਾਣ ‘ਤੇ ਨੌਜਵਾਨਾਂ ਅੰਦਰ ਖ਼ੁਸ਼ੀ ਦੀ ਲਹਿਰ ਹੈ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਸਮੇਤ ਸੀਨੀਅਰ ਲੀਡਰਸ਼ਿਪ ਦੀ ਸਲਾਹ ਨਾਲ ਹਲਕਾ ਗਿੱਲ ਅੰਦਰ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਪਾਰਟੀ ਨਾਲ ਜੋੜਨ ਲਈ ਮਿਹਨਤੀ ਨੌਜਵਾਨ ਮਨਜੋਤ ਸਿੰਘ ਡੇਹਲੋਂ ਦੀ ਹਲਕਾ ਗਿੱਲ ਦੇ ਯੂਥ ਵਿੰਗ ਪ੍ਰਧਾਨ ਵਜੋਂ ਚੋਣ ਕੀਤੀ ਗਈ ਹੈ। ਹਲਕਾ ਗਿੱਲ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਮਨਜੋਤ ਸਿੰਘ ਡੇਹਲੋਂ ਨੇ ਪਾਰਟੀ ਦੇ ਸੀਨੀਅਰ ਆਗੂ ਬਾਪੂ ਤਰਸੇਮ ਸਿੰਘ, ਮਾਲਵਾ ਜ਼ੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਹਲਕਾ ਗਿੱਲ ਇੰਚਾਰਜ ਤੇ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਸੂਬਾ ਯੂਥ ਵਿੰਗ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਬੂਥ ਪੱਧਰ ਤੱਕ ਕਾਇਮ ਕਰਨ ਲਈ ਦਿਨ ਰਾਤ ਇਕ ਕਰੇਗਾ ਅਤੇ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕੀਤਾ ਜਾਵੇਗਾ। ਮਨਜੋਤ ਸਿੰਘ ਡੇਹਲੋਂ ਦੀ ਨਿਯੁਕਤੀ ‘ਤੇ ਸੀਨੀਅਰ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ ਡੇਹਲੋਂ, ਸਰਕਲ ਪ੍ਰਧਾਨ ਪਰਮਜੀਤ ਸਿੰਘ ਨੀਟੂ ਸਰੀਂਹ, ਸਰਕਲ ਪ੍ਰਧਾਨ ਹਰਪਾਲ ਸਿੰਘ ਪਾਲੀ ਸਾਇਆਂ, ਸਾਬਕਾ ਸਰਪੰਚ ਦੁਪਿੰਦਰ ਸਿੰਘ ਡਿੰਪੀ ਜਰਖੜ, ਇੰਜੀਨੀਅਰ ਪ੍ਰਦੀਪ ਸਿੰਘ ਰੁੜਕਾ, ਮਾਨ ਸਿੰਘ ਫੁੱਲਾਂਵਾਲ, ਜ਼ਿਲ੍ਹਾ ਮੀਤ ਪ੍ਰਧਾਨ ਨੰਬਰਦਾਰ ਹਰਜੀਤ ਸਿੰਘ ਹੀਤੀ ਕਿਲ੍ਹਾ ਰਾਏਪੁਰ, ਹਰਜੋਤ ਸਿੰਘ ਯੂਥ ਸਕੱਤਰ, ਆਈ. ਟੀ. ਵਿੰਗ ਪ੍ਰਧਾਨ ਵੀਰਪਾਲ ਸਿੰਘ ਕਿਲ੍ਹਾ ਰਾਏਪੁਰ, ਜੁਗਰਾਜ ਸਿੰਘ ਗਿੱਲ ਕਾਲਖ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਹੈਪੀ ਕਾਲਖ, ਗੁਰਜੀਤ ਸਿੰਘ ਮੁਕੰਦਪੁਰ, ਚਤਰਪਾਲ ਸਿੰਘ ਰੁੜਕਾ, ਜਸਵੀਰ ਸਿੰਘ ਜੱਸੀ ਨੰਗਲ, ਆਤਮਾ ਸਿੰਘ ਪੋਹੀੜ, ਸਰਕਲ ਯੂਥ ਵਿੰਗ ਪ੍ਰਧਾਨ ਈਸ਼ਵਰਪਾਲ ਸਿੰਘ ਗੁਰਮ, ਸੁਖਦੇਵ ਸਿੰਘ ਸੁੱਖਾ ਪੋਹੀੜ, ਮਨਪ੍ਰੀਤ ਸਿੰਘ ਕਾਲੀ ਪੋਹੀੜ, ਸੁਰਿੰਦਰ ਸਿੰਘ ਗੋਪਾਲਪੁਰ, ਕਮਲਜੀਤ ਸਿੰਘ ਥਰੀਕੇ, ਹਰਪ੍ਰੀਤ ਸਿੰਘ ਹੈਪੀ ਠੱਕਰਵਾਲ ਸਾਬਕਾ ਸਰਪੰਚ, ਸਰਕਲ ਪ੍ਰਧਾਨ ਤਲਵਿੰਦਰ ਸਿੰਘ ਆਲਮਗੀਰ, ਸੁਖਦੀਪ ਸਿੰਘ ਸਾਬਕਾ ਸਰਪੰਚ ਦਾਦ, ਰਵਿੰਦਰਦੀਪ ਸਿੰਘ ਫੁੱਲਾਂਵਾਲ, ਹਰਵਿੰਦਰ ਸਿੰਘ ਗੋਲਡੀ ਝਾਂਡੇ, ਦਵਿੰਦਰ ਸਿੰਘ ਰੰਗੀਆਂ, ਜਸਵੀਰ ਸਿੰਘ ਜੱਸਾ ਰੰਗੀਆਂ, ਕੁਲਦੀਪ ਸਿੰਘ ਜਵੰਦਾ ਸਾਇਆਂ, ਜਸਵੰਤ ਸਿੰਘ ਕੈਂਡ, ਜਸਪਾਲ ਸਿੰਘ ਕੈਂਡ, ਬਲਵੰਤ ਸਿੰਘ ਸਾਇਆਂ, ਸਮੇਤ ਵਲੋਂ ਮਨਜੋਤ ਸਿੰਘ ਗਿੱਲ ਨੂੰ ਯੂਥ ਵਿੰਗ ਦਾ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਮੂਹ ਆਗੂਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਗਿੱਲ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਕ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਨੌਜਵਾਨ ਆਗੂ ਮਨਜੋਤ ਸਿੰਘ ਗਿੱਲ ਦੀ ਨਿਯੁਕਤੀ ਅਹਿਮ ਰੋਲ ਅਦਾ ਕਰੇਗੀ ।