ਪੰਜਾਬ ਨੈਸ਼ਨਲ ਬੈਂਕ ਰਿਟਾਅਰੀ ਐਸੋਸੀਏਸ਼ਨ ਦੀ ਮੀਟਿੰਗ
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਨੈਸ਼ਨਲ ਬੈਂਕ ਰਿਟਾਅਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ। ਜਿਸ ਵਿਚ ਸੇਵਾ ਮੁਕਤ ਬੈਂਕ ਕਰਮਚਾਰੀਆਂ ਦੀ ਪੈਨਸ਼ਨ ਸਕੀਮ ਵਿਚ ਵਾਧਾ ਨਾ ਕਰਨ ਲਈ ਵਿੱਤ ਮੰਤਰੀ ਦੀ ਅਲੋਚਨਾ ਕੀਤੀ ਗਈ।
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਨੈਸ਼ਨਲ ਬੈਂਕ ਰਿਟਾਅਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ। ਜਿਸ ਵਿਚ ਸੇਵਾ ਮੁਕਤ ਬੈਂਕ ਕਰਮਚਾਰੀਆਂ ਦੀ ਪੈਨਸ਼ਨ ਸਕੀਮ ਵਿਚ ਵਾਧਾ ਨਾ ਕਰਨ ਲਈ ਵਿੱਤ ਮੰਤਰੀ ਦੀ ਅਲੋਚਨਾ ਕੀਤੀ ਗਈ। ਇੱਥੇ ਇਹ ਵਰਣਨਯੋਗ ਹੈ ਕਿ ਬੈਂਕਾਂ ਵਿਚ ਪੈਨਸ਼ਨ ਸਕੀਮ 1995 ਵਿਚ ਸ਼ੁਰੂ ਕੀਤੀ ਗਈ ਸੀ ਪਰ 32 ਸਾਲ ਬੀਤ ਜਾਣ ਬਾਅਦ ਵੀ ਪੈਨਸ਼ਨ ਵਿਚ ਵਾਧਾ ਨਹੀਂ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਕਵਲਜੀਤ ਸਿੰਘ ਨੇ ਕਿਹਾ ਕਿ ਜਿੱਥੇ ਪੈਨਸ਼ਨ ਅਪਡੇਟ ਕੀਤੀ ਜਾਵੇ ਉੱਥੇ ਬੈਂਕ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਸਾਲਾਨਾ ਬੀਮੇ ਦੀ ਰਕਮ ਵੀ ਕਾਫੀ ਜਿਆਦਾ ਹੈ। ਇਸ ਨੂੰ ਵੀ ਘੱਟ ਕੀਤਾ ਜਾਵੇ, ਸਾਲਾਨਾ ਬੀਤੇ ਦੀ ਕਿਸ਼ਤ ਇਕ ਮਹੀਨੇ ਦੀ ਪੈਨਸ਼ਨ ਤੋਂ ਵੀ ਵੱਧ ਹੈ। ਇਹ ਕਮਰਸ਼ੀਅਲ ਬੈਂਕਾਂ ਦੇ ਸੇਵਾ ਮੁਕਤ ਕਰਮਚਾਰੀਆਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ। ਮੀਟਿੰਗ ਵਿਚ ਸਾਰੇ ਬੈਂਕਾਂ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਦੇ ਇਸ ਫੈਸਲੇ ਵਿਰੁੱਧ ਜੋਰਦਾਰ ਸੰਘਰਸ਼ ਕਰਨ ਦੀ ਤਿਆਰੀ ਕੀਤੇ ਜਾਵੇ। ਮੀਟਿੰਗ ਨੂੂੰ ਬਲਵੰਤ ਸਿੰਘ ਸਮਰਾਲਾ ਅਤੇ ਸੇਵਾ ਮੁਕਤ ਡੀ. ਜੀ. ਐਮ. ਸੁਸ਼ੀਲ ਕੁਮਾਰ ਨੇ ਵੀ ਸੰਬੋਧਨ ਕੀਤਾ। ਅੱਜ ਦੀ ਮੀਟਿੰਗ ਵਿਚ ਬੀ. ਕੇ. ਵਿੱਜ, ਕਰਮਜੀਤ ਸਿੰਘ, ਨਰਿੰਦਰ ਕੁਮਾਰ, ਪਰਮਿੰਦਰ ਸਿੰਘ, ਅਨਿਲ ਕੁਮਾਰ ਸਭਰਵਾਲ, ਕੇ. ਕੇ. ਗੋੜ, ਨੇਤਰ ਸਿੰਘ, ਰਛਪਾਲ ਸਿੰਘ, ਸਮਸ਼ੇਰ ਸਿੰਘ ਘੁੰਮਣ ਅਤੇ ਹੋਰ ਸੇਵਾ ਮੁਕਤ ਕਰਮਚਾਰੀ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ।