ਪੰਜਾਬ ਸਕੂਲ ਖੇਡਾਂ ਵਿਚ ਖੰਨਾ ਦੀਆਂ ਜਿਮਨਾਸਟਿਕ ਟੀਮਾਂ ਦੀ ਜਿੱਤ
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-70ਵੀਂ ਪੰਜਾਬ ਸਕੂਲ ਜਿਮਨਾਸਟਿਕ ਚੈਂਪੀਅਨਸ਼ਿਪ ਸਾਲ 2026 6 ਅਕਤੂਬਰ ਤੋਂ 8 ਅਕਤੂਬਰ ਨੂੰ ਜਿਮਨਾਸਟਿਕ ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਸੰਪੰਨ ਹੋਈਆਂ। ਪੰਜਾਬ ਭਰ ਦੇ ਵੱਖ ਵੱਖ ਜਿਲਿ੍ਹਆਂ ਨੇ ਇਸ ਪ੍ਰਤੀਯੋਗਿਤਾ ਵਿਚ ਭਾਗ ਲਿਆ।
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-70ਵੀਂ ਪੰਜਾਬ ਸਕੂਲ ਜਿਮਨਾਸਟਿਕ ਚੈਂਪੀਅਨਸ਼ਿਪ ਸਾਲ 2026 6 ਅਕਤੂਬਰ ਤੋਂ 8 ਅਕਤੂਬਰ ਨੂੰ ਜਿਮਨਾਸਟਿਕ ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਸੰਪੰਨ ਹੋਈਆਂ। ਪੰਜਾਬ ਭਰ ਦੇ ਵੱਖ ਵੱਖ ਜਿਲਿ੍ਹਆਂ ਨੇ ਇਸ ਪ੍ਰਤੀਯੋਗਿਤਾ ਵਿਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਜਿਲ੍ਹਾ ਲੁਧਿਆਣਾ ਵਲੋਂ ਖੰਨਾ ਦੀਆਂ ਜਿਮਨਾਸਟਿਕ ਖਿਡਾਰਨਾਂ ਨੇ ਭਾਗ ਲਿਆ ਅਤੇ ਇਨ੍ਹਾਂ ਖੇਡਾਂ ਵਿਚ 14 ਸਾਲ ਵਰਗ ਵਿਚ ਲੜਕੀਆਂ ਦੀ ਆਰਟੀਸਟਿਕ ਜਿਮਨਾਸਟਿਕ ਟੀਮ ਨੇ ਤੀਸਰਾ ਸਥਾਨ, 19 ਸਾਲ ਵਰਗ ਵਿਚ ਲੜਕੀਆਂ ਦੀ ਆਰਟੀਸਟਿਕ ਜਿਮਨਾਸਟਿਕ ਟੀਮ ਨੇ ਦੂਜਾ ਸਥਾਨ, ਰਾਜਨਪ੍ਰੀਤ ਕੌਰ ਨੇ ਬਾਲਾਨੋਇੰਗ ਬਿੰਮ ਵਿਚ ਤੀਸਰਾ ਸਥਾਨ ਅਤੇ ਆਲ ਅਰਾਊਡ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। 17 ਸਾਲ ਉਮਰ ਵਰਗ ਵਿਚ ਲੜਕੀਆਂ ਨੇ ਰਿਧਮਿਕ ਜਿਮਨਾਸਟਿਕ ਟੀਮ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਜਿਸ ਦਾ ਸਿਹਰਾ ਸੈਲਿਜਾ ਕੌਸ਼ਿਲ ਜਿਮਨਾਸਟਿਕ ਕੋਚ ਦੀ ਮਿਹਨਤ ਨੂੰ ਜਾਂਦਾ ਹੈ।